Jio ਨੇ ਪੰਜਾਬ ਤੋੜੇ ਸਾਰੇ ਰਿਕਾਰਡ, ਬਣਿਆ ਪੰਜਾਬੀਆਂ ਦੀ ਪਹਿਲੀ ਪਸੰਦ
Published : Nov 26, 2019, 3:35 pm IST
Updated : Nov 26, 2019, 3:35 pm IST
SHARE ARTICLE
Reliance jio in punjab
Reliance jio in punjab

ਪੰਜਾਬ ਵਿਚ Jio ਦੇ ਹੋਏ ਵਾਰੇ-ਨਿਆਰੇ,

ਜਲੰਧਰ: ਪੰਜਾਬ ਵਿਚ ਅਪਣੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ 4G ਨੈਟਵਰਕ ਕਾਰਨ ਅਤੇ ਰਾਜ ਦੇ ਨੌਜਵਾਨਾਂ ਵਿਚ ਭਾਰੀ ਪ੍ਰਵਾਨਗੀ ਕਾਰਨ Jio ਨੇ ਪੰਜਾਬ ਵਿਚ ਮਾਲੀਆ ਅਤੇ ਗਾਹਕ ਬਾਜ਼ਾਰ ਹਿੱਸੇਦਾਰੀ ਵਿਚ ਪ੍ਰਮੁੱਖਤਾ ਹਾਸਲ ਕੀਤੀ ਹੈ। ਟੈਲੀਕਾਮ ਸੈਕਟਰ ਵਿਚ ਦਾਖਲ ਹੋਣ ਵਾਲੀ ਸਭ ਤੋਂ ਨਵੀਂ ਕੰਪਨੀ ਹੋਣ ਦੇ ਬਾਵਜੂਦ ਰਿਲਾਇੰਸ Jio ਨੇ ਟੈਲੀਕਾਮ ਸੈਕਟਰ ਵਿਚ ਪ੍ਰਦਰਸ਼ਨ ਦੇ ਦੋਵਾਂ ਮੁੱਖ ਮਾਪਦੰਡਾਂ, ਰੇਵੇਨਿਊ ਮਾਰਕਿਟ ਸ਼ੇਅਰ ਅਤੇ ਕਸਟਮਰ ਮਾਰਕਿਟ ਸ਼ੇਅਰ ਵਿਚ ਪੰਜਾਬ ਵਿਚ ਮਾਰਚ ਤਿਮਾਹੀ ਵਿਚ ਟਾਪ ਪੋਜੀਸ਼ਨ ਹਾਸਲ ਕਰ ਲਈ ਸੀ ਅਤੇ ਹੁਣ ਸਤੰਬਰ ਤਿਮਾਹੀ ਵਿਚ ਅਪਣੀ ਕਾਮਯਾਬੀ ਨੂੰ ਹੋਰ ਵਧਾਇਆ ਹੈ।

Jio Jio ਇਹ ਜਾਣਕਾਰੀ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਦੁਆਰਾ 30 ਸਤੰਬਰ 2019 ਨੂੰ ਸਮਾਪਤ ਤਿਮਾਹੀ ਲਈ ਅਪਣੀ ਨਵੀਨਤਮ ਰਿਪੋਰਟ ਵਿਚ ਦਿੱਤੀ ਗਈ ਹੈ। ਰਿਲਾਇੰਸ Jio ਨੇ 30 ਸਤੰਬਰ 2019 ਨੂੰ ਸਮਾਪਤ ਤਿਮਾਹੀ ਲਈ 510 ਕਰੋੜ ਰੁਪਏ ਦਾ ਕੁੱਲ ਮਾਲੀਆ ਅਤੇ 35 ਫ਼ੀਸਦੀ ਦਾ ਰੇਵੇਨਿਊ ਮਾਰਕਿਟ ਸ਼ੇਅਰ ਪ੍ਰਾਪਤ ਕੀਤਾ ਹੈ।

Jio Jio Jio Jioਆਰਐਮਐਸ ਤੋਂ ਇਲਾਵਾ ਰਿਲਾਇੰਸ Jio ਨੇ ਪੰਜਾਬ ਵਿਚ ਗਾਹਕ ਬਾਜ਼ਾਰ ਹਿੱਸੇਦਾਰੀ ਵਿਚ ਵੀ ਅਪਣਾ ਨਾਮ ਮਜ਼ਬੂਤ ਕੀਤਾ ਅਤੇ 1.30 ਕਰੋੜ ਗਾਹਕਾਂ ਨੂੰ ਸਰਵਜਨਿਕ ਗਾਹਕ ਆਧਾਰ ਦੇ ਨਾਲ ਅਪਣਾ ਦਬਦਬਾ ਬਣਾਈ ਰੱਖਿਆ ਹੈ। Jio ਹੁਣ ਪੰਜਾਬ ਵਿਚ ਅਬਸੈਲਿਊਟ ਮਾਰਕਿਟ ਲੀਡਰ ਹੈ। ਪੰਜਾਬ ਵਿਚ Jio ਦੀ ਤੇਜ਼ ਗ੍ਰੋਥ ਵਿਚ ਯੋਗਦਾਨ ਦੇਣ ਵਾਲਾ ਇਕ ਮੁੱਖ ਕਾਰਕ ਇਸ ਦਾ ਮਜ਼ਬੂਤ ਸਭ ਤੋਂ ਵਿਸ਼ਾਲ ਅਤੇ ਸਭ ਤੋਂ ਵੱਡਾ ਟਰੂ 4G ਨੈਟਵਰਕ ਹੈ।

Jio Jio ਇਹ ਰਾਜ ਦੇ ਰਵਾਇਤੀ 2G, 3G ਜਾਂ 4G ਨੈਟਵਰਕ ਨਾਲੋਂ ਵੱਡਾ ਹੈ ਅਤੇ ਇਹ ਪੰਜਾਬ ਦੇ ਕੁਲ ਡਾਟਾ ਆਵਾਜਾਈ ਦੇ ਦੋ ਤਿਹਾਈ ਤੋਂ ਜ਼ਿਆਦਾ ਹਿੱਸਾ ਲੈਂਦਾ ਹੈ। ਬਿਹਤਰੀਨ ਕੁਆਲਿਟੀ ਦਾ ਡੇਟਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ, Jio ਆਪਣੇ ਲਾਂਚ ਦੇ ਬਾਅਦ ਤੋਂ ਪੰਜਾਬ ਵਿਚ ਸਭ ਤੋਂ ਤੇਜ਼ 4G ਦੂਰਸੰਚਾਰ ਨੈਟਵਰਕ ਦੇ ਤੌਰ ਤੇ ਲਗਾਤਾਰ ਸਫਲ ਰਿਹਾ ਹੈ।

Jio Jioਟ੍ਰਾਈ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, Jio ਨੇ ਪੰਜਾਬ ਸੇਵਾ ਖੇਤਰ ਵਿਚ ਆਪਣੇ ਨੈਟਵਰਕ ਤੇ ਔਸਤਨ 4G ਡਾਉਨਲੋਡ ਸਪੀਡ ਦਰਜ ਕੀਤੀ ਹੈ, ਜੋ ਕਿ ਇਸ ਦੇ ਮੁੱਖ ਪ੍ਰਤੀਯੋਗੀ ਨਾਲੋਂ ਲਗਭਗ ਦੁੱਗਣੀ ਹੈ। ਜਿਓ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਕਮਾਤਰ ਸੱਚਾ 4G ਨੈੱਟਵਰਕ ਹੈ। 79 ਤਹਿਸੀਲਾਂ, 82 ਸਬ ਤਹਿਸੀਲਾਂ ਅਤੇ 12,500 ਤੋਂ ਵੱਧ ਪਿੰਡ ਸ਼ਾਮਲ ਹਨ, ਜਿਨ੍ਹਾਂ ਵਿਚ ਚੰਡੀਗੜ੍ਹ (ਯੂਟੀ) ਅਤੇ ਪੰਚਕੂਲਾ ਸ਼ਾਮਲ ਹਨ।

Jio ਦਾ ਪੰਜਾਬ ਵਿਚ ਮਾਰਕੀਟ ਲੀਡਰ ਬਣਨ ਦਾ ਇਕ ਹੋਰ ਮਹੱਤਵਪੂਰਨ ਕਾਰਨ ਹੈ ਨੌਜਵਾਨਾਂ ਵਿਚ ਇਸ ਦੀ ਉੱਚਿਤ ਸਵੀਕਾਰਤਾ ਹੈ। ਅੱਜ, ਲਗਭਗ ਸਾਰੇ ਪ੍ਰਮੁੱਖ ਅਦਾਰਿਆਂ, ਕਾਲਜਾਂ, ਯੂਨੀਵਰਸਿਟੀਆਂ, ਹੋਟਲਜ਼, ਹਸਪਤਾਲਾਂ, ਮਾਲਾਂ ਅਤੇ ਹੋਰ ਵਪਾਰਕ ਸੰਸਥਾਵਾਂ ਨੇ ਜਿਓ ਨੂੰ ਆਪਣਾ ਪਸੰਦੀਦਾ ਡਿਜੀਟਲ ਸਾਥੀ ਚੁਣਿਆ ਹੈ। Jio ਨੇ ਨਾ ਸਿਰਫ ਬਿਹਤਰ ਸੰਪਰਕ ਦੀ ਪੇਸ਼ਕਸ਼ ਕੀਤੀ ਹੈ, ਬਲਕਿ Jio ਡਿਜੀਟਲ ਜ਼ਿੰਦਗੀ ਦਾ ਇੱਕ ਨਵਾਂ ਢੰਗ ਵੀ ਦਿੱਤਾ ਹੈ ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਣਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement