
ਕੋਲਿਆਂਵਾਲੀ ਖ਼ਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ...
ਚੰਡੀਗੜ੍ਹ : ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮੁਹਾਲੀ ਅਦਾਲਤ ਵਿੱਚੋਂ ਖਾਰਜ ਹੋਣ ਮਗਰੋਂ ਉਹ ਹਾਈਕੋਰਟ ਪਹੁੰਚ ਗਏ ਹਨ। ਹਾਈਕੋਰਟ ਨੇ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਮਾਮਲੇ ਦੀ ਸੁਣਵਾਈ ਅਪ੍ਰੈਲ ਨੂੰ ਹੋਵੇਗੀ। ਉਸ ਦਿਨ ਵਿਜੀਲੈਂਸ ਬਿਊਰੋ ਆਪਣਾ ਜਵਾਬ ਦਾਇਰ ਕਰੇਗੀ।
Punjab and Haryana High Court
ਜ਼ਿਕਰਯੋਗ ਹੈ ਕਿ ਕੋਲਿਆਂਵਾਲੀ ਖ਼ਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਕੋਲਿਆਂਵਾਲੀ ਨੇ ਮੁਹਾਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਇਸ ਤੋਂ ਬਾਅਦ ਕੋਲਿਆਂਵਾਲੀ ਨੂੰ ਜ਼ਮਾਨਤ ਮਿਲ ਗਈ ਸੀ। ਵਿਜੀਲੈਂਸ ਵੱਲੋਂ ਤਫ਼ਤੀਸ਼ ਅੱਗੇ ਵਧਾਉਣ 'ਤੇ ਕੋਲਿਆਂਵਾਲੀ ਖਿਲਾਫ਼ ਮਾਮਲੇ ਵਿੱਚ ਨਵਾਂ ਮੋੜ ਆਇਆ ਸੀ। ਵਿਜੀਲੈਂਸ ਨੇ ਤਫਤੀਸ਼ ਦੌਰਾਨ ਪਾਇਆ ਕਿ ਕੋਲਿਆਂਵਾਲੀ ਨੇ ਜ਼ਮੀਨ ਘੁਟਾਲਾ ਕੀਤਾ ਸੀ।
Kolianwali
ਵਿਜੀਲੈਂਸ ਨੇ ਆਈਪੀਸੀ ਦੀ ਧਾਰਾ 420, 467, 468, 471 ਹੇਠ ਕੋਲਿਆਂਵਾਲੀ ਨੂੰ ਮੁਲਜ਼ਮ ਬਣਾਇਆ ਸੀ। ਇਸ ਮਗਰੋਂ ਕੋਲਿਆਂਵਾਲੀ ਤੋਂ ਰਿਕਵਰੀ ਕਰਨ ਦੇ ਆਧਾਰ 'ਤੇ ਕਸਟਡੀ ਮੰਗੀ ਸੀ। ਕੇਸ ਵਿੱਚ ਨਵੇਂ ਇਲਜ਼ਾਮ ਜੁੜਨ ਤੋਂ ਬਾਅਦ ਕੋਲਿਆਂਵਾਲੀ ਨੇ ਮੁਹਾਲੀ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਪਰ ਅਦਾਲਤ ਨੇ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਅਰਜ਼ੀ ਖਾਰਜ ਹੋਣ ਪਿੱਛੋਂ ਹੁਣ ਕੋਲਿਆਂਵਾਲੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।