ਬਾਦਲਾਂ ਦਾ ਪਿੱਛਾ ਨਹੀਂ ਛੱਡ ਰਹੇ ‘ਹਵਾਈ ਗੇੜੇ’, ਕੈਗ ਨੇ ਦਿੱਤਾ ਇੱਕ ਹੋਰ ਝਟਕਾ
Published : Dec 26, 2018, 5:56 pm IST
Updated : Dec 26, 2018, 5:56 pm IST
SHARE ARTICLE
Sukhbir Badal
Sukhbir Badal

ਸਿਆਸਤਦਾਨ ਅਕਸਰ ਸੱਤਾ ’ਚ ਆਉਣ ਤੋਂ ਬਾਅਦ ਮਨਮਰਜ਼ੀ ਨਾਲ ਸਰਕਾਰੀ ਅਸਾਸਿਆਂ ਦਾ ਭਰਪੂਰ ਲਾਹਾ ਚੁੱਕਦੇ ਹਨ। ਸੱਤਾ ਦੇ ਨਸ਼ੇ ’ਚ ਸ਼ਾਇਦ ਉਹ...

ਚੰਡੀਗੜ੍ਹ (ਭਾਸ਼ਾ) : ਸਿਆਸਤਦਾਨ ਅਕਸਰ ਸੱਤਾ ’ਚ ਆਉਣ ਤੋਂ ਬਾਅਦ ਮਨਮਰਜ਼ੀ ਨਾਲ ਸਰਕਾਰੀ ਅਸਾਸਿਆਂ ਦਾ ਭਰਪੂਰ ਲਾਹਾ ਚੁੱਕਦੇ ਹਨ। ਸੱਤਾ ਦੇ ਨਸ਼ੇ ’ਚ ਸ਼ਾਇਦ ਉਹ ਭੁੱਲ ਜਾਂਦੇ ਹਨ ਕਿ ਸੱਤਾ ਖੁੱਸਣ ਤੋਂ ਬਾਅਦ ਉਹਨਾਂ ਦੀ ਜਵਾਬਦੇਹੀ ਵੀ ਹੋ ਸਕਦੀ। 10 ਸਾਲ ਸਿਆਸਤ ਦਾ ਸੁੱਖ ਭੋਗਣ ਵਾਲੇ ਅਕਾਲੀ ਦਲ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਆਪਣੇ ਰਾਜਭਾਗ ਦੌਰਾਨ ਬਾਦਲ ਪਰਿਵਾਰ ਵੱਲੋਂ ਲਗਾਏ ਗਏ ਹਵਾਈ ਗੇੜਿਆਂ ਦਾ ਹਿਸਾਬ ਉਹਨਾਂ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਇਸ ਮਾਮਲੇ ’ਚ ਹੁਣ ਕੈਗ ਯਾਣੀ ਕੰਪਟ੍ਰੋਲਰ ਐਂਡ ਔਡੀਟਰ ਜਨਰਲ ਆਫ ਇੰਡੀਆ, ਜੋ ਕਿ ਮਹਾਲੇਖਾਕਾਰ ਹੈ।

Hellicaptor Hellicaptor

ਅਤੇ ਦੇਸ਼ ਅਤੇ ਸੂਬਿਆਂ ਦੇ ਖਰਚ ਦਾ ਲੇਖਾ ਰੱਖਣ ਦਾ ਕੰਮ ਕਰਦਾ ਹੈ ਉਹਨਾਂ ਨੂੰ ਬਾਦਲ ਪਰਿਵਾਰ ਦੇ ਗੇੜਿਆ ਦਾ ਹਿਸਾਬ ਹਜ਼ਮ ਨਹੀਂ ਹੋ ਰਿਹਾ। ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਸਫ਼ਾਈ ਦਿੱਤੀ ਸੀ ਕਿ ਇਹ ਸਾਰੇ ਹਵਾਈ ਗੇੜੇ ਲੋਕ ਹਿੱਤ ’ਚ ਲਗਾਏ ਗਏ ਸੀ ਪਰ ਵਿਭਾਗ ਦੇ ਵਾਰ-ਵਾਰ ਬੇਨਤੀ ਕਰਨ ’ਤੇ ਵੀ ਕੈਗ ਨੇ ਆਪਣੇ ਲੇਖੇ-ਜੋਖੇ ’ਚ ਇਹਨਾਂ ਹਵਾਈ ਖਰਚਿਆਂ ’ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ ਵੀ ਕੈਗ ਨੇ ਸਾਫ ਕੀਤਾ ਸੀ ਕਿ ਵਿਭਾਗ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ ਤਸੱਲੀਬਖਸ਼ ਨਹੀਂ ਹੈ।

Hellicaptor Hellicaptor

 ਜੇ ਬਾਦਲ ਪਰਿਵਾਰ ਦੇ ਹਵਾਈ ਗੇੜਿਆਂ ’ਤੇ ਆਏ ਖਰਚ ਦੀ ਗੱਲ ਕਰੀਏ ਤਾਂ ਕਰੀਬ 157 ਕਰੋੜ ਰੁਪਏ ਖਰਚ ਕੀਤੇ ਗਏ ਹਨ। ਆਰ.ਟੀ.ਆਈ. ਕਾਰਕੁੰਨ ਦਿਨੇਸ਼ ਚੱਢਾ ਨੇ ਸ਼ਿਕਾਇਤ ਵੀ ਕੀਤੀ ਸੀ ਕਿ ਹੈਲੀਕਪਟਰ ’ਤੇ ਲਗਾਏ ਹਵਾਈ ਗੇੜਿਆਂ ਦੇ ਬਿੱਲਾਂ ਅਤੇ ਲਾਗ ਬੁੱਕ ’ਚ ਉਡਾਣਾਂ ਦੇ ਮੰਤਵ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ। ਕੈਗ ਨੇ ਧਿਆਨ ਦਿੱਤਾ ਅਤੇ 2013 ਤੋਂ 2016 ਤਕ ਦੇ ਆਂਕੜੇ ਖੰਗਾਲਣ ਤੋਂ ਪਾਇਆ ਕਿ ਇਸ ਦੌਰਾਨ ਕਰੀਬ 26 ਕਰੋੜ ਰੁਪਏ ਹਵਾਈ ਸਫ਼ਰ ‘ਤੇ ਖਰਚੇ ਗਏ। ਮੀਡੀਆ ਰਿਪੋਰਟਾਂ ’ਚ ਅਕਸਰ ਜ਼ਿਕਰ ਰਿਹਾ ਹੈ ।

Parkash Singh BadalParkash Singh Badal

ਕਿ ਬਾਦਲਾਂ ਦੇ 68 ਹਵਾਈ ਗੇੜੇ ਮੁਕਤਸਰ ਆਪਣੇ ਪਿੰਡ, 43 ਗੇੜੇ ਹਰਿਆਣਾ ਦੇ ਬਾਲਾਸਰ ’ਚ ਸਥਿਤ ਆਪਣੇ ਫਾਰਮਹਾਊਸ ਵੱਲ ਅਤੇ ਇਸ ਤੋਂ ਇਲਾਵਾ ਬਾਬਿਆਂ ਵੱਲ ਵੀ ਸਫ਼ਰ ਕੀਤਾ ਗਿਆ ਹੈ। ਭਾਜਪਾ ਆਗੂਆਂ ਨੂੰ ਵੀ ਹੈਲੀਕਪਟਰ ਦੇ ਝੂਟੇ ਦਿੱਤੇ ਗਏ ਹਨ। ਆਰ.ਟੀ.ਆਈ. ਕਾਰਕੁੰਨ ਦਿਨੇਸ਼ ਚੱਢਾ ਨੇ ਵੀ ਕਿਹਾ ਹੈ ਕਿ ਇਹ ਵਿਭਾਗ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਚੱਲ ਰਿਹੈ ਜੋ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਵੱਧ ਚੜ੍ਹ ਕੇ ਬਾਦਲਾਂ ਵੱਲੋਂ ਹੈਲੀਕਪਟਰ ਦੀ ਕੀਤੀ ਜਾਂਦੀ ਦੁਰਵਰਤੋਂ ’ਤੇ ਜਮ ਕੇ ਬੋਲਦੇ ਸੀ। ਪਰ ਹਾਲ ਦੀ ਘੜੀ ਸ਼ਹਿਰੀ ਹਵਾਬਾਜ਼ੀ ਵਿਭਾਗ ‘ਕੈਗ’ ਅੱਗੇ ਸਫਾਈਆਂ ਪੇਸ਼ ਕਰ ਰਿਹਾ ਹੈ

ਸੁਖਬੀਰ ਅਤੇ ਕੈਪCaptain with Sukhbir 

ਜਿਸ ਤੋਂ ਰਿਵਾਇਤੀ ਪਾਰਟੀਆਂ ਦੇ ਅੰਦਰੂਨੀ ਰਿਸ਼ਤਿਆਂ ਦੀ ਸਾਂਝ ਉਜਾਗਰ ਹੁੰਦੀ ਹੈ ਕਿ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮਹਾਂਲੇਖਾਕਾਰ ਫਾਲਤੂ ਲੇਖਿਆਂ ਦਾ ਹਿਸਾਬ ਲਏ ਬਿਨਾਂ ਹਟਣ ਵਾਲਾ ਨਹੀਂ ਜਾਪਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement