
Minor murder in amritsar: ਅਣਪਛਾਤੇ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Amritsar Minor Murder News: ਅੰਮ੍ਰਿਤਸਰ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਦੁਸਹਿਰਾ ਦੇਖ ਕੇ ਪਰਤ ਰਹੇ ਇਕ ਨਾਬਾਲਗ ਦਾ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿਤਾ। ਨਾਬਾਲਗ ਦੇ ਸਿਰ, ਚਿਹਰੇ ਤੇ ਛਾਤੀ ’ਤੇ ਦਾਤਰ ਤੇ ਕਿਰਪਾਨਾਂ ਨਾਲ ਵਾਰ ਕੀਤੇ ਗਏ। ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: Same Sex Marriage: ਜਲੰਧਰ ਦੀਆਂ ਦੋ ਲੜਕੀਆਂ ਨੇ ਆਪਸ 'ਚ ਕਰਵਾਇਆ ਵਿਆਹ, ਸੁਰੱਖਿਆ ਲਈ ਪਹੁੰਚੀਆਂ ਹਾਈਕੋਰਟ
ਮ੍ਰਿਤਕ ਦੀ ਪਹਿਚਾਣ ਵਰੁਣ (16) ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਮੁਲਜ਼ਮ ਨੂੰ (Amritsar Minor Murder News) ਗ੍ਰਿਫਤਾਰ ਕਰ ਲਿਆ ਹੈ ਜਦਕਿ ਤਿੰਨ ਫਰਾਰ ਦੱਸੇ ਜਾ ਰਹੇ ਹਨ। ਮ੍ਰਿਤਕ ਦੇ ਪਿਤਾ ਸ਼ਿਵ ਕੁਮਾਰ ਨੇ ਦੱਸਿਆ ਕਿ ਮੈਂ ਤੇ ਮੇਰਾ ਪੁੱਤ ਦੁਸਹਿਰਾ ਦੇਖਣ ਦੇ ਬਾਅਦ ਘਰ ਪਰਤ ਰਹੇ ਸਨ।
ਇਹ ਵੀ ਪੜ੍ਹੋ: Chandigarh news: ਚੰਡੀਗੜ੍ਹ ਸੈਕਟਰ-22 ਡੀ 'ਚ ਕੈਦੀ ਬਣਾ ਰਹੇ ਦੇਸੀ ਘਿਓ 'ਚ ਮਿਠਾਈਆਂ, ਮਿਲ ਰਹੇ ਵੱਡੇ ਆਰਡਰ
ਵਰੁਣ ਤੇਜ਼ ਤੁਰ ਕੇ ਅੱਗੇ ਨਿਕਲ ਗਿਆ ਤੇ ਉਹ ਉਸ ਦੇ ਪਿੱਛੇ ਆ ਰਿਹਾ ਸੀ। ਇਸੇ ਦੌਰਾਨ ਮੰਦਿਰ ਨੇੜੇ ਪੰਜ ਅਣਪਛਾਤੇ ਨੌਜਵਾਨ ਆਏ ਤੇ ਵਰੁਣ ਨੂੰ ਰੋਕਿਆ। ਅਚਾਨਕ ਉਨ੍ਹਾਂ ਨੇ ਵਰੁਣ ਨੂੰ ਕੁੱਟਣਾ ਸ਼ੁਰੂ ਕਰ ਦਿਤਾ ਤੇ ਦਾਤਰ ਤੇ ਕਿਰਪਾਨ ਨਾਲ ਉਸ ’ਤੇ ਹਮਲਾ ਕਰ ਦਿਤਾ। ਉਸ ਦੇ ਸਿਰ, ਮੂੰਹ ਤੇ ਛਾਤੀ ’ਤੇ ਵਾਰ ਕੀਤੇ। ਜਦੋਂ ਤੱਕ ਉਹ ਉਨ੍ਹਾਂ ਦੇ ਕੋਲ ਪੁੱਜਾ ਤਾਂ ਹਮਲਾਵਰ ਫਰਾਰ ਹੋ ਚੁੱਕੇ ਸਨ। ਵਰੁਣ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਵ ਕੁਮਾਰ ਮੁਤਾਬਕ ਹਮਲਾਵਰ ਕੌਣ ਸਨ ਤੇ ਹਮਲਾ ਕਿਉਂ ਕੀਤਾ, ਇਸ ਬਾਰੇ ਉਸ ਨੂੰ ਕੁਝ ਪਤਾ ਨਹੀਂ ਹੈ।
(For more news apart from Amritsar Minor Murder News, stay tuned to Rozana Spokesman)