
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ...
ਫਤਿਹਗੜ੍ਹ ਸਾਹਿਬ (ਭਾਸ਼ਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਤਾਰਪੁਰ ਕਾਰੀਡੋਰ ਖੋਲ੍ਹੇ ਜਾਣ ਦਾ ਸਰਮਰਥਨ ਕਰਦੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਹੌਂਸਲਾ ਦਿਤਾ ਹੈ ਕਿ ਹਰ ਸਿੱਖ ਨੂੰ ਪਾਕਿਸਤਾਨ ਦੇ ਸਾਰੇ ਗੁਰਧਾਮਾਂ ਦੇ ਦਰਸ਼ਨ ਲਈ ਸਰਹੱਦ ਉਤੇ ਪਹੁੰਚਣ ਸਾਰ ਹੀ ਵੀਜੇ ਦੀ ਸੁਵਿਧਾ ਦੇਣੀ ਚਾਹੀਦੀ ਹੈ। ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਸਮੂਹ ਖਾਲਸਾ ਪੰਥ ਦੁਪਿਹਰ ਦੀ ਅਰਦਾਸ ਵਿਚ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਹੋਣ ਦੀ ਬੇਨਤੀ ਕਰਦਾ ਹੈ।
Nankana Sahib
ਕਰਤਾਰਪੁਰ ਸਾਹਿਬ ਰਸਤਾ ਉਸ ਅਰਦਾਸ ਦੀ ਪੂਰਤੀ ਦਾ ਹੀ ਸ਼ੁਰੂਆਤੀ ਕਦਮ ਹੈ। ਉਹਨਾਂ ਨੇ ਮੰਗ ਕੀਤੀ ਕਿ ਇਹ ਗੱਲ ਕੇਵਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀ ਨਹੀਂ ਹੈ। ਪਾਕਿਸਤਾਨ ਸਥਿਤ ਸਾਰੇ ਗੁਰਧਾਮਾਂ ਲਈ ਨੇਪਾਲ-ਭਾਰਤ ਸਰਹੱਦ ਦੀ ਤਰ੍ਹਾਂ ਸੁਵਿਧਾ ਹੋਣੀ ਚਾਹੀਦੀ ਹੈ ਤਾਂਕਿ ਹਰ ਸਿੱਖ ਅਪਣੇ ਗਿਆਨ ਤੋਂ ਪਿਆਰੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ। ਉਹਨਾਂ ਨੇ ਕਿਹਾ ਕਿ ਸਿ4ਖ ਸੰਗਤ ਦੋਨਾਂ ਮੁਲਕਾਂ ਦੇ ਹਾਕਮਾਂ ਤੋਂ ਆਸ਼ਾ ਕਰਦੀ ਹੈ। ਕਿ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਆਉਣ ਵਾਲੇ ਉਤਰਾ-ਚੜਾਅ ਦੇ ਕਾਰਨ ਸਿੱਖਾਂ ਦੇ ਧਾਰਮਿਕ ਜਜਬਾਤ ਨਹੀਂ ਕੁਚਲੇ ਜਾਣੇ ਚਾਹੀਦੇ।
Nankana Sahib
ਉਹਨਾਂ ਨੇ ਕਿਹਾ ਕਿ ਭਾਰਤ ਵਿਚ ਵਸਦੇ ਸਿੱਖਾਂ ਲਈ ਜੈਸੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਦੀ ਇਛਾ ਰਹਿੰਦੀ ਹੈ ਕਿ ਵੈਸੇ ਹੀ ਪਾਕਿਸਤਾਨ ਵਿਚ ਵਸਦੇ ਸਿੱਖਾਂ ਲਈ ਭਾਰਤ ਦੇ ਸਿੱਖ ਗੁਰਧਾਮ ਪਿਆਰੇ ਹਨ। ਪੰਜੌਲੀ ਨੇ ਕਿਹਾ ਕਿ ਉਹ ਵਿਅਕਤੀ, ਸੰਸਥਾਵਾਂ ਅਤੇ ਰੁਝਾਨ ਸਿੱਖਾਂ ਨੂੰ ਸਵੀਕਾਰ ਨਹੀਂ ਜਿਹੜੇ ਸਿੱਖਾਂ ਨੂੰ ਉਹਨਾਂ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਰੁਕਾਵਟ ਬਣੇ। ਉਹਨਾਂ ਨੇ ਭਾਰਤ ਪਾਕਿਸਤਾਨ ਦੇ ਰਾਜਨੈਤਿਕ, ਧਾਰਮਿਕ, ਸਮਾਜਿਕ ਨੇਤਾਵਾਂ ਨੂੰ ਦੱਸਿਆ ਕਿ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਨ। ਆਖਰ ਵਿਚ ਉਹਨਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਜਿਹਨਾਂ ਨੇ ਕਰਤਾਰਪੁਰ ਕਾਰੀਡੋਰ ਲਈ ਕੋਸ਼ਿਸ਼ ਕੀਤੀ।