
CM Bhagwant Singh Mann will live in the historical house of Jalandhar
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੀਐੱਮ ਭਗਵੰਤ ਮਾਨ ਹੁਣ 11 ਏਕੜ ਵਿੱਚ ਬਣੇ ਆਲੀਸ਼ਾਨ ਰਿਹਾਇਸ਼ਗਾਹ ਨੂੰ ਮੁੜ ਤੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਰਿਹਾਇਸ਼ ਵਿੱਚ ਆਧੁਨਿਕ ਸੁਖ ਸਹੂਲਤਾਂ ਹੋਣਗੀਆਂ। ਇਸ ਦੇ ਵਿੱਚ ਚਾਰ ਬੈੱਡਰੂਮ, ਤਿੰਨ ਹੋਰ ਕਮਰੇ ਅਤੇ ਸਟਾਫ ਦੇ ਦੋ ਕਮਰੇ ਹਨ।
ਦਰਅਸਲ, ਉਹ ਚੋਣਾਂ ਦੌਰਾਨ ਜਲੰਧਰ ’ਚ ਹੀ ਰਹਿਣ ਦਾ ਅਪਣਾ ਵਾਅਦਾ ਪੂਰਾ ਕਰਨਾ ਚਾਹੁੰਦੇ ਹਨ। ਚੂਨੇ ਤੇ ਇਟਾਂ ਨਾਲ ਬਣੀ ਇਹ ਰਿਹਾਇਸ਼ਗਾਹ ਜਲੰਧਰ ਸ਼ਹਿਰ ਦੇ ਐਨ ਵਿਚਕਾਰ ਸਥਿਤ ਬਾਰਾਂਦਰੀ ਇਲਾਕੇ ’ਚ ਹੈ ਤੇ ਇਸ ਦਾ ਨੰਬਰ 1 ਹੈ। ਦਸਿਆ ਜਾਂਦਾ ਹੈ ਕਿ ਇਹ ਇਮਾਰਤ 1857 ਦੇ ਗ਼ਦਰ ਤੋਂ ਵੀ ਪੁਰਾਣੀ ਹੈ। ਸੰਨ 1848 ’ਚ ਜਲੰਧਰ ਡਿਵੀਜ਼ਨ ਦੇ ਪਹਿਲੇ ਗੋਰੇ ਕਮਿਸ਼ਨਰ ਸਰ ਜੌਨ ਲਾਰੈਂਸ ਵੀ ਇਸੇ ਘਰ ’ਚ ਰਹੇ ਸਨ। ਜਲੰਧਰ ਤਦ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸੀ।
ਹੁਣ ਲੋਕ ਨਿਰਮਾਣ ਵਿਭਾਗ ਵੱਲੋਂ ਪੀ. ਡਬਲਿਊ. ਡੀ. ਲਈ ਇੱਟਾਂ, ਸੀਮਿੰਟ ਅਤੇ ਹੋਰ ਸਮੱਗਰੀ ਭੇਜੀ ਗਈ ਹੈ। ਸੁਰੱਖਿਆ ਲਈ ਦੋ ਗਾਰਡ ਵੀ ਤਾਇਨਾਤ ਕੀਤੇ ਗਏ ਹਨ। ਹੁਣ ਤਕ ਭਗਵੰਤ ਸਿੰਘ ਮਾਨ ਜਲੰਧਰ ਛਾਉਣੀ ਦੇ ਦੀਪ ਨਗਰ ਇਲਾਕੇ ’ਚ ਰਹਿੰਦੇ ਆ ਰਹੇ ਹਨ ਪਰ ਉਹ ਸ਼ਹਿਰ ਤੋਂ ਕੁੱਝ ਵਧੇਰੇ ਹੀ ਦੂਰੀ ’ਤੇ ਸੀ। ਹੁਣ ਜਦੋਂ ਉਹ ਬਾਰਾਂਦਰੀ ਵਾਲੇ ਇਸ ਨਵੇਂ ਮਕਾਨ ’ਚ ਆ ਜਾਣਗੇ, ਤਾਂ ਸਥਾਨਕ ਨਿਵਾਸੀ ਉਨ੍ਹਾਂ ਤਕ ਸੁਖਾਲਿਆਂ ਹੀ ਪਹੁੰਚ ਕਰ ਸਕਣਗੇ।
176 ਸਾਲ ਪੁਰਾਣਾ ਘਰ, 140 ਕਮਿਸ਼ਨਰ
ਪਿਛਲੇ 176 ਸਾਲਾਂ ਵਿੱਚ ਇਸ ਘਰ ਵਿੱਚ 140 ਕਮਿਸ਼ਨਰ ਰਹਿ ਚੁੱਕੇ ਹਨ। ਪਿਛਲੇ ਡਿਵੀਜ਼ਨਲ ਕਮਿਸ਼ਨਰ, ਆਈਏਐਸ ਅਧਿਕਾਰੀ ਗੁਰਪ੍ਰੀਤ ਸਪਰਾ ਨੂੰ ਜਦੋਂ ਜਾਇਦਾਦ ਮੁੱਖ ਮੰਤਰੀ ਦਫ਼ਤਰ (ਸੀਐਮਓ) ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਗਈ ਤਾਂ ਉਨ੍ਹਾਂ ਨੂੰ ਨਿਮਰਤਾ ਨਾਲ ਛੱਡਣ ਲਈ ਕਿਹਾ ਗਿਆ ਸੀ। ਨਵੇਂ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦਾ ਸ਼ਹਿਰ ਦੇ ਜੇਪੀ ਨਗਰ ਵਿੱਚ ਆਪਣਾ ਘਰ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਉਸਾਰੀ ਲਈ ਇੱਟਾਂ, ਸੀਮਿੰਟ ਅਤੇ ਹੋਰ ਸਮੱਗਰੀ ਭੇਜੀ ਗਈ ਹੈ। ਸੁਰੱਖਿਆ ਲਈ ਦੋ ਗਾਰਡ ਤਾਇਨਾਤ ਕੀਤੇ ਗਏ ਹਨ।