
ਰਾਜਾਂ ਵਿਚੋਂ ਹਰ ਸਮੇਂ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਚ ਸਥਿਤੀ ਭਿਆਨਕ ਹੋ ਸਕਦੀ ਹੈ..
ਫਰੀਦਾਬਾਦ : ਇਸ ਸਨਅਤੀ ਸ਼ਹਿਰ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗ ਗਿਆ ਹੈ ਤੇ ਇਹ ਪਹਿਲਾਂ ਹੀ ਡਾਰਕ ਜ਼ੋਨ ਚ ਹੋਣ ਕਰਕੇਂ ਆਉਣ ਵਾਲੇ ਸਮੇਂ ਚ ਸਥਿਤੀ ਭਿਆਨਕ ਹੋ ਸਕਦੀ ਹੈ। ਅਨੁਮਾਨ ਮੁਤਾਬਿਕ ਸ਼ਹਿਰ ਵਿਚੋਂ ਟਿਊਬਵੈੱਲਾਂ ਰਾਹੀ ਰੋਜ਼ਾਨਾ 300 ਐਮਜੀਡੀ ਪਾਣੀ ਗੈਰ ਕਾਨੂੰਨੀ ਤਰੀਕੇ ਨਾਲ ਕੱਢਿਆ ਜਾ ਰਿਹਾ ਹੈ। ਨੈਸ਼ਨਲ ਜਿਓਗ੍ਰਾਫੀਕਲ ਰਿਸਰਚ ਇੰਸਟੀਚਿਊਟ ਦੀ ਰਿਪੋਰਟ ਮੁਤਾਬਿਕ ਉੱਤਰੀ ਭਾਰਤ ਦੇ ਰਾਜਾਂ ਵਿਚੋਂ ਹਰ ਸਮੇਂ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਚ ਸਥਿਤੀ ਭਿਆਨਕ ਹੋ ਸਕਦੀ ਹੈ।
ਹਰਿਆਣਾ ਵੀ ਇਸ ਰਿਪੋਰਟ ਚ ਸ਼ਾਮਿਲ ਹੈ ਤੇ ਇਸ ਦਾ ਸ਼ਹਿਰ ਫਰੀਦਾਬਾਦ ਵੀ ਕਾਲੇ ਜ਼ੋਨ ਚ ਸ਼ੁਮਾਰ ਹੈ। ਫਰੀਦਾਬਾਦ ਵਿਚ ਪਾਣੀ ਦੇ ਦੋ ਮੁੱਖ ਸਰੋਤ ਅਰਾਵਲੀ ਪਹਾੜੀ ਤੇ ਯਮੁਨਾ ਨਦੀ ਹਨ। ਫਰੀਦਾਬਾਦ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ। ਉਕਤ ਦੋਨਾਂ ਸਰੋਤਾਂ ਚੋਂ ਪਾਣੀ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਯਮੁਨਾ ਨਦੀ ਕਿਨਾਰੇ ਟਿਊਬਵੈੱਲ ਲਾਏ ਹੋਏ ਹਨ। ਦੂਜੇ ਪਾਸੇ ਅਰਾਵਲੀ ਪਹਾੜੀ ਇਲਾਕੇ ਚ ਸੈਕੜੇ ਗੈਰਕਾਨੂੰਨੀ ਟਿਊਬਵੈੱਲ ਚੱਲ ਰਹੇ ਹਨ।ਸ਼ਹਿਰ ਵਿਚ ਹੀ ਰੋਜ਼ਾਨਾ 262 ਐਮਐਲਡੀ ਪਾਣੀ ਦੀ ਲੋੜ ਹੁੰਦੀ ਹੈ ਪਰ ਮਿਲ 222 ਐਮਐਲਡੀ ਪਾਣੀ ਐਨਆਈਟੀ ਦੇ ਇਲਾਕੇ ਨੂੰ ਲੋੜੀਂਦਾ ਹੁੰਦਾ ਹੈ ਤੇ 78 ਐਮਐਲਡੀ ਪਾਣੀ ਚਾਹੀਦਾ ਹੈ।
ਪਾਣੀ ਮਾਹਿਰ ਨਿਰਮਲਾ ਮੁਤਾਬਿਕ ਫਰੀਦਾਬਾਦ ਸ਼ਹਿਰ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 300 ਤੋ 500ਫੁੱਟ ਹੇਠ ਜਾ ਚੁੱਕਾ ਹੈ। ਨਗਰ ਨਿਗਮ ਦੇ ਚੀਫ਼ ਇੰਜੀਨੀਅਰ ਡੀ.ਆਰ.ਭਾਸਕਰ ਮੁਤਾਬਿਕ ਪਾਣੀ ਰੀਚਾਰਜ ਕਰਨ ਲਈ 200 ਤੋਂ ਜਿਆਦਾ ਰੈਨੀਵੈੱਲ ਹਾਰਵਿਸਟਿੰਗ ਲਾਏ ਗਏ ਹਨ। ਗੈਰ ਕਾਨੂੰਨੀ ਟਿਊਬਵੈਲਾਂ ਉਪਰ ਕਾਰਵਾਈ ਕੀਤੀ ਜਾ ਰਹੀ ਹੈ।