
Bathinda Accident News: ਦੋ ਨੌਜਵਾਨ ਗੰਭੀਰ ਜ਼ਖ਼ਮੀ
Bathinda Accident News in punjabi : ਬਠਿੰਡਾ ਦੇ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਦਿਓਣ ਨੇੜੇ ਇਕ ਤੇਜ਼ ਰਫ਼ਤਾਰ ਥਾਰ ਵਾਹਨ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਐਕਟਿਵਾ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਥਾਰ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਐਕਟਿਵਾ ਚਾਲਕ ਅਪਾਹਜ ਸੀ।
ਦੱਸਿਆ ਜਾ ਰਿਹਾ ਹੈ ਕਿ ਥਾਰ ਗੱਡੀ ਬਠਿੰਡਾ ਸਾਈਡ ਤੋਂ ਆ ਰਹੀ ਸੀ, ਜਦਕਿ ਐਕਟਿਵਾ ਖੇਤਾਂ ਤੋਂ ਸੜਕ 'ਤੇ ਆ ਰਹੀ ਸੀ। ਇਸ ਦੌਰਾਨ ਦੋਵਾਂ ਵਿਚਾਲੇ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਐਕਟਿਵਾ ਥਾਰ ਨਾਲ ਟਕਰਾ ਕੇ ਚਕਨਾਚੂਰ ਹੋ ਗਈ। ਥਾਰ ਵੀ ਨੁਕਸਾਨੀ ਗਈ ਹੈ। ਹਾਦਸਾ ਦੇਰ ਰਾਤ ਕਰੀਬ 10 ਵਜੇ ਵਾਪਰਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਇਕੱਠੇ ਹੋਏ ਲੋਕਾਂ ਨੇ ਥਾਰ ਡਰਾਈਵਰ ਅਤੇ ਇਕ ਹੋਰ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕ ਐਕਟਿਵਾ ਚਾਲਕ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਅਤੇ ਇਕ ਲੱਤ ਸਰੀਰ ਤੋਂ ਵੱਖ ਹੋ ਗਈ ਸੀ।
ਜਥੇਬੰਦੀ ਦੇ ਮੈਂਬਰਾਂ ਨੇ ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਗੋਰਖਾ ਸਿੰਘ (55 ਸਾਲ) ਪੁੱਤਰ ਗੁਰਾ ਸਿੰਘ, ਮਨਿੰਦਰ ਸਿੰਘ (50 ਸਾਲ) ਪੁੱਤਰ ਮਿੱਡਾ ਸਿੰਘ ਵਾਸੀ ਪਿੰਡ ਦਿਓਣ ਅਤੇ ਜ਼ਖ਼ਮੀਆਂ ਦੀ ਪਛਾਣ ਆਰੀਅਨ ਬਾਂਸਲ (21 ਸਾਲ) ਪੁੱਤਰ ਸੁਸ਼ੀਲ ਬਾਂਸਲ ਅਤੇ ਯਸ਼ੂ (22 ਸਾਲ) ਪੁੱਤਰ ਸੰਦੀਪ ਕੁਮਾਰ ਵਾਸੀ ਸੰਗਤ ਮੰਡੀ ਵਜੋਂ ਹੋਈ ਹੈ।