ਟੈਕਸੀ ਡਰਾਈਵਰ ਕੋਲੋਂ 16 ਕਿਲੋ ਹੈਰੋਇਨ ਬਰਾਮਦ, ਜੰਮੂ-ਕਸ਼ਮੀਰ ਤੋਂ ਪੰਜਾਬ ’ਚ ਕੀਤੀ ਜਾਣੀ ਸੀ ਸਪਲਾਈ
Published : Aug 26, 2021, 12:30 pm IST
Updated : Aug 26, 2021, 12:32 pm IST
SHARE ARTICLE
16 kilo heroin recovered from a taxi driver
16 kilo heroin recovered from a taxi driver

ਮੁਲਜ਼ਮ ਆਪਣੀ ਟੈਕਸੀ ਚਿੱਟੀ ਇਨੋਵਾ ਨੰਬਰ (PB01A6708) ਵਿਚ ਇਸ ਖੇਪ ਨਾਲ ਜੰਮੂ-ਕਸ਼ਮੀਰ ਤੋਂ ਰਵਾਨਾ ਹੋਇਆ ਸੀ।

 

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਹੈਰੋਇਨ ਦੀ ਇਕ ਹੋਰ ਖੇਪ ਨੂੰ ਫੜਨ ਵਿਚ ਸਫ਼ਲ ਹੋਈ ਹੈ। ਇਕ ਟੈਕਸੀ ਡਰਾਈਵਰ (Taxi Driver) ਹੈਰੋਇਨ ਦੀ ਇਹ ਖੇਪ ਜੰਮੂ -ਕਸ਼ਮੀਰ ਤੋਂ ਪੰਜਾਬ ਨੂੰ ਸਪਲਾਈ ਕਰਨ ਲਈ ਲਿਆ ਰਿਹਾ ਸੀ। ਪੁਲਿਸ ਨੇ ਮੁਲਜ਼ਮ ਦੀ ਕਾਰ ਵਿਚੋਂ 16 ਕਿਲੋ (16 Kilo Heroin recovered) ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਨ੍ਹਾਂ ਨੂੰ 12 ਪੈਕਟਾਂ ਵਿਚ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ: ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਅੱਜ ਦਿੱਲੀ ਰਵਾਨਾ ਹੋਣਗੇ ਹਰੀਸ਼ ਰਾਵਤ 

Heroin recoveredHeroin recovered

ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ (Accused Arrested) ਕਰ ਲਿਆ ਹੈ ਅਤੇ ਫਿਲਹਾਲ ਉਸ ਤੋਂ ਪੁੱਛਗਿੱਛ ਕਰ ਰਹੀ ਹੈ। DGP ਦਿਨਕਰ ਗੁਪਤਾ ਨੇ ਪੁਲਿਸ ਨੂੰ ਇਸ ਸਫ਼ਲਤਾ ਲਈ ਵਧਾਈ ਵੀ ਦਿੱਤੀ ਹੈ। ਜਾਣਕਾਰੀ ਅਨੁਸਾਰ, ਮੁਲਜ਼ਮ ਆਪਣੀ ਟੈਕਸੀ ਚਿੱਟੀ ਇਨੋਵਾ (White Innova) ਨੰਬਰ (PB01A6708) ਵਿਚ ਇਸ ਖੇਪ ਨਾਲ ਜੰਮੂ-ਕਸ਼ਮੀਰ ਤੋਂ ਰਵਾਨਾ ਹੋਇਆ ਸੀ। ਇਸ ਦੀ ਜਾਣਕਾਰੀ ਪੁਲਿਸ ਨੂੰ ਸਮੇਂ ਸਿਰ ਹੀ ਮਿਲ ਗਈ ਸੀ। ਦੋਸ਼ੀ ਜੰਮੂ -ਕਸ਼ਮੀਰ ਤੋਂ ਇੱਧਰ-ਉੱਧਰ ਨਾ ਹੋ ਜਾਵੇ, ਇਸ ਲਈ ਪੁਲਿਸ ਟੀਮ ਨੇ ਮਾਧੋਪੁਰ (Madhopur) ਵਿਖੇ ਹੀ ਡੇਰਾ ਲਾ ਲਿਆ।

ਇਹ ਵੀ ਪੜ੍ਹੋ: ਲਾਕਡਾਊਨ ਦੌਰਾਨ ਭਾਰਤ 'ਚ ਫਸੇ ਪਾਕਿਸਤਾਨੀ ਹਿੰਦੂ ਪਰਿਵਾਰਾਂ ਦੇ 46 ਲੋਕ ਪਰਤੇ ਵਤਨ

Taxi Driver                 Taxi Driver

ਇਹ ਵੀ ਪੜ੍ਹੋ: ਤਾਲਿਬਾਨ ਨੇ ਕਾਬੁਲ ਵਿੱਚ ਟੋਲੋ ਨਿਊਜ਼ ਦੇ ਪੱਤਰਕਾਰ ਦੀ ਕੀਤੀ ਹੱਤਿਆ

ਜਦੋਂ ਚਿੱਟੀ ਇਨੋਵਾ ਕਾਰ ਮਾਧੋਪੁਰ ਨਾਕੇ ਦੇ ਕੋਲ ਪਹੁੰਚੀ ਤਾਂ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਨੋਵਾ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਕਾਰ ਦੀ ਚੈਕਿੰਗ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਅੰਮ੍ਰਿਤਸਰ (Amritsar) ਦਾ ਵਸਨੀਕ ਹੈ। ਫਿਲਹਾਲ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਜਲਦ ਹੀ ਪੁੱਛਗਿੱਛ ਮੁਕੰਮਲ ਹੋਣ ਤੋਂ ਬਾਅਦ ਦੋਸ਼ੀਆਂ ਦੀ ਜਾਣਕਾਰੀ ਵੀ ਜਨਤਕ ਕਰ ਦਿੱਤੀ ਜਾਵੇਗੀ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement