
ਸਾਰੇ ਇਸ ਵਾਰ ਭਾਈ ਦੀਵਾਲੀ ਉਤੇ, ਬਣ ਜਾਈਏ ਇਕ ਮਿਸਾਲ ਆਪਾਂ,
ਸਾਰੇ ਇਸ ਵਾਰ ਭਾਈ ਦੀਵਾਲੀ ਉਤੇ, ਬਣ ਜਾਈਏ ਇਕ ਮਿਸਾਲ ਆਪਾਂ,
ਜ਼ਹਿਰ ਵਿਕਦਾ ਵਿਚ ਬਜ਼ਾਰਾਂ ਦੇ, ਨਾ ਲਿਜਾਈਏ ਉਹ ਘਰ ਨਾਲ ਆਪਾਂ,
ਉਹ ਜ਼ਿੰਦਗੀ ਵਿਚ ਨੁਕਸਾਨ ਕਰੇ, ਜ਼ਰੂਰ ਕਰਨਾ ਇਹ ਖ਼ਿਆਲ ਆਪਾਂ,
ਸਾਰਾ ਘਰ ਵਿਚ ਬਣਾ ਕੇ ਖਾਵਾਂਗੇ, ਵੇਖ ਦੁਨੀਆਂ ਦਾ ਇਹ ਹਾਲ ਆਪਾਂ,
ਵਾਤਾਵਰਣ ਹੈ ਬਹੁਤ ਖ਼ਰਾਬ ਹੁੰਦਾ, ਉਠਾਈਏ ਨਾ ਬੰਬਾਂ ਨਾਲ ਭੂਚਾਲ ਆਪਾਂ,
ਖ਼ੁਸ਼ੀ ਬੱਚਿਆਂ ਨਾਲ ਮਨਾਵਾਂਗੇ, ਦੀਵੇ ਮਿੱਟੀ ਦੇ ਘਰ ਬਾਲ ਆਪਾਂ,
ਪੈਸੇ ਦੇ ਕੇ ਜ਼ਹਿਰ ਲਿਜਾਇਉ ਨਾ, ਘਰ ਬੱਚਿਆਂ ਤਾਈਂ ਖੁਆਉਣ ਲਈ,
ਦੇਸੀ ਘਿਉ ਬੇਬੇ ਨੇ ਜੋੜਿਆ ਏ, ਸੇਵੀਆਂ ਵਿਚ ਸੱਭ ਨੂੰ ਪਾਉਣ ਲਈ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688