ਆਖ਼ਿਰ ਕਦੋਂ ਤੱਕ ਚਲੇਗੀ ਦਰਿੰਦਰਗੀ! ਇੱਕ ਹੋਰ ਨਾਬਾਲਗ ਹੈਵਾਨੀਅਤ ਦਾ ਸ਼ਿਕਾਰ
Published : Oct 26, 2020, 11:41 am IST
Updated : Oct 26, 2020, 11:44 am IST
SHARE ARTICLE
rape case
rape case

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਘਟਨਾ ਤੋਂ ਬਾਅਦ ਲੜਕੀ ਅਜੇ ਤੱਕ ਸਦਮੇ ਵਿੱਚ ਹੈ।

ਲੁਧਿਆਣਾ: ਕੋਈ ਦਿਨ ਵੀ ਅਜਿਹਾ ਪੰਜਾਬ ਦੇ ਅੰਦਰ ਖ਼ਾਲੀ ਨਹੀਂ ਜਾਂਦਾ, ਜਿਸ ਦਿਨ ਕਿਸੇ ਔਰਤ ਬੱਚੀ ਦਾ ਬਲਾਤਕਾਰ ਨਾ ਹੋਇਆ ਹੋਵੇ। ਹਰ ਦਿਨ ਹੀ ਕਿਸੇ ਨਾ ਕਿਸੇ ਜ਼ਿਲ੍ਹੇ, ਪਿੰਡ, ਕਸਬੇ ਜਾਂ ਫਿਰ ਮੁਹੱਲੇ ਦੇ ਵਿੱਚ ਬਲਾਤਕਾਰ ਜਿਹੀਆਂ ਘਟਨਾਵਾਂ ਸੁਣਨ ਨੂੰ ਮਿਲ ਹੀ ਜਾਂਦੀਆਂ ਹਨ। ਅੱਜ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਇਹ ਦਿਲ ਦਹਿਲਾਉਣ ਵਾਲਾ ਮਾਮਲ ਟਿੱਬਾ ਰੋਡ ਉੱਪਰ ਤੋਂ ਵੇਖਣ ਨੂੰ ਮਿਲਿਆ ਹੈ।  

rape case

ਇੱਕ ਗੁਦਾਮ ਮਾਲਕ ਨੇ ਨਾਬਾਲਗ ਲੜਕੀ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਦਾ ਕਹਿ ਕੇ ਮਾਸਕ ਵਿੱਚ ਬੇਹੋਸ਼ੀ ਦੀ ਦਵਾਈ ਪਾ ਕੇ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ। ਇਸ ਘਟਨਾ ਦੀ ਸੂਚਨਾ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੇ ਦਿੱਤੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਘਟਨਾ ਤੋਂ ਬਾਅਦ ਲੜਕੀ ਅਜੇ ਤੱਕ ਸਦਮੇ ਵਿੱਚ ਹੈ।

Drug smuggler arrest

ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਿਕ ਨਾਬਾਲਗ ਬੱਚੀ ਦੀ ਮਾਂ ਮੁਹੰਮਦ ਮੁਕਤ ਨਾਮਕ ਵਿਅਕਤੀ ਦੇ ਗੁਦਾਮ ਵਿੱਚ ਕੰਮ ਕਰਦੀ ਸੀ। 15 ਅਕਤੂਬਰ ਨੂੰ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ। ਇਸ ਕਰਕੇ ਉਸ ਨੇ ਆਪਣੀ ਨਾਬਾਲਗ ਧੀ ਨੂੰ ਕੰਮ ‘ਤੇ ਭੇਜ ਦਿੱਤਾ ਤਾਂ ਕਿ ਉਸ ਦੀ ਦਿਹਾੜੀ ਨਾ ਕੱਟੀ ਜਾਵੇ ਪਰ ਮਾਂ ਨੂੰ ਨਹੀਂ ਪਤਾ ਸੀ ਕਿ ਮੁਹੰਮਦ ਮੁਕਤ ਜੀਰ ਬੱਚੀ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾ ਲਵੇਗਾ।

ਘਟਨਾ ਉਸ ਵੇਲੇ ਦੀ ਹੈ ਜਦੋਂ ਕੁੜੀ ਸ਼ਾਮ ਨੂੰ ਘਰ ਵਾਪਸ ਆ ਰਹੀ ਸੀ ਤੇ ਗੁਦਾਮ ਦੇ ਮਾਲਕ ਨੇ ਲਿਫਟ ਦੇ ਬਹਾਨੇ ਉਸ ਨੂੰ ਕਾਰ ਵਿੱਚ ਬਿਠਾ ਲਿਆ। ਇਸ ਤੋਂ ਬਾਅਦ ਕੋਰੋਨਾ ਦਾ ਹਵਾਲਾ ਦੇ ਕੇ ਉਸ ਨੂੰ ਮਾਸਕ ਪਾਉਣ ਨੂੰ ਦਿੱਤਾ। ਜਿਵੇਂ ਹੀ ਲੜਕੀ ਨੇ ਮਾਸਕ ਪਾਇਆ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਕਾਰ ਨੂੰ ਸੁਨਸਾਨ ਥਾਂ ਲੈ ਗਿਆ ਕੇ ਉਸ ਨੇ ਨਾਬਾਲਗ ਨਾਲ ਦੁਸ਼ਕਰਮ ਕੀਤਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement