ਪਰਮਿੰਦਰ ਢੀਂਡਸਾ ਨੇ ਲੌਂਗੌਵਾਲ ਨੂੰ ਪਹਿਲਾਂ ਪਾਈਆਂ ਲਾਹਨਤਾ ਫਿਰ ਦਿੱਤੀ ਸਲਾਹ
Published : Jan 27, 2020, 12:21 pm IST
Updated : Jan 27, 2020, 12:21 pm IST
SHARE ARTICLE
File photo
File photo

ਲੌਂਗੋਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਪ੍ਰਧਾਨਗੀ ਨੂੰ ਬਾਦਲਾਂ ਦੀ ਰਬੜ ਦੀ ਮੋਹਰ ਬਣਾ ਕੇ ਨਾ ਚਲਾਉਣ ਸਗੋਂ ਪੰਥ ਹਿਤੈਸ਼ੀ ਬਣ ਕੇ ਸਿੱਖ ਕੌਮ ਲਈ ਸਹੀ ਫੈਸਲੇ ਲੈਣ

ਅੰਮ੍ਰਿਤਸਰ- ਜ਼ਿਲਾ ਸੰਗਰੂਰ 'ਚ ਅਕਾਲੀ ਸਿਆਸਤ ਦਿਨੋਂ-ਦਿਨ ਭੱਖਦੀ ਜਾ ਰਹੀ ਹੈ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿੱਥੇ 2 ਫਰਵਰੀ ਦੀ ਸੰਗਰੂਰ ਰੈਲੀ ਸਬੰਧੀ ਮੀਟਿੰਗਾਂ ਕਰਕੇ ਵਰਕਰਾਂ ਨੂੰ ਰੋਕਣ ਲਈ ਕੈਪਟਨ ਸਰਕਾਰ ਅਤੇ ਢੀਂਡਸਾ ਪਰਿਵਾਰ ਨੂੰ ਭੰਡਣ 'ਤੇ ਲੱਗਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਵੀ ਸ਼੍ਰੋਮਣੀ ਅਕਾਲੀ ਦਲ 'ਚ ਉਥਲ-ਪੁਥਲ ਮਚਾਉਂਦੀਆਂ ਨਜ਼ਰ ਆ ਰਹੀਆਂ ਹਨ। 

Bhai Gobind Singh Longowal File Photo

ਇਸੇ ਲੜੀ ਤਹਿਤ ਬੀਤੇ ਦਿਨ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਇਥੋਂ ਦੇ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਵਿਖੇ ਸ. ਜੀਤ ਸਿੰਘ ਸਿੱਧੂ ਸਾਬਕਾ ਚੇਅਰਮੈਨ ਦੀ ਰਹਿਨੁਮਾਈ ਹੇਠ ਇਕ ਭਰਵੀਂ ਰੈਲੀ ਕੀਤੀ ਗਈ। ਇਸ ਮੌਕੇ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਜਿੱਥੇ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਤਾਨਾਸ਼ਾਹੀ ਢੰਗ ਨਾਲ ਸਿਧਾਂਤਹੀਣ ਬਣਾਏ ਜਾਣ ਦੇ ਦੋਸ਼ ਲਗਾਏ।

SGPC File Photo

ਉਥੇ ਹੀ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਪ੍ਰਧਾਨਗੀ ਨੂੰ ਬਾਦਲਾਂ ਦੀ ਰਬੜ ਦੀ ਮੋਹਰ ਬਣਾ ਕੇ ਨਾ ਚਲਾਉਣ ਸਗੋਂ ਪੰਥ ਹਿਤੈਸ਼ੀ ਬਣ ਕੇ ਸਿੱਖ ਕੌਮ ਲਈ ਸਹੀ ਫੈਸਲੇ ਲੈਣ ਪਰ ਅਫਸੋਸ ਦੀ ਗੱਲ ਇਹ ਹੈ ਕਿ ਭਾਈ ਲੌਂਗੋਵਾਲ ਐੱਸ. ਜੀ. ਪੀ. ਸੀ. ਦਾ ਕੰਮ ਛੱਡ ਕੇ ਹੇਠਲੇ ਪੱਧਰ ਦੀ ਸਿਆਸਤ ਕਰਕੇ ਭੰਡੀ ਪ੍ਰਚਾਰ ਤੱਕ ਉੱਤਰ ਆਏ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮਸਤੂਆਣਾ ਸਾਹਿਬ ਦੇ ਮਾਮਲੇ 'ਚ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।

Darbar SahibDarbar Sahib

ਸੰਸਥਾ ਦਾ ਹਿਸਾਬ-ਕਿਤਾਬ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਅਤੇ ਇਹ ਹਿਸਾਬ ਕੋਈ ਵੀ ਲੈ ਸਕਦਾ ਹੈ। ਜੋ ਮਸਤੂਆਣਾ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣਾਏ ਜਾ ਰਹੇ ਦਰਬਾਰ ਸਾਹਿਬ ਦਾ ਮਾਮਲਾ ਹੈ ਉਸ ਨਾਲ ਅਕਾਲ ਕੌਂਸਲ ਜਾਂ ਢੀਂਡਸਾ ਸਾਹਿਬ ਦਾ ਕੋਈ ਸੰਬੰਧ ਨਹੀਂ ਕਿਉਂਕਿ ਇਸ ਦਾ ਪ੍ਰਬੰਧ ਬਿਹੰਗਮ ਸੰਪਰਦਾ ਕੋਲ ਹੈ।

Parminder DhindsaFile Photo

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਮੁਅੱਤਲ ਕਰਨ ਅਤੇ ਨੋਟਿਸ ਕੱਢਣ ਸਬੰਧੀ ਖਬਰਾਂ ਆਈਆਂ, ਇਹ ਨੋਟਿਸ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਅੱਜ ਤੱਕ ਨਹੀਂ ਭੇਜੇ ਕਿਉਂਕਿ ਉਹ ਜਾਣਦੇ ਹਨ ਕਿ ਇਸ ਦਾ ਜਵਾਬ ਸੱਚਾ ਅਤੇ ਠੋਕਵਾਂ ਹੀ ਆਵੇਗਾ। ਢੀਂਡਸਾ ਨੇ ਕਿਹਾ ਕਿ ਸਾਡਾ ਟੀਚਾ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨਾ ਨਹੀਂ ਤਕੜਾ ਕਰਨਾ ਹੈ, ਜੋ ਸਿਧਾਂਤਾਂ 'ਤੇ ਪਹਿਰਾ ਦੇ ਕੇ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਾਂਗੇ।

Shiromani Akali DalShiromani Akali Dal

ਸ. ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪਾਰਟੀ ਪ੍ਰਧਾਨ ਨੂੰ ਸੰਗਤ ਕੋਲੋਂ ਮੁਆਫੀ ਮੰਗਣ ਦੀ ਸਲਾਹ ਦਿੱਤੀ ਸੀ। ਜੋ ਤਾਨਾਸ਼ਾਹੀ ਦੀ ਭੇਟ ਚੜ੍ਹ ਕੇ ਰਹਿ ਗਈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਨੇਕਾਂ ਕੁਰਬਾਨੀਆਂ ਅਤੇ ਮੁਸ਼ੱਕਤ ਨਾਲ ਸ਼੍ਰੋਮਣੀ ਅਕਾਲੀ ਦਲ 'ਚ ਪੈਦਾ ਹੋਈ ਭਰੋਸੇਯੋਗਤਾ ਅਤੇ ਸਿਧਾਂਤ ਹੁਣ ਪਾਰਟੀ 'ਚੋਂ ਖਤਮ ਹੋ ਚੁੱਕੇ ਹਨ।

Sukhdev DhindsaSukhdev Dhindsa

ਢੀਂਡਸਾ ਨੇ ਕਿਹਾ ਕਿ ਪਹਿਲਾਂ ਤਾਂ ਨਾਗਰਿਕਤਾ ਸੋਧ ਬਿੱਲ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਨੇ ਵੋਟ ਪਾਈ ਅਤੇ ਬਾਅਦ 'ਚ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦਾ ਹੈ ਅਤੇ ਦੂਜੇ ਪਾਸੇ ਜਦ ਜੰਮੂ-ਕਸ਼ਮੀਰ 'ਚ 370 ਧਾਰਾ ਤੋੜਨ ਦੀ ਗੱਲ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਉਸ ਦੇ ਹੱਕ 'ਚ ਭੁਗਤਿਆ। ਇਸ 'ਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਗਲਤ ਨਹੀਂ ਕਹਿੰਦੇ ਕਿਉਂਕਿ ਉਹ ਆਪਣੇ ਸਿਧਾਂਤਾਂ 'ਤੇ ਖੜ੍ਹੀ ਹੈ ਪਰ ਸੁਖਬੀਰ ਬਾਦਲ ਦੀਆਂ ਗਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ 'ਤੇ ਨਹੀਂ ਟਿਕਿਆ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement