
ਉਪਰਾਸ਼ਟਰਪਤੀ ਸ਼੍ਰੀ ਵੈਂਕੱਈਆ ਨਾਇਡੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਨੇੜੇ ਭਾਰਤ ਵਲੋਂ...
ਗੁਰਦਾਸਪੁਰ (ਸਸਸ) : ਉਪਰਾਸ਼ਟਰਪਤੀ ਸ਼੍ਰੀ ਵੈਂਕੱਈਆ ਨਾਇਡੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਨੇੜੇ ਭਾਰਤ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਸਿੱਧੇ ਰਸਤੇ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਹਨ। ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੈਗਾਮ ਨਾਲ ਹੀ ਲਾਂਘਾ ਖੁਲਵਾ ਰਹੇ ਹਾਂ।
Kartarpur Gurdwara Sahibਕਰਤਾਰਪੁਰ ਸਾਹਿਬ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੈ। ਸੰਗਤ ਜਦੋਂ ਮਰਜ਼ੀ ਜਾ ਕੇ ਦਰਸ਼ਨ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਾਕਿਸਤਾਨ ਨੂੰ ਅਪੀਲ ਕਰਦਾ ਹਾਂ ਕਿ ਪਾਕਿ ਲਾਂਘਾ ‘ਤੇ ਬਿਨ੍ਹਾਂ ਵੀਜ਼ੇ ਤੋਂ ਆਗਿਆ ਦਿਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਦੀ ਯਾਦ ‘ਚ ਇਕ ਗੇਟ ਲਾਂਘੇ ‘ਚ ਬਣਾਇਆ ਜਾਵੇਗਾ, ਜਿਸ ਦਾ ਨਾਮ ‘ਕਰਤਾਰਪੁਰ ਦੁਆਰ’ ਰੱਖਿਆ ਜਾਵੇਗਾ।
ਇਸ ਦੇ ਨਾਲ ਹੀ ਕੈਪਟਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ। ਕੈਪਟਨ ਨੇ ਪਾਕਿ ਆਰਮੀ ਚੀਫ਼ ‘ਤੇ ਬੋਲਦੇ ਹੋਏ ਕਿਹਾ ਕਿ ਸਰਹੱਦ ‘ਤੇ ਜਵਾਨਾਂ ਨੂੰ ਮਾਰਨਾ ਤੁਹਾਨੂੰ ਕੌਣ ਸਿਖਾਉਂਦਾ ਹੈ। ਬਾਜਵਾ ਵਰਗੇ ਲੋਕਾਂ ਦੀ ਵਜ੍ਹਾ ਨਾਲ ਸਾਡੇ ਬੱਚੇ ਬਰਬਾਦ ਹੋ ਰਹੇ ਹਨ। ਪਿਆਰ ਦੇ ਪੈਗਾਮ ਨਾਲ ਹੀ ਲਾਂਘਾ ਖੁਲਵਾ ਰਹੇ ਹਾਂ।
Kartarpur Gurdwara Sahibਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਖ਼ੁਸ਼ਹਾਲ ਰਹੇ। ਪਾਕਿਸਤਾਨ ਆਈਐਸਆਈ ਦੇ ਜ਼ਰੀਏ ਅਤਿਵਾਦ ਨੂੰ ਵਧਾਵਾ ਦਿੰਦਾ ਹੈ, ਪਾਕਿਸਤਾਨ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਾਕਿ ਦੇ ਜਨਰਲ ਸਮਝ ਲੈਣ ਸਾਡੇ ਕੋਲ ਤੁਹਾਡੇ ਨਾਲੋਂ ਜ਼ਿਆਦਾ ਵੱਡੀ ਫ਼ੌਜ ਹੈ। ਸਾਡੀ ਤਿਆਰੀ ਵੀ ਪੂਰੀ ਹੈ ਪਰ ਜੰਗ ਕੋਈ ਨਹੀਂ ਚਾਹੁੰਦਾ।