ਚੰਦਰਯਾਨ-3: ਇਸਰੋ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਘੁੰਮ ਰਹੇ ਪ੍ਰਗਿਆਨ ਰੋਵਰ ਦਾ ਨਵਾਂ ਵੀਡੀਓ ਕੀਤਾ ਜਾਰੀ, ਵੇਖੋ ਵੀਡੀਓ

By : GAGANDEEP

Published : Aug 26, 2023, 4:37 pm IST
Updated : Aug 26, 2023, 4:38 pm IST
SHARE ARTICLE
photo
photo

ਤਾਜ਼ਾ ਵੀਡੀਓ ਵਿਚ ਇਹ ਰੋਵਰ ਸ਼ਿਵ ਸ਼ਕਤੀ ਪੁਆਇੰਟ ਦੇ ਆਲੇ-ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ।

 

 ਨਵੀਂ ਦਿੱਲੀ:  ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਚੰਦਰਯਾਨ-3 ਦੇ ਪ੍ਰਗਿਆਨ ਰੋਵਰ ਦਾ ਇਕ ਹੋਰ ਵੀਡੀਓ ਜਾਰੀ ਕੀਤਾ ਹੈ। ਪ੍ਰਗਿਆਨ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਤੁਰਦਿਆਂ ਦੇਖਿਆ ਜਾ ਸਕਦਾ ਹੈ। ਇਕ ਦਿਨ ਪਹਿਲਾਂ ਇਸਰੋ ਨੇ ਕਿਹਾ ਸੀ ਕਿ ਰੋਵਰ 'ਪ੍ਰਗਿਆਨ' ਨੇ ਚੰਦਰਮਾ ਦੀ ਸਤ੍ਹਾ 'ਤੇ ਕਰੀਬ ਅੱਠ ਮੀਟਰ ਦੀ ਦੂਰੀ ਤੈਅ ਕੀਤੀ ਸੀ ਅਤੇ ਇਸ ਦੇ ਉਪਕਰਨ ਚਾਲੂ ਹੋ ਗਏ ਹਨ। ਹੁਣ ਤਾਜ਼ਾ ਵੀਡੀਓ ਵਿਚ ਇਹ ਰੋਵਰ ਸ਼ਿਵ ਸ਼ਕਤੀ ਪੁਆਇੰਟ ਦੇ ਆਲੇ-ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ।

 

 

ਇਹ ਵੀ ਪੜ੍ਹੋ: ਪਾਕਿਸਤਾਨੀ ਨਿਊਜ਼ ਚੈਨਲ ਨੇ ਆਪਣੇ ਹੀ ਦੇਸ਼ ਨੂੰ ਸ਼ਰਮਸਾਰ ਕਰਦੇ ਹੋਏ ਚੰਦਰਯਾਨ-3 ਲਈ ਭਾਰਤ ਦੀ ਕੀਤੀ ਤਾਰੀਫ, ਦੇਖੋ ਵੀਡੀਓ 

ਇਸਰੋ ਨੇ 40 ਸੈਕਿੰਡ ਦਾ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਪ੍ਰਗਿਆਨ ਰੋਵਰ ਚੰਦਰਮਾ ਦੇ ਰਹੱਸਾਂ ਦੀ ਖੋਜ ਵਿੱਚ ਦੱਖਣੀ ਧਰੁਵ 'ਤੇ ਸ਼ਿਵ ਸ਼ਕਤੀ ਪੁਆਇੰਟ ਦੇ ਦੁਆਲੇ ਚੱਕਰ ਲਗਾ ਰਿਹਾ ਹੈ।  ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਚੰਦਰਯਾਨ-3 ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਵਾਲੀ ਜਗ੍ਹਾ ਦਾ ਨਾਂ 'ਸ਼ਿਵ-ਸ਼ਕਤੀ ਪੁਆਇੰਟ' ਰੱਖਿਆ ਜਾਵੇਗਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੋਵਰ ਪ੍ਰਗਿਆਨ ਆਪਣੇ ਪਹੀਆਂ ਦੇ ਨਿਸ਼ਾਨ ਛੱਡ ਰਿਹਾ ਹੈ। ਇਸ ਦੌਰਾਨ ਉਸ ਨੇ ਇੱਕ ਟੋਆ ਵੀ ਪਾਰ ਕੀਤਾ ਹੈ। ਟੋਏ ਤੋਂ ਅੱਗੇ ਜਾਣ ਤੋਂ ਬਾਅਦ, ਰੋਵਰ ਫਿਰ ਪਿੱਛੇ ਮੁੜਦਾ ਹੈ। ਦੇਖੋ ਇਹ ਸ਼ਾਨਦਾਰ ਵੀਡੀਓ-

ਇਹ ਵੀ ਪੜ੍ਹੋ: ਨੂਡਲਜ਼ 'ਚੋਂ ਨਿਕਲਿਆ ਚੂਹਾ !, ਆਨਲਾਈਨ ਕੀਤਾ ਸੀ ਨੂਡਲਜ਼ ਲਈ ਆਰਡਰ 


 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement