Punjab News: ਜਬਰ-ਜ਼ਨਾਹ ਮਾਮਲੇ ਦੇ ਭਗੌੜੇ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਮਾਮਲਾ; ਸਾਬਕਾ DGP ਵਿਰੁਧ ਜਾਂਚ ਕਮੇਟੀ ਦਾ ਗਠਨ
Published : Feb 27, 2024, 9:33 am IST
Updated : Feb 27, 2024, 9:33 am IST
SHARE ARTICLE
Siddharth Chattopadhyaya
Siddharth Chattopadhyaya

ਉਹ ਪਹਿਲਾਂ ਹੀ ਜਨਵਰੀ 2022 ਦੇ ਪ੍ਰਧਾਨ ਮੰਤਰੀ ਸੁਰੱਖਿਆ ਉਲੰਘਣਾ ਲਈ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।

Punjab News: ਪੰਜਾਬ ਸਰਕਾਰ ਨੇ 16 ਦਸੰਬਰ, 2021 ਤੋਂ 8 ਜਨਵਰੀ, 2022 ਦਰਮਿਆਨ ਸੂਬੇ ਦੇ ਪੁਲਿਸ ਮੁਖੀ ਵਜੋਂ ਅਪਣੇ ਕਾਰਜਕਾਲ ਦੌਰਾਨ ਭਗੌੜਾ ਅਪਰਾਧੀ ਐਲਾਨੇ ਗਏ ਬਲਾਤਕਾਰ ਦੇ ਦੋਸ਼ੀ ਨੂੰ ਕਥਿਤ ਤੌਰ 'ਤੇ ਸੁਰੱਖਿਆ ਪ੍ਰਦਾਨ ਕਰਨ ਲਈ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵਿਰੁਧ ਜਾਂਚ ਸ਼ੁਰੂ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।

ਇਸ ਕਦਮ ਨਾਲ ਸਾਬਕਾ ਡੀਜੀਪੀ ਲਈ ਹੋਰ ਮੁਸ਼ਕਲਾਂ ਪੈਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਹ ਪਹਿਲਾਂ ਹੀ ਜਨਵਰੀ 2022 ਦੇ ਪ੍ਰਧਾਨ ਮੰਤਰੀ ਸੁਰੱਖਿਆ ਉਲੰਘਣਾ ਲਈ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ ਜਾਂਚ ਕਮੇਟੀ ਦੀ ਅਗਵਾਈ ਦਿੱਲੀ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਸ਼ਬੀਹੁਲ ਹਸਨੈਨ ਸ਼ਾਸਤਰੀ ਕਰਨਗੇ, ਜੋ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਪੀਆਈਟੀ ਐਨਡੀਪੀਐਸ) ਮਾਮਲਿਆਂ ਵਿਚ ਗੈਰਕਾਨੂੰਨੀ ਟ੍ਰੈਫਿਕ ਦੀ ਰੋਕਥਾਮ ਦੇ ਚੇਅਰਪਰਸਨ ਵੀ ਹਨ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦਸਿਆ ਕਿ ਪੰਜਾਬ ਦੇ ਗ੍ਰਹਿ ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ ਅਤੇ ਹੁਣ ਜਾਂਚ ਅਧਿਕਾਰੀ ਆਲ ਇੰਡੀਆ ਸਰਵਿਸਿਜ਼ (ਅਨੁਸ਼ਾਸਨ ਅਤੇ ਅਪੀਲ) ਨਿਯਮ, 1969 ਦੀ ਧਾਰਾ 8, ਆਲ ਇੰਡੀਆ ਸਰਵਿਸਿਜ਼ (ਡੀਸੀਆਰਬੀ) ਨਿਯਮ, 1958, ਨਿਯਮ 6 (1) ਅਤੇ ਇਸ ਦੇ ਉਪ-ਨਿਯਮ (ਬੀ) (2) ਤਹਿਤ ਜਾਂਚ ਸ਼ੁਰੂ ਕਰਨਗੇ।

ਨਿਯਮਾਂ ਅਨੁਸਾਰ ਦੋਸ਼ੀ ਅਧਿਕਾਰੀਆਂ ਵਿਰੁਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਜਾਂਚ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਨਿਯਮਾਂ ਮੁਤਾਬਕ ਦੋਸ਼ੀ ਅਧਿਕਾਰੀਆਂ ਨੂੰ ਦਿਤੀ ਗਈ ਚਾਰਜਸ਼ੀਟ ਦੇ ਆਧਾਰ 'ਤੇ ਜਾਂਚ ਅਧਿਕਾਰੀ ਦੇ ਸਾਹਮਣੇ ਅਪਣਾ ਪੱਖ ਸਪੱਸ਼ਟ ਕਰਨ ਲਈ ਸਮਾਂ ਦਿਤਾ ਜਾਂਦਾ ਹੈ।

ਪਿਛਲੇ ਸਾਲ ਮਈ 'ਚ ਚਟੋਪਾਧਿਆਏ ਨੂੰ ਬਲਾਤਕਾਰ ਮਾਮਲੇ 'ਚ ਭਗੌੜੇ ਫਿਰੋਜ਼ਪੁਰ ਨਿਵਾਸੀ ਵੀਪੀ ਸਿੰਘ ਨੂੰ 6 ਬੰਦੂਕਧਾਰੀ ਮੁਹੱਈਆ ਕਰਵਾਉਣ ਲਈ ਗ੍ਰਹਿ ਵਿਭਾਗ ਵਲੋਂ ਪੱਤਰ ਦਿਤਾ ਗਿਆ ਸੀ। ਉਕਤ ਮੁਲਜ਼ਮ ਧੋਖਾਧੜੀ, ਧਮਕੀਆਂ ਸਣੇ ਕਈ ਮਾਮਲੇ ਵਿਚ ਨਾਮਜ਼ਦ ਸੀ ਅਤੇ ਜਬਰ-ਜ਼ਨਾਹ ਮਾਮਲੇ ਵਿਚ ਭਗੌੜਾ ਹੈ।

ਚਾਰਜਸ਼ੀਟ ਤੋਂ ਬਾਅਦ ਸੂਬਾ ਸਰਕਾਰ ਨੇ ਕੁੱਝ ਦਿਨ ਪਹਿਲਾਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਸੰਤ ਪ੍ਰਕਾਸ਼ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ ਸੀ, ਜੋ ਆਲ ਇੰਡੀਆ ਸਰਵਿਸਿਜ਼ (ਅਨੁਸ਼ਾਸਨ ਅਤੇ ਅਪੀਲ) ਨਿਯਮ, 1969 ਦੀ ਧਾਰਾ 8, ਆਲ ਇੰਡੀਆ ਸਰਵਿਸਿਜ਼ (ਡੀਸੀਆਰਬੀ) ਨਿਯਮ, 1958, ਨਿਯਮ 6 (1) ਅਤੇ ਇਸ ਦੇ ਉਪ ਨਿਯਮ (ਬੀ) (2) ਤਹਿਤ ਜਾਂਚ ਸ਼ੁਰੂ ਕਰੇਗੀ।

(For more Punjabi news apart from Punjab News Punjab government sets up probe panel against ex-DGP Siddharth Chattopadhyaya for providing security to PO , stay tuned to Rozana Spokesman)

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement