
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਕਈ ਨਾਵਾਂ 'ਤੇ ਹਾਲੇ ਵੀ ਰੇੜਕਾ ਬਰਕਰਾਰ ਹੈ, ਇੱਕ ਮੰਤਰੀ ਦੇ ਨਾਂ ਬਣਲਣ 'ਤੇ ਛਿੜੀ ਚਰਚਾ
ਚੰਡੀਗੜ੍ਹ: ਪੰਜਾਬ ਦੇ ਨਵੇਂ ਮੰਤਰੀ (New Cabinet Ministers) ਅੱਜ ਰਾਜਭਵਨ ਵਿਖੇ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ (Swearing-in Ceremony) ਅੱਜ ਸ਼ਾਮ 4.30 ਵਜੇ ਚੰਡੀਗੜ੍ਹ ਵਿਚ ਆਯੋਜਿਤ ਕੀਤਾ ਗਿਆ ਹੈ। ਇਸ ਵਿਚ 7 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਵਿਚ ਮੁੱਖ ਮੰਤਰੀ (Punjab CM) ਦੇ ਬਦਲਣ ਦੇ ਨਾਲ, ਇੱਕ ਨਵੀਂ ਕੈਬਨਿਟ ਦਾ ਗਠਨ ਵੀ ਕੀਤਾ ਗਿਆ ਹੈ। ਬੀਤੇ ਦਿਨ CM ਚੰਨੀ (Charanjit Channi) ਨੇ ਰਾਜਪਾਲ ਨੂੰ ਮੰਤਰੀਆਂ ਦੀ ਲਿਸਟ (List Finalised) ਸੌਂਪੀ ਸੀ। ਹਾਲਾਂਕਿ ਉਨ੍ਹਾਂ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ।
ਹੋਰ ਪੜ੍ਹੋ: ਕੈਬਨਿਟ 'ਚ ਸ਼ਾਮਲ ਹੋਣ ਤੋਂ ਬਾਅਦ Raj Kumar Verka ਦਾ ਧਮਾਕੇਦਾਰ Interview
Punjab Cabinet under CM Channi finalised
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਕਈ ਨਾਵਾਂ 'ਤੇ ਹਾਲੇ ਵੀ ਰੇੜਕਾ ਬਰਕਰਾਰ ਹੈ ਅਤੇ ਇੱਕ ਮੰਤਰੀ ਦੇ ਨਾਂ ਬਣਲਣ 'ਤੇ ਚਰਚਾ ਛਿੜੀ ਹੋਈ ਹੈ। ਅੰਤਿਮ ਸੂਚੀ ਵਿਚ ਜਿਨ੍ਹਾਂ ਨਾਵਾਂ ਉੱਤੇ ਮੋਹਰ ਲੱਗੀ ਸੀ, ਉਨ੍ਹਾਂ ਵਿਚ 8 ਕੈਪਟਨ ਸਰਕਾਰ ਦੇ ਦੌਰਾਨ ਕੈਬਨਿਟ ਵਿਚ ਸਨ, ਜੋ ਹੁਣ ਵਾਪਸ ਆ ਗਏ ਹਨ। ਸ਼ਨੀਵਾਰ ਨੂੰ ਲੰਮੀ ਵਿਚਾਰ-ਚਰਚਾ ਤੋਂ ਬਾਅਦ, ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਪਾਲ ਬੀਐਲ ਪੁਰੋਹਿਤ ਨੂੰ ਮਿਲੇ ਅਤੇ ਉਨ੍ਹਾਂ ਨੂੰ ਅੱਜ ਦਾ ਸਮਾਂ ਮਿਲਿਆ ਹੈ।
ਹੋਰ ਪੜ੍ਹੋ: ਮੰਤਰੀ ਬਣਨ ਤੋਂ ਪਹਿਲਾਂ Raja Warring ਦੀ ਦੇਖੋ ਖੁਸ਼ੀ, ਕਿਹਾ ਬਦਲਾਅ ਦੀ ਹਮੇਸ਼ਾਂ ਹੀ ਲੋੜ ਹੁੰਦੀ ਹੈ
Charanjit Singh Channi
ਇਸ ਵਿਚ ਕਈ ਪੁਰਾਣੇ ਚਿਹਰੇ ਜੋ ਕੈਬਨਿਟ ਦਾ ਹਿੱਸਾ ਰਹਿਣਗੇ:
ਮਨਪ੍ਰੀਤ ਬਾਦਲ, ਵਿਜੇਇੰਦਰ ਸਿੰਗਲਾ, ਰਜ਼ੀਆ ਸੁਲਤਾਨਾ, ਬ੍ਰਹਮ ਮਹਿੰਦਰਾ, ਅਰੁਣਾ ਚੌਧਰੀ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਪੰਜਾਬ ਮੰਤਰੀ ਮੰਡਲ ਵਿਚ ਵਾਪਸੀ ਕਰ ਰਹੇ ਹਨ।
ਇਸ ਵਿਚ ਨਵੇਂ ਮੰਤਰੀ ਹੋਏ ਸ਼ਾਮਲ:
ਰਾਜਕੁਮਾਰ ਵੇਰਕਾ, ਪ੍ਰਗਟ ਸਿੰਘ, ਸੰਗਤ ਗਿਲਜੀਆਂ, ਗੁਰਕੀਰਤ ਕੋਟਲੀ, ਕੁਲਜੀਤ ਨਾਗਰਾ, ਰਾਣਾ ਗੁਰਜੀਤ ਅਤੇ ਅਮਰਿੰਦਰ ਸਿੰਘ ਰਾਜਾ ਵਡਿੰਗ ਦੇ ਨਾਂ ਕੈਬਨਿਟ ਮੰਤਰੀਆਂ ਦੀ ਲਿਸਟ ਵਿਚ ਸ਼ਾਮਲ ਹਨ।
ਇਨ੍ਹਾਂ 5 ਮੰਤਰੀਆਂ ਦੀ ਹੋਈ ਛੁੱਟੀ:
ਸਾਧੂ ਸਿੰਘ ਧਰਮਸੋਤ, ਬਲਵੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਨਵੇਂ ਮੰਤਰੀ ਮੰਡਲ ਵਿਚ ਜਗ੍ਹਾ ਨਹੀਂ ਮਿਲੀ।