
ਕੈਪਟਨ ਆਪਣੇ ਫ਼ੌਜੀ ਦੋਸਤਾਂ ਨਾਲ ਪੁਰਾਣੇ ਗੀਤ ਗਾਉਂਦੇ ਹੋਏ ਵੀ ਆਏ ਨਜ਼ਰ, ਫੌਜ ਦੀਆਂ ਯਾਦਾਂ ਕੀਤੀਆਂ ਤਾਜ਼ਾ
ਚੰਡੀਗੜ੍ਹ: ਕਈ ਦਿਨਾਂ ਤੋਂ ਪੰਜਾਬ ਸਰਕਾਰ ਵਿਚ ਚੱਲ ਰਹੀ ਸਿਆਸੀ ਹਲਚਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੂੰ ਵੱਖਰੇ ਅੰਦਾਜ਼ 'ਚ ਦੇਖਿਆ ਗਿਆ ਹੈ। ਸ਼ਨੀਵਾਰ ਰਾਤ ਨੂੰ, ਉਨ੍ਹਾਂ ਵੱਲੋਂ NDA ਦੇ ਬੈਚਮੇਟਸ (Batchmates) ਅਤੇ ਪਰਿਵਾਰ ਨੂੰ ਡਿਨਰ ਪਾਰਟੀ (Dinner Party) ਦਿੱਤੀ ਗਈ। ਇਸ ਵਿਚ ਉਨ੍ਹਾਂ ਦੇ 47 ਬੈਚਮੇਟ ਸ਼ਾਮਲ ਹੋਏ ਸਨ।
ਹੋਰ ਪੜ੍ਹੋ: ਅੱਜ ਸ਼ਾਮ 4:30 ਵਜੇ ਸਹੁੰ ਚੁੱਕਣਗੇ ਪੰਜਾਬ ਦੇ ਨਵੇਂ ਮੰਤਰੀ, 7 ਨਵੇਂ ਚਿਹਰੇ ਕੀਤੇ ਗਏ ਸ਼ਾਮਲ
PHOTO
ਇਸ ਪਾਰਟੀ ਦੌਰਾਨ ਕੈਪਟਨ ਮਜ਼ੇਦਾਰ ਅੰਦਾਜ਼ ਵਿਚ ਨਜ਼ਰ ਆਏ। ਕੈਪਟਨ ਨੂੰ ਆਪਣੇ ਫ਼ੌਜੀ ਦੋਸਤਾਂ ਨਾਲ ਸਮਾਂ ਬਿਤਾਉਂਦੇ ਹੋਏ, ਪੁਰਾਣੇ ਗੀਤ ਗਾਉਂਦੇ ਹੋਏ ਵੀ ਵੇਖਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਡਿਨਰ ਪਾਰਟੀ ਵਿਚ ਐਨਡੀਏ ਦੇ 23ਵੇਂ ਅਤੇ 24ਵੇਂ ਬੈਚ ਦੇ ਸਾਥੀਆਂ ਨੂੰ ਸੱਦਾ ਦਿੱਤਾ ਸੀ।
ਹੋਰ ਪੜ੍ਹੋ: ਰੋਮ ਵਿਚ ਹੋਣ ਵਾਲੇ ਪੀਸ ਕਾਨਫ਼ਰੰਸ 'ਚ ਪਛਮੀ ਬੰਗਾਲ ਦੀ CM ਮਮਤਾ ਬੈਨਰਜੀ ਨਹੀਂ ਹੋ ਸਕੇਗੀ ਸ਼ਾਮਲ
PHOTO
ਕੈਪਟਨ ਦੀ ਡਿਨਰ ਪਾਰਟੀ ਵਿਚ ਦੇਸ਼ ਦੇ ਉੱਘੇ ਫੌਜੀ ਮਾਹਰ ਅਤੇ ਰੱਖਿਆ ਖੁਫ਼ੀਆ ਏਜੰਸੀ ਦੇ ਪਹਿਲੇ ਮੁੱਖੀ ਸੇਵਾਮੁਕਤ ਲੈਫਟੀਨੈਂਟ ਜਨਰਲ ਕਮਲ ਡਾਵਰ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਕੈਪਟਨ ਨੂੰ 'ਸਕਿਓਰਿੰਗ ਇੰਡੀਆਜ਼ ਰਾਈਜ਼: ਏ ਵਿਜ਼ਨ ਫਾਰ ਦਿ ਫਿੁਊਚਰ' ਕਿਤਾਬ ਵੀ ਤੋਹਫ਼ੇ ਵਜੋਂ ਦਿੱਤੀ। ਖਾਸ ਗੱਲ ਇਹ ਹੈ ਕਿ ਇਸ ਮੌਕੇ ਨੂੰ ਫੌਜੀ ਮਾਹੌਲ ਵਿਚ ਪੂਰੀ ਤਰ੍ਹਾਂ ਢਾਲਣ ਲਈ, ਕੈਪਟਨ ਨੇ ਉਸੇ ਕਿਸਮ ਦੀ ਜੈਕੇਟ ਦਾ ਪ੍ਰਬੰਧ ਵੀ ਕੀਤਾ, ਜਿਸ ਉੱਤੇ ਉਨ੍ਹਾਂ ਦੇ ਸਾਥੀਆਂ ਦੇ ਨਾਮ ਅਤੇ ਬੈਚ ਲਿਖੇ ਹੋਏ ਸਨ।
ਹੋਰ ਪੜ੍ਹੋ: ਧਨੌਲਾ ਦੀ ਨਵਜੋਤ ਕੌਰ ਨੇ ਕੌਮੀ ਸੇਵਾ ਸਕੀਮ ਵਿਚ ਪ੍ਰਾਪਤ ਕੀਤਾ ਰਾਸ਼ਟਰਪਤੀ ਪੁਰਸਕਾਰ
PHOTO