Moga News : ਮੋਗਾ ’ਚ ਸੀ.ਐਮ ਦੀ ਯੋਗਸ਼ਾਲਾ ਤਹਿਤ 2900 ਵਿਅਕਤੀਆਂ ਨੇ ਕਰਵਾਈ ਰਜਿਸਟ੍ਰੇਸ਼ਨ

By : BALJINDERK

Published : Nov 26, 2024, 5:21 pm IST
Updated : Nov 26, 2024, 5:21 pm IST
SHARE ARTICLE
ਸੀ.ਐਮ. ਦੀ ਯੋਗਸ਼ਾਲਾ ਦੌਰਾਨ ਹਿੱਸਾ ਲੈਂਦੀਆਂ ਮਹਿਲਾਵਾਂ
ਸੀ.ਐਮ. ਦੀ ਯੋਗਸ਼ਾਲਾ ਦੌਰਾਨ ਹਿੱਸਾ ਲੈਂਦੀਆਂ ਮਹਿਲਾਵਾਂ

Moga News : ਲਗਭਗ 1800 ਵਿਅਕਤੀ 90 ਯੋਗਾ ਕਲਾਸਾਂ ਰਾਹੀਂ ਲੈ ਰਹੇ ਸਕੀਮ ਦਾ ਮੁਫ਼ਤ ਲਾਭ - ਡਿਪਟੀ ਕਮਿਸ਼ਨਰ

Moga News : ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸੀ.ਐਮ.ਦੀ ਯੋਗਸ਼ਾਲਾ ਪੰਜਾਬ ਸਰਕਾਰ ਦੁਆਰਾ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇੱਕ ਪਹਿਲ ਹੈ। ਇਸ ਯੋਜਨਾ ਤਹਿਤ ਪੰਜਾਬ ਵਿੱਚ ਪ੍ਰਮਾਣਿਤ ਯੋਗ ਟੀਚਰਾਂ ਦੀ ਇੱਕ ਟੀਮ ਸਥਾਪਤ ਕੀਤੀ ਗਈ ਹੈ ਤਾਂ ਜੋ ਯੋਗ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਜਨਤਾ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਿਆ ਜਾ ਸਕੇ। ਇਸ ਦਾ ਉਦੇਸ਼ ਨਾਗਰਿਕਾਂ ਦੀ ਸ਼ਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਇਕ ਪ੍ਰਾਚੀਨ ਅਭਿਆਸ ਦੇ ਰੂਪ ਵਿੱਚ, ਯੋਗ ਕਿਸੇ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਇੱਕ ਪ੍ਰਭਾਵੀ ਸਾਧਨ ਸਾਬਤ ਹੋਇਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਸੀ.ਐਮ. ਦੀ ਯੋਗਸ਼ਾਲਾ ਦਾ ਲੋਕਾਂ ਨੂੰ ਬਹੁਤ ਸਾਰਾ ਲਾਭ ਮਿਲ ਰਿਹਾ ਹੈ ਜਿਸ ਦੇ ਤਹਿਤ ਮੋਗਾ ਜਿ਼ਲ੍ਹੇ ਵਿੱਚ 90  ਯੋਗਾ  ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿਸ ਵਿੱਚ 2900 ਦੇ ਲਗਭਗ ਰਜਿਸਟਰੇਸ਼ਨ ਹੋ ਚੁੱਕੀ ਹੈ ਇਹਨਾਂ ਵਿੱਚੋਂ 1800 ਦੇ ਆਸ ਪਾਸ ਲੋਕ ਯੋਗ ਦਾ ਲਾਹਾ ਲੈ ਰਹੇ  ਹਨ।

1

ਸੀ ਐਮ ਦੀ ਯੋਗਸ਼ਾਲਾ ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਕੇ.ਐਲ. ਕਪੂਰ ਪਾਰਕ, ਸ਼ਹੀਦ ਭਗਤ ਸਿੰਘ ਪਾਰਕ, ਦਸ਼ਮੇਸ਼ ਪਾਰਕ, ਗਰੀਨ ਫੀਲਡ ਪਾਰਕ, ਸੰਧੂਵਾਂ ਦੀ ਧਰਮਸ਼ਾਲਾ, ਨੇਚਰ ਪਾਰਕ, ਰਜਿੰਦਰਾ ਸਟੇਟ, ਗੁਰੂ ਨਾਨਕ ਮਹੱਲਾ, ਸੋਢੀਆਂ ਦਾ ਮਹੱਲਾ, ਲੈਲਪੁਰ ਰੇਲਵੇ ਪਾਰਕ ਵਿਚ ਕਈ ਥਾਵਾਂ ਤੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਤਹਿਸੀਲ ਬਾਘਾ ਪੁਰਾਣਾ ਕਲੋਨੀ ਪਾਰਕ, ਨਿਹਾਲ ਸਿੰਘ ਵਾਲਾ ਗਰੀਨ ਸਿਟੀ ਪਾਰਕ, ਕੋਟ ਇਸੇ ਖਾਂ ਬੋਲੀ ਮੰਦਰ, ਧਰਮਕੋਟ, ਤਲਵੰਡੀ ਆਦੀ ਵਿੱਚ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਸ ਦਾ ਲੋਕ ਭਰਪੂਰ ਆਨੰਦ ਉਠਾ ਰਹੇ ਹਨ।

ਸੀ.ਐਮ. ਦੀ ਯੋਗਸ਼ਾਲਾ ਤੋਂ ਕੋਆਰਡੀਨੇਟਰ ਆਜ਼ਾਦ ਸਿੰਘ, ਜੋਗਾ ਟਰੇਨਰ ਪ੍ਰਵੀਨ ਕੰਬੋਜ, ਮੰਗਾ ਸਿੰਘ, ਭਗਵੰਤ ਸਿੰਘ, ਬਲਵਿੰਦਰ ਸਿੰਘ, ਯਾਦਵਿੰਦਰ ਯਾਦਵ, ਰੋਹਿਤ ਕੁਮਾਰ, ਅਰਸ਼ਦੀਪ, ਅਨਿਲ ਕੁਮਾਰ, ਸਿੰਦਰਪਾਲ, ਦੀਦਾਰ ਸਿੰਘ, ਸ਼ੁਮਾਰ ਸਿੰਘ, ਸਿੱਧੂ ਰਾਣੀ, ਰਵਿੰਦਰ ਕੌਰ, ਜੈਸੀਕਾ, ਸਿਮਰਜੀਤ ਕੌਰ ਆਦੀ ਯੋਗਾ ਟਰੇਨਰ ਆਪਣੀ ਮਿਹਨਤ ਸਦਕਾ ਇਲਾਕੇ ਦੇ ਲੋਕਾਂ ਨੂੰ ਸੀ ਐਮ ਦੀ ਯੋਗਸ਼ਾਲਾ ਦੀ ਮੁਹਿੰਮ ਰਾਹੀਂ ਯੋਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਯੋਗ ਦਾ ਆਨੰਦ ਉਠਾਉਂਦੇ ਹੋਏ ਮੈਡੀਟੇਸ਼ਨ, ਸੂਖਸ਼ਮ ਵਿਆਮ, ਸਥੂਲ ਵਿਮ, ਯੋਗਆਸਣ, ਪਰਾਣਾਯਾਮ, ਸੋਰਿਆ ਨਮਸਕਾਰ ਕਰਕੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਆਸਨ ਕਰਨਾ ਬਹੁਤ ਜਰੂਰੀ ਹੈ ਯੋਗ ਨਾਲ ਬਹੁਤ ਲੋਕਾਂ ਨੂੰ ਫਾਇਦਾ ਮਿਲਿਆ ਕਈਆਂ ਦਾ ਜੋੜਾਂ ਦਾ ਦਰਦ, ਗਠੀਆ, ਥਾਇਰਾਇਡ, ਹਾਈ ਬੀ .ਪੀ. ਸੂਗਰ, ਅਸਤਮਾ, ਸਾਈਟਿਕਾ ਦਾ ਦਰਦ, ਮਾਈਗਰੇਨ, ਕਮਰ ਦੇ ਦਰਦ, ਗੋਡਿਆਂ ਦੀ ਸਮੱਸਿਆ ਆਦਿ ਤੋਂ ਕਾਫੀ ਲਾਭ ਮਿਲਿਆ ਹੈ। ਯੋਗ ਦਾ ਲਾਭ ਲੈਂਦੇ ਹੋਏ ਲੋਕ ਆਪਣੀਆਂ ਬਿਮਾਰੀਆਂ ਨੂੰ ਠੀਕ ਕਰਦੇ ਹੋਏ ਆਰਥਿਕ ਮਾਨਸਿਕ ਸਰੀਰਿਕ ਪੱਖੋਂ ਆਪਣੇ ਆਪ ਨੂੰ ਮਜਬੂਤ ਬਣਾਉਂਦੇ ਹੋਏ।  ਡਿਪਟੀ ਕਮਿਸ਼ਨਰ ਨੇ ਦੱਸਿਆ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦੇ ਹਨ ਜਿਨਾਂ ਨੇ ਲੋਕਾ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਇਸ ਮੁਹਿੰਮ  ਦੀ ਸ਼ੁਰੂਆਤ ਕੀਤੀ ਹੈ।

(For more news apart from 2900 people registered under CM's Yogshala in Moga News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement