'ਮੈਂ ਆਧੁਨਿਕ ਜ਼ਮਾਨੇ ਦੀ ਕੁੜੀ, ਮਿਹਨਤ ਕਰ ਕੇ ਕਮਾਉਂਦੀ ਹਾਂ ਪੈਸੇ'
Published : Aug 8, 2017, 6:08 pm IST
Updated : Mar 27, 2018, 4:55 pm IST
SHARE ARTICLE
Varnika Kundu
Varnika Kundu

ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਅਤੇ ਉਸ ਦੇ ਦੋਸਤ ਆਸ਼ੀਸ਼ ਕੁਮਾਰ ਵਲੋਂ ਆਈ. ਏ. ਐੱਸ. ਅਧਿਕਾਰੀ ਦੀ ਧੀ ਅੱਜ ਖੁਲ੍ਹ ਕਿ ਗੱਲ ਕਰਦਿਆਂ ਕਿਹਾ ਕਿ

ਚੰਡੀਗੜ੍ਹ, 8 ਅਗੱਸਤ (ਅੰਕੁਰ): ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਅਤੇ ਉਸ ਦੇ ਦੋਸਤ ਆਸ਼ੀਸ਼ ਕੁਮਾਰ ਵਲੋਂ ਆਈ. ਏ. ਐੱਸ. ਅਧਿਕਾਰੀ ਦੀ ਧੀ ਅੱਜ ਖੁਲ੍ਹ ਕਿ ਗੱਲ ਕਰਦਿਆਂ ਕਿਹਾ ਕਿ ਮੈਂ ਅੱਜ ਦੀ ਨਾਰੀ ਹਾਂ ਅਤੇ ਮਿਹਨਤ ਕਰ ਕੇ ਪੈਸੇ ਕਮਾਉਂਦੀ ਹਾਂ ਮੇਰੇ ਤੋਂ ਲੋਕ ਪੁੱਛ ਰਹੇ ਹਨ ਕਿ ਤੁਸੀਂ ਦੇਰ ਰਾਤ ਉਥੇ ਕੀ ਕਰਦੇ ਸੀ। ਉਨ੍ਹਾਂ ਨੂੰ ਮੈਂ ਦਸਣਾ ਚਾਹੁੰਦੀ ਹਾਂ ਭਾਵੇਂ ਮੈਂ ਆਈ. ਏ. ਐਸ. ਅਧਿਕਾਰੀ ਦੀ ਧੀ ਹਾਂ ਪਰ ਇਕ ਕੈਫ਼ੇ ਚ ਡੀਜੇ ਦਾ ਕੰਮ ਕਰਦੀ ਹਾਂ।
ਜੋ ਸ਼ਰਾਬ ਦੀ ਤਸਵੀਰ ਵਿਖਾਈ ਜਾ ਰਹੀ ਹੈ ਉਸ ਵਿਚ ਮੈਂ ਸ਼ਰਾਬ ਪੀ ਨਹੀਂ ਰਹੀ। ਜਿਸ ਦਿਨ ਦੀ ਇਹ ਘਟਨਾ ਹੈ ਉਸ ਦਿਨ ਵੀ ਮੈਂ ਸ਼ਰਾਬ ਨਹੀਂ ਪੀ ਰੱਖੀ ਸੀ। ਜੇ ਪੀਤੀ ਵੀ ਹੁੰਦੀ ਤਾਂ ਕਿਸੇ ਨੂੰ ਮੈਨੂੰ ਅਗ਼ਵਾ ਕਰਨ ਦਾ ਹੱਕ ਨਹੀਂ ਮਿਲ ਜਾਂਦਾ। ਉਸ ਦਿਨ ਮੈਂ ਅੱਧੀ ਰਾਤ ਤਕ ਪੁਲਿਸ ਥਾਣੇ ਵਿਚ ਰਹੀ। ਪੂਰੀ ਸ਼ਿਕਾਇਤ ਲਿਖਾਈ, ਉੱਥੇ ਤਾਂ ਕਿਸੇ ਨੂੰ ਨਹੀਂ ਲੱਗਾ ਕਿ ਮੈਂ ਸ਼ਰਾਬ ਪੀ ਰੱਖੀ ਸੀ। ਮੈਂ ਉਸ ਦਿਨ ਵੀ ਨਹੀਂ ਡਰੀ ਅੱਗੇ ਵੀ ਨਹੀਂ ਡਰਾਂਗੀ। ਜਦੋ ਤਕ ਉਨ੍ਹਾਂ ਦੋਨੋ ਲੜਕਿਆਂ ਨੂੰ ਸਜ਼ਾ ਨਹੀਂ ਦਿਵਾ ਦਿੰਦੀ ਉਦੋਂ ਤਕ ਮੇਰੀ ਜੰਗ ਜਾਰੀ ਰਹੇਗੀ। ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਮੈਂ ਕੁੱਝ ਵੀ ਕਰਾਂ ਕਦੇ ਵੀ ਬਾਹਰ ਜਾਂਵਾ ਇਸ ਵਿਚ ਗ਼ਲਤ ਕਿ ਹੈ ਓਹਨਾ ਕਿਹਾ ਰਾਤ ਨੂੰ ਜੇਕਰ ਕੋਈ ਕੁੜੀ ਬਾਹਰ ਜਾਵੇ ਤਾਂਕਿ ਬਿਗੜੈਲ ਮੁੰਡਿਆਂ ਨੂੰ ਠੇਕਾ ਨਹੀਂ ਮਿਲ ਜਾਂਦਾ ਕਿ ਉਹ ਕਿਸੇ ਨੂੰ ਛੇੜੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement