
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ
ਜਲੰਧਰ/ਚੰਡੀਗੜ੍ਹ : ਖੇਤੀ ਬਿੱਲਾਂ 'ਤੇ ਚੱਲ ਕਿਸਾਨ ਅੰਦੋਲਨ ਆਪਣੇ ਜੋਰਾਂ 'ਤੇ ਚਲ ਰਿਹਾ ਹੈ । ਕਿਸਾਨਾਂ ਨੇ 4 ਨਵੰਬਰ ਤੱਕ ਰੇਲਵੇ ਲਾਇਨਾਂ ਚੁੱਕ ਲਏ ਸਨ । ਪਰ ਕੇਂਦਰ ਸਰਕਾਰ ਮਾਲ ਗੱਡੀਆਂ ਚੱਲਣ ਤੇ ਰੋਕ ਲਾ ਦਿੱਤਾ ਹੈ । ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਮਾਲਗੱਡੀਆਂ ਦੀ ਆਵਾਜਾਈ ਨੂੰ ਤੁਰੰਤ ਬਹਾਲ ਕਰਨ ਲਈ ਨਿੱਜੀ ਦਖਲ ਦੇਣ ਲਈ ਕਿਹਾ ਹੈ ਕਿਉਂਕਿ ਕਿਸਾਨਾਂ ਵਲੋਂ ਰੇਲ ਪਟੜੀਆਂ ਤੋਂ ਬਲਾਕੇਜ ਹਟਾ ਲੈਣ ਦੇ ਬਾਵਜੂਦ ਮਾਲਗੱਡੀਆਂ ਨੂੰ ਅਜੇ ਮੁਲਤਵੀ ਰੱਖਿਆ ਗਿਆ ਹੈ । ਮੁੱਖ ਮੰਤਰੀ ਨੇ ਕੇਂਦਰੀ ਰੇਲਵੇ ਮੰਤਰੀ ਨਾਲ ਗੱਲਬਾਤ ਕਰ ਕੇ ਮਾਲਗੱਡੀਆਂ ਨੂੰ ਪਹਿਲਾਂ 2 ਦਿਨਾਂ (24 ਤੇ 25 ਅਕਤੂਬਰ) ਅਤੇ ਹੁਣ 4 ਦਿਨਾਂ ਤਕ ਮੁਲਤਵੀ ਕਰਨ ਦੇ ਫੈਸਲੇ ’ਤੇ ਮੁੜ-ਵਿਚਾਰ ਕਰਨ ਲਈ ਕਿਹਾ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਲਗੱਡੀਆਂ ਦੀ ਆਵਾਜਾਈ ਨੂੰ ਬਹਾਲ ਕਰ ਦੇਣਾ ਚਾਹੀਦਾ ਹੈ ਕਿਉਂਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਕਿਸਾਨਾਂ ਨੇ ਰੇਲ ਪਟੜੀਆਂ ਤੋਂ ਬਲਾਕੇਜ ਖਤਮ ਕਰ ਦਿੱਤੀ ਹੈ ਪਰ ਕੇਂਦਰ ਸਰਕਾਰ ਦਾ ਕੀ ਫੈਸਲਾ ਆਉਂਦਾ ਹੈ ਇਹ ਦੇਖਨਾ ਅਜੇ ਬਾਕੀ ਹੈ ।
PIC
ਮੁੱਖ ਮੰਤਰੀ ਨੇ ਗੋਇਲ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਜੇ ਮਾਲਗੱਡੀਆਂ ਨੂੰ ਤੁਰੰਤ ਸ਼ੁਰੂ ਨਾ ਕੀਤਾ ਗਿਆ ਤਾਂ ਪੰਜਾਬ ਵਿਚ ਆਰਥਿਕ ਸਰਗਰਮੀਆਂ ਵਿਚ ਗੰਭੀਰ ਰੁਕਾਵਟਾਂ ਵਧ ਸਕਦੀਆਂ ਹਨ ਅਤੇ ਲਾਜ਼ਮੀ ਚੀਜ਼ਾਂ ਦੀ ਕਮੀ ਹੋਣੀ ਸ਼ੁਰੂ ਹੋ ਜਾਵੇਗੀ । ਜਿਸ ਨਾਲ ਪੰਜਾਬ ਦੀ ਵਿੱਤੀ ਆਰਥਿਕਤਾ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ । ਇਸ ਨਾਲ ਜੰਮੂ-ਕਸ਼ਮੀਰ ਤੇ ਲੇਹ-ਲੱਦਾਖ ਨੂੰ ਵੀ ਗੰਭੀਰ ਆਰਥਿਕ ਸੰਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ 3 ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਹਨ ਤਾਂ ਜੋ ਰੇਲ ਰੋਕੋ ਅੰਦੋਲਨ ਨੂੰ ਪੂਰਾ ਤਰ੍ਹਾਂ ਹਟਾਇਆ ਜਾ ਸਕੇ ।