ਮੌਸਮ ਸਾਫ਼ ਹੋਇਆ, ਹੜਾਂ ਦਾ ਖ਼ਤਰਾ ਹਾਲੇ ਵੀ
Published : Sep 26, 2018, 12:20 pm IST
Updated : Sep 26, 2018, 1:04 pm IST
SHARE ARTICLE
The weather is clear, the danger of the flood still
The weather is clear, the danger of the flood still

ਪਿਛਲੇ 72 ਘੰਟਿਆਂ ਤੋਂ ਪੈ ਰਿਹਾ ਮੀਂਹ ਚਾਹੇ ਰੁਕ ਗਿਆ ਹੈ ਅਤੇ ਮੌਸਮ ਵੀ ਸਾਫ਼ ਹੋ ਗਿਆ ਹੈ ਪਰ ਪੰਜਾਬ ਵਿਚ ਹੜਾਂ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ............

ਚੰਡੀਗੜ :  ਪਿਛਲੇ 72 ਘੰਟਿਆਂ ਤੋਂ ਪੈ ਰਿਹਾ ਮੀਂਹ ਚਾਹੇ ਰੁਕ ਗਿਆ ਹੈ ਅਤੇ ਮੌਸਮ ਵੀ ਸਾਫ਼ ਹੋ ਗਿਆ ਹੈ ਪਰ ਪੰਜਾਬ ਵਿਚ ਹੜਾਂ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ ਕਿਂਉਕਿ ਹਿਮਾਚਲ ਪ੍ਰਦੇਸ਼ ਵਿਚ ਮੀਂਹ ਲਗਾਤਾਰ ਵਰ੍ਹ ਰਿਹਾ ਹੈ ਅਤੇ ਡੈਮ ਖ਼ਤਰੇ ਦੇ ਨਿਸ਼ਾਨ ਤੇ ਪੁਜੇ ਹੋਏ ਹਨ। ਮੀਂਹ ਦੇ ਪਾਣੀ ਨਾਲ ਭਰ ਚੁੱਕੇ ਡੈਮਾਂ ਦੇ ਪਾਣੀ ਦਾ ਵਹਾਅ ਪੰਜਾਬ ਦੇ ਨੀਵੇਂ ਇਲਾਕੇ ਵਲ ਹੀ ਆਉਣਾ ਹੈ। ਉਂਜ ਖ਼ਤਰੇ ਦੇ ਨਿਸ਼ਾਨ ਤਕ ਪੁੱਜੇ ਡੈਮਾਂ ਵਿਚ ਪਾਣੀ ਨੂੰ ਬੜੇ ਧਿਆਨ ਨਾਲ ਛਡਿਆ ਜਾ ਰਿਹਾ ਹੈ ਤਾਕਿ ਵੱਧ ਪਾਣੀ ਛੱਡਣ ਨਾਲ ਹੜ੍ਹ ਨਾ ਆ ਜਾਵੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜਾਂ ਵਰਗੀ ਸਥਿਤੀ ਨਾਲ ਨਜਿਠਨ ਲਈ ਇਕ ਪੰਜ ਮੈਂਬਰੀ ਸੈੱਲ ਕਾਇਮ ਕਰ ਦਿਤਾ ਹੈ। ਸੂਬੇ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਵਲੋਂ ਇਥੇ ਹੈੱਡਕੁਆਰਟਰ ਉਤੇ ਪੰਜ ਮੈਂਬਰੀ 'ਸਟੇਟ ਡਿਜ਼ਾਸਟਰ ਰਿਸਪਾਂਸ ਸੈੱਲ' ਕਾਇਮ ਕਰਨ ਦੇ ਨਾਲ-ਨਾਲ ਵਿਭਾਗ ਵਲੋਂ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਵੀ ਹੁਕਮ ਦਿਤਾ ਗਿਆ ਹੈ। 

ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਨੇ ਦਸਿਆ ਕਿ ਇਸ ਸੈੱਲ ਦੀ ਅਗਵਾਈ ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਮਨੱਸਵੀ ਕੁਮਾਰ ਕਰਨਗੇ ਅਤੇ ਨਿਗਰਾਨ ਤੇ ਮੁਲਾਂਕਣ ਅਫ਼ਸਰ (ਐਮਈਓ) ਪਰਦੀਪ ਸਿੰਘ ਬੈਂਸ ਇਸ ਸੈੱਲ ਦੇ ਇੰਚਾਰਜ ਹੋਣਗੇ। ਅੰਡਰ ਸੈਕਟਰੀ ਰੈਵੇਨਿਊ ਬਲਜੀਤ ਸਿੰਘ ਕੰਗ, ਅੰਡਰ ਸੈਕਟਰੀ ਰੈਵੇਨਿਊ ਮਨਜੀਤ ਕੌਰ ਅਤੇ ਪ੍ਰਾਜੈਕਟ ਮੈਨੇਜਰ ਪੀਐਲਆਰਐਸ ਸੁਨੀਤਾ ਠਾਕੁਰ ਇਸ ਸੈੱਲ ਦੇ ਮੈਂਬਰ ਹੋਣਗੇ। ਉਨ੍ਹਾਂ ਕਿਹਾ ਕਿ ਸੂਬਾਈ ਸਰਕਾਰ ਪੰਜਾਬ ਵਾਸੀਆਂ ਦੇ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ।

ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਸਰਕਾਰ ਹਰ ਵੇਲੇ ਉਨ੍ਹਾਂ ਨਾਲ ਖੜੀ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਬਚਾਅ ਅਤੇ ਰਾਹਤ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ।  ਉਨ੍ਹਾਂ ਨੇ ਦਸਿਆ ਕਿ ਐਮਈਓ ਪਰਦੀਪ ਬੈਂਸ ਅਤੇ ਬਲਜੀਤ ਸਿੰਘ ਕੰਗ ਵੱਲੋਂ ਜ਼ਿਲ•ਾ ਆਫ਼ਤ ਪ੍ਰਬੰਧਨ ਟੀਮਾਂ ਅਤੇ ਸੂਬਾ ¡ਪੱਧਰ ਉਤੇ ਸਿੰਜਾਈ, ਡਰੇਨੇਜ, ਬਿਜਲੀ, ਸਿਹਤ, ਖੇਤੀਬਾੜੀ ਅਤੇ ਮਿੱਟੀ ਸੰਭਾਲ ਵਿਭਾਗਾਂ ਨਾਲ ਤਾਲਮੇਲ ਕੀਤਾ ਜਾਵੇਗਾ। ਅੰਡਰ ਸੈਕਟਰੀ ਰੈਵੇਨਿਊ ਮਨਜੀਤ ਕੌਰ ਵੱਲੋਂ ਪ੍ਰਸ਼ਾਸਕੀ ਅਤੇ ਸਕੱਤਰੇਤ ਪੱਧਰ ਉਤੇ ਖ਼ਰਾਬੇ ਦੇ ਕੇਸਾਂ ਬਾਰੇ ਜਾਣਕਾਰੀ ਇਕੱਤਰ ਕਰਨ ਤੇ ਇਨ•ਾਂ ਦੇ ਤੇਜ਼ੀ ਨਾਲ ਨਿਪਟਾਰੇ ਵਿੱਚ ਮਦਦ ਕੀਤੀ ਜਾਵੇਗੀ। 

ਵਿੱਤੀ ਕਮਿਸ਼ਨਰ ਮਾਲ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੜ• ਪ੍ਰਭਾਵਿਤ ਪਰਿਵਾਰਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਸਬੰਧੀ ਕੀਤੇ ਗਏ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਉਨ•ਾਂ ਦੇ ਖਾਣ-ਪੀਣ ਸਮੇਤ ਰਹਿਣ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ•ਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਤਿਆਰ ਰਹਿਣ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਦੀ ਵੀ ਹਦਾਇਤ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement