
ਕੈਪਟਨ ਵਲੋਂ ਹਿਟਲਰ ਸਬੰਧੀ ਭੇਜੀ ਚਿੱਠੀ ਦਾ ਦਿਤਾ ਠੋਕਵਾਂ ਜਵਾਬ
ਅੰਮ੍ਰਿਤਸਰ : ਕੁੱਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੀ ਤੁਲਨਾ ਹਿਟਲਰ ਨਾਲ ਕਰਦਿਆਂ ਉਨ੍ਹਾਂ ਵੱਲ ਹਿਟਲਰ ਦੀ ਜੀਵਨੀ ਤੇ ਇਕ ਪੱਤਰ ਭੇਜਿਆ ਸੀ। ਕੈਪਟਨ ਦੀ ਇਸ ਚਿੱਠੀ ਸਬੰਧੀ ਸੁਖਬੀਰ ਬਾਦਲ ਨੇ ਕੈਪਟਨ 'ਤੇ ਪਲਟਵਾਰ ਕਰਦਿਆਂ ਠੋਕਵਾਂ ਜਵਾਬ ਦਿਤਾ ਹੈ।
Photo
ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਆਪ ਹਿਟਲਰ ਤੋਂ ਤੋਹਫ਼ੇ ਵਸੂਲਦੇ ਰਹੇ ਹਨ ਜਦਕਿ ਹੁਣ ਸਾਨੂੰ ਹਿਟਲਰ ਸਬੰਧੀ ਚਿੱਠੀਆਂ ਭੇਜ ਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੇ ਬਜ਼ੁਰਗਾਂ ਨੂੰ ਹਿਟਲਰ ਨੇ ਰੋਜ਼ ਵੁਆਇਜ਼ ਕਾਰ ਤੋਹਫ਼ੇ ਵਜੋਂ ਦਿਤੀ ਸੀ। ਇਸ ਦੀ ਤਸਵੀਰ ਗੂਗਲ 'ਤੇ ਵੀ ਮੌਜੂਦ ਹੈ।
Photo
ਕੈਪਟਨ ਵਲੋਂ 26 ਜਨਵਰੀ 2020 ਨੂੰ ਮੋਬਾਈਲ ਫ਼ੋਨ ਦੇਣ ਦੇ ਕੀਤੇ ਵਾਅਦੇ 'ਤੇ ਵਿਅੰਗ ਕਰਦਿਆਂ ਉਨ੍ਹਾਂ ਸੰਨੀ ਦਿਓਲ ਦੀ ਫ਼ਿਲਮ ਦਾ ਡਾਇਲਾਗ ਤਰੀਕ ਤੇ ਤਰੀਕ ਬੋਲਦਿਆਂ ਕਿਹਾ ਕਿ ਇਨ੍ਹਾਂ ਨੇ ਲੋਕਾਂ ਨੂੰ ਕੁੱਝ ਨਹੀਂ ਦੇਣਾ, ਇਹ ਸਿਰਫ਼ ਤਰੀਕ ਤੇ ਤਰੀਕ ਹੀ ਦਈ ਜਾ ਰਹੇ ਹਨ।
Photo
ਉਨ੍ਹਾਂ ਕਿਹਾ ਕਿ ਜਿਵੇਂ ਅਦਾਲਤਾਂ 'ਚ ਤਰੀਕਾਂ ਪੈਂਦੀਆਂ ਹਨ, ਉਸੇ ਤਰ੍ਹਾਂ ਕੈਪਟਨ ਵਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਲੋਕਾਂ ਨੂੰ ਤਰੀਕ ਤੇ ਤਰੀਕ ਦਿਤੀ ਜਾ ਰਹੀ ਹੈ। ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ।
file photo
ਕੈਪਟਨ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਵਾਅਦੇ ਪੂਰੇ ਕਰਨ ਲਈ ਲੋਕਾਂ ਨੂੰ ਤਰੀਕਾਂ ਦਿਤੀਆਂ ਜਾ ਰਹੀਆਂ ਹਨ। ਪਰ ਹੁਣ ਜਨਤਾ ਨੇ ਵੀ ਇਨ੍ਹਾਂ ਦੇ ਦੋ ਸਾਲ ਬਾਅਦ ਖ਼ਾਤਮੇ ਦੀ ਤਰੀਕ ਪੱਕੀ ਕਰਨ ਦਾ ਮੰਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸੋਚ ਕੇਵਲ ਗਾਂਧੀ ਪਰਿਵਾਰ ਤਕ ਸੀਮਤ ਹੈ ਤੇ ਉਹ ਅਪਣੀ ਕੁਰਸੀ ਬਚਾਉਣ 'ਚ ਲੱਗੇ ਹੋਏ ਹਨ।