
ਪੰਜਾਬ ਦੇ ਜੁਝਾਰੂ ਲੋਕ ਇੰਨਾਂ ਦੀ ਪ੍ਰਵਾਹ ਨਾਂ ਕਰਦਿਆਂ ਲੱਖਾਂ ਦੀ ਤਾਦਾਦ ਵਿੱਚ ਅੱਜ ਦਿੱਲੀ ਪਹੁੰਚਣਗੇ।
ਅਜਨਾਲਾ :ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਮਾਰੂ ਬਿੱਲਾਂ ਖਿਲਾਫ ਨੂੰ ਰੱਦ ਕਰਵਾਉਣ ਲਈ ਦਿੱਲੀ ਚੱਲੋ ਪ੍ਰੋਗਰਾਮ ਤਹਿਤ ਅਜਨਾਲਾ ਤੋਂ ਸਮਾਜ ਸੇਵੀਆਂ ਆੜ੍ਹਤੀਆਂ ਡਾਕਟਰਾਂ ਤੇ ਅਧਿਆਪਕਾਂ ਨੇ ਅੱਜ ਸਵੇਰੇ ਦਿੱਲੀ ਵੱਲ ਨੂੰ ਚਾਲੇ ਪਾਏ। ਇਸ ਮੌਕੇ ਗੱਲਬਾਤ ਕਰਦਿਆਂ ਦਸਮੇਸ਼ ਵੈਲਫੇਅਰ ਸਹਾਰਾ ਕਲੱਬ ਦੇ ਪ੍ਰਧਾਨ ਭਾਈ ਕਾਬਲ ਸਿੰਘ ਸ਼ਾਹਪੁਰ, ਮਨਜੀਤ ਸਿੰਘ ਬਾਠ, ਪ੍ਰਧਾਨ ਗੁਰਦੇਵ ਸਿੰਘ ਨਿੱਝਰ, ਅਧਿਆਪਕ ਆਗੂ ਪਰਮਬੀਰ ਸਿੰਘ ਰੋਖੇ ਤੇ ਸੁਖਬੀਰ ਸਿੰਘ ਰਿਆੜ ਨੇ ਕਿਹਾ ਦੱਸਿਆ ਕਿ ਬੀ ਜੇ ਪੀ ਦੀ ਸਰਕਾਰ ਵੱਲੋਂ ਵੱਡੇ ਕਾਰਪੋਰੇਟਾ ਨੂੰ ਫਾਇਦਾ ਦੇਣ ਲਈ ਖੇਤੀ ਲਈ ਘਾਤਕ ਬਣਾਏ ਤਿਨ ਕਾਨੂੰਨਾਂ ਤੇ ਬਿਜਲੀ ਬਿਲ ਤੇ ਪਰਾਲੀ ਨੂੰ ਫੂਕਣ ਤੋਂ ਰੋਕਣ ਸਬੰਧੀ
farmer protestਬਣਾਏ ਜਾ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਹੁਣ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵਲੋਂ 26ਤੇ 27 ਨਵੰਬਰ ਨੂੰ ਦਿੱਲੀ ਵਿੱਚ ਧਰਨਾ ਰੱਖਿਆ ਗਿਆ ਹੈ, ਇਸ ਧਰਨੇ ਵਿਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਰੋਕਣ ਦੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਤੇ ਖਨੌਰੀ
photoਬਾਰਡਰ ਤੇ ਬੈਰੀਕੇਡਾ ਉਪਰ ਪੰਚ ਟੇਪ ਕੰਸਨਟੀਨਾ ਚੱਕਰ ( PTCC) ਲਗਾ ਹਰਿਆਣਾ ਦੀ ਖੱਟਰ ਸਰਕਾਰ ਨੇ ਆਪਣਾ ਫਾਸ਼ੀਵਾਦੀ ਚਿਹਰਾ ਨੰਗਾ ਕਰ ਦਿੱਤਾ ਹੈ । ਪਰ ਪੰਜਾਬ ਦੇ ਜੁਝਾਰੂ ਲੋਕ ਇੰਨਾਂ ਦੀ ਪ੍ਰਵਾਹ ਨਾਂ ਕਰਦਿਆਂ ਲੱਖਾਂ ਦੀ ਤਾਦਾਦ ਵਿੱਚ ਅੱਜ ਦਿੱਲੀ ਪਹੁੰਚਣਗੇ।