ਬਿਨਾਂ ਡਰਾਈਵਰ ਦੇ 75 ਕਿਲੋਮੀਟਰ ਚੱਲੀ ਮਾਲ ਗੱਡੀ, ਮੁੱਢਲੀ ਜਾਂਚ ਰੀਪੋਰਟ ਪੇਸ਼, ਜਾਣੋ ਕਿਸ ਦੀ ਸੀ ਗ਼ਲਤੀ
Published : Feb 27, 2024, 5:02 pm IST
Updated : Feb 27, 2024, 5:02 pm IST
SHARE ARTICLE
File Photo of Train.
File Photo of Train.

ਫਿਰੋਜ਼ਪੁਰ ਡਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਰੇਲਵੇ ਦੇ 6 ਅਧਿਕਾਰੀਆਂ ਨੂੰ ਮੁਅੱਤਲ ਕੀਤਾ

ਨਵੀਂ ਦਿੱਲੀ: ਰੇਲਵੇ ਦੇ ਜੰਮੂ ਤਵੀ-ਪਠਾਨਕੋਟ ਸੈਕਸ਼ਨ ’ਤੇ ਕਠੂਆ (ਜੰਮੂ) ਤੋਂ ਉਚੀ ਬੱਸੀ ਸਟੇਸ਼ਨ (ਪੰਜਾਬ) ਵਿਚਕਾਰ ਕਰੀਬ 75 ਕਿਲੋਮੀਟਰ ਤਕ ਮਾਲ ਗੱਡੀ ਦੇ ਡਰਾਈਵਰ ਤੋਂ ਬਗ਼ੈਰ ਚੱਲਣ ਦੇ ਮਾਮਲੇ ਦੀ ਮੁੱਢਲੀ ਜਾਂਚ ’ਚ ਪ੍ਰਗਟਾਵਾ ਹੋਇਆ ਹੈ ਕਿ ਲੋਕੋ ਪਾਇਲਟ (ਡਰਾਈਵਰ) ਅਤੇ ਸਟੇਸ਼ਨ ਮਾਸਟਰ ਦੋਵੇਂ ਅਪਣੀ ਡਿਊਟੀ ਨਿਭਾਉਣ ’ਚ ਅਸਫਲ ਰਹੇ।

ਰੇਲਵੇ ਦੇ ਇਕ ਅਧਿਕਾਰਤ ਸੰਚਾਰ ਮੁਤਾਬਕ ਡਰਾਈਵਰ ਰਹਿਤ ਰੇਲ ਗੱਡੀ 70 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੀ। ਇਸ ਨੇ ਅੱਠ ਤੋਂ ਨੌਂ ਸਟੇਸ਼ਨਾਂ ਨੂੰ ਪਾਰ ਕੀਤਾ ਅਤੇ 75 ਕਿਲੋਮੀਟਰ ਦੀ ਦੂਰੀ ਤੈਅ ਕੀਤੀ, ਜਿਸ ਤੋਂ ਬਾਅਦ ਟਰੈਕ ’ਤੇ ਰੇਤ ਅਤੇ ਲੱਕੜ ਦੇ ਡੱਬੇ’ ਵਰਗੇ ਬੈਰੀਕੇਡ ਲਗਾ ਕੇ ਇਸ ਨੂੰ ਉੱਚੀ ਬਸੀ ’ਤੇ ਰੋਕ ਦਿਤਾ ਗਿਆ। 

ਰੇਲਵੇ ਦੇ ਪੰਜ ਸੀਨੀਅਰ ਅਧਿਕਾਰੀਆਂ ਦੇ ਦਸਤਖਤ ਵਾਲੀ ਸਾਂਝੀ ਜਾਂਚ ਰੀਪੋਰਟ ’ਚ ਘਟਨਾ ’ਚ ਸ਼ਾਮਲ ਵੱਖ-ਵੱਖ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਘਟਨਾ ਕ੍ਰਮ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ, ਜੋ ਕਠੂਆ ਦੇ ਡਰਾਈਵਰ ਅਤੇ ਸਟੇਸ਼ਨ ਮਾਸਟਰ ਦੀ ਡਿਊਟੀ ’ਚ ਲਾਪਰਵਾਹੀ ਵਲ ਇਸ਼ਾਰਾ ਕਰਦਾ ਹੈ। 

ਰੀਪੋਰਟ ਮੁਤਾਬਕ ਲੋਕੋ-ਪਾਇਲਟ ਨੇ ਅਪਣੇ ਬਿਆਨ ’ਚ ਦਲੀਲ ਦਿਤੀ ਹੈ ਕਿ ਮਾਲ ਗੱਡੀ ਦੇ ਇੰਜਣ ਅਤੇ ਤਿੰਨ ਡੱਬਿਆਂ ਨੂੰ ਖੜੇ ਰੱਖਣ ਲਈ ‘ਹੈਂਡ ਬ੍ਰੇਕ’ ਲਗਾਉਣ ਤੋਂ ਇਲਾਵਾ ਉਸ ਨੇ ਪਹੀਏ ਦੇ ਸਾਹਮਣੇ ਲੱਕੜ ਦੇ ਦੋ ਟੁਕੜੇ ਵੀ ਲਗਾਏ ਸਨ ਤਾਂ ਜੋ ਰੇਲ ਗੱਡੀ ਉਥੇ ਰੁਕ ਸਕੇ। ਰੀਪੋਰਟ ’ਚ ਕਿਹਾ ਗਿਆ ਹੈ ਕਿ ਜਦੋਂ ਉੱਚੀ ਬੱਸੀ ’ਚ ਸਟੇਸ਼ਨ ਮਾਸਟਰ ਨੇ ਮਾਲ ਗੱਡੀ ਨੂੰ ਰੋਕ ਕੇ ਜਾਂਚ ਕੀਤੀ, ਜਿਸ ਦੀ ਵੀਡੀਉ ਰੀਕਾਰਡਿੰਗ ਕੀਤੀ ਗਈ ਤਾਂ ਪਤਾ ਲੱਗਾ ਕਿ ਕੋਚਾਂ ਦਾ ‘ਹੈਂਡ ਬ੍ਰੇਕ’ ਲੱਗੀੀ ਹੋਈ ਹਾਲਤ ’ਚ ਨਹੀਂ ਸੀ। 

ਇਸ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਡਿਊਟੀ ’ਤੇ ਤਾਇਨਾਤ ਕਠੂਆ ਦੇ ਸਟੇਸ਼ਨ ਮਾਸਟਰ ਨੇ ਸਵੇਰੇ 6:05 ਵਜੇ ਤੋਂ 7:10 ਵਜੇ ਦੇ ਵਿਚਕਾਰ ਮਾਲ ਗੱਡੀ ਨੂੰ ਸਹੀ ਢੰਗ ਨਾਲ ਖੜਾ ਨਹੀਂ ਰਖਿਆ ਸੀ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਟੇਸ਼ਨ ਮਾਸਟਰਾਂ ਨੂੰ ਇਹ ਜਾਂਚ ਕਰਨੀ ਪੈਂਦੀ ਹੈ ਕਿ ਬ੍ਰੇਕ ਸਹੀ ਢੰਗ ਨਾਲ ਲੱਗੇ ਹੋਏ ਹਨ ਅਤੇ ਇਹ ਯਕੀਨੀ ਬਣਾਉਣ ਲਈ ਹੋਰ ਉਪਾਅ ਕਰਨੇ ਪੈਂਦੇ ਹਨ ਕਿ ਰੇਲ ਗੱਡੀ ਨਾ ਚੱਲੇ। 

ਰੀਪੋਰਟ ਦੇ ਅਨੁਸਾਰ, ਇਹ ਇਕ ਡਿਵੀਜ਼ਨਲ ਮੈਟੀਰੀਅਲ ਟ੍ਰੇਨ (ਡੀ.ਐਮ.ਟੀ.) ਸੀ, ਜਿਸ ਦੀ ਵਰਤੋਂ ਨਿਰਮਾਣ ਸਮੱਗਰੀ ਦੀ ਢੋਆ-ਢੁਆਈ ਅਤੇ ਹੋਰ ਉਦੇਸ਼ਾਂ ਲਈ ਕੀਤੀ ਜਾਂਦੀ ਹੈ। ਇਹ ਕਠੂਆ ਜੰਕਸ਼ਨ ’ਤੇ ਖੜੀ ਸੀ ਅਤੇ ਇਸ ’ਚ 53 ਡੱਬੇ ਸਨ ਅਤੇ ਇਸ ’ਚ ‘ਬ੍ਰੇਕ ਵੈਨ (ਗਾਰਡ ਦਾ ਡੱਬਾ) ਨਹੀਂ ਸੀ। ਰੀਪੋਰਟ ’ਚ ਕਿਹਾ ਗਿਆ ਕਿ ਸਵੇਰੇ ਕਰੀਬ 5:20 ਵਜੇ ਕੰਟਰੋਲ ਰੂਮ ਨੇ ਸਟੇਸ਼ਨ ਮਾਸਟਰ ਨੂੰ ਕਿਹਾ ਕਿ ਉਹ ਡਰਾਈਵਰ ਨੂੰ ਰੇਲ ਗੱਡੀ ਜੰਮੂ ਲਿਜਾਣ ਲਈ ਸੂਚਿਤ ਕਰਨ ਪਰ ਡਰਾਈਵਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ ਕਿਉਂਕਿ ਇਹ ਗਾਰਡ ਦੇ ਡੱਬੇ ਨਾਲ ਲੈਸ ਨਹੀਂ ਸੀ। 

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੰਟਰੋਲ ਰੂਮ ਨੇ ਡਰਾਈਵਰ ਨੂੰ ਰੇਲ ਗੱਡੀ ਦਾ ਇੰਜਣ ਬੰਦ ਕਰਨ, ਅਪਣੀ ਡਿਊਟੀ ਖਤਮ ਕਰਨ ਅਤੇ ਜੰਮੂ ਜਾਣ ਵਾਲੀ ਰੇਲ ਗੱਡੀ ਵਿਚ ਚੜ੍ਹਨ ਲਈ ਕਿਹਾ। ਅਧਿਕਾਰੀਆਂ ਨੇ ਦਸਿਆ ਕਿ ਡਰਾਈਵਰ ਨੇ ਸਵੇਰੇ ਕਰੀਬ 6 ਵਜੇ ਸਟੇਸ਼ਨ ਮਾਸਟਰ ਨੂੰ ਇੰਜਣ ਦੀਆਂ ਚਾਬੀਆਂ ਸੌਂਪੀਆਂ ਅਤੇ ਜੰਮੂ ਲਈ ਰਵਾਨਾ ਹੋ ਗਏ। 

ਰੀਪੋਰਟ ’ਚ ਕਿਹਾ ਗਿਆ ਹੈ ਕਿ ਢਲਾਨ ’ਤੇ ਅੱਗੇ ਵਧਣ ਤੋਂ ਪਹਿਲਾਂ ਰੇਲ ਗੱਡੀ ਸਵੇਰੇ 6 ਵਜੇ ਤੋਂ 7:10 ਵਜੇ ਤਕ ਡਰਾਈਵਰ ਰਹਿਤ ਰਹੀ। ਮਾਹਰਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਟੇਸ਼ਨ ਮਾਸਟਰਾਂ ਨੂੰ ਰੇਲ ਗੱਡੀ ਛੱਡਣ ਲਈ ਲੋਕੋ-ਪਾਇਲਟ ਨੂੰ ਲਿਖਤੀ ਹਲਫਨਾਮਾ ਦੇਣਾ ਹੁੰਦਾ ਹੈ ਪਰ ਇਸ ਮਾਮਲੇ ਵਿਚ ਅਜਿਹਾ ਨਹੀਂ ਕੀਤਾ ਗਿਆ। 

ਫਿਰੋਜ਼ਪੁਰ ਡਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਰੇਲਵੇ ਦੇ 6 ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ ਅਤੇ ਵਿਸਥਾਰਤ ਜਾਂਚ ਦੇ ਹੁਕਮ ਦਿਤੇ ਹਨ। ਕਠੂਆ-ਜੰਮੂ ਤਵੀ ਸੈਕਸ਼ਨ ਫਿਰੋਜ਼ਪੁਰ ਡਵੀਜ਼ਨ ਦੇ ਅਧੀਨ ਆਉਂਦਾ ਹੈ। ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਸ਼ੋਭਨ ਚੌਧਰੀ ਨੇ ਕਿਹਾ ਕਿ ਇਸ ਪੜਾਅ ’ਤੇ ਮੈਂ ਅਧਿਕਾਰੀਆਂ ਵਿਰੁਧ ਕੀਤੀ ਜਾ ਰਹੀ ਕਾਰਵਾਈ ’ਤੇ ਕੋਈ ਟਿਪਣੀ ਨਹੀਂ ਕਰ ਸਕਦਾ ਕਿਉਂਕਿ ਅਗਲੇਰੀ ਜਾਂਚ ਜਾਰੀ ਹੈ।

Tags: punjab news

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement