
ਕਰੋਨਾ ਵਾਇਰਸ ਤੇ ਪੰਜਾਬੀ ਇੰਡਸਟਰੀ ਦੇ ਸਟਾਰ ਸਿੰਗਰ ਸਿੱਧੂ ਮੂਸੇਵਾਲਾ ਨੇ ਇਕ ਗਾਣਾ ਲਿਖਿਆ ਹੈ
ਕਰੋਨਾ ਵਾਇਰਸ ਦੇ ਬਾਰੇ ਲੋਕਾਂ ਨੂੰ ਦੱਸਣ ਅਤੇ ਜਾਗਰੂਕ ਕਰ ਦੇ ਲਈ ਪਹਿਲਾਂ ਵੀ ਕਈ ਸਿੰਗਰਾਂ ਅਤੇ ਫਿਲਮ ਸਟਾਰਾਂ ਨੇ ਸ਼ੋਸਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਹੈ। ਪਰ ਹੁਣ ਕਰੋਨਾ ਵਾਇਰਸ ਤੇ ਪੰਜਾਬੀ ਇੰਡਸਟਰੀ ਦੇ ਸਟਾਰ ਸਿੰਗਰ ਸਿੱਧੂ ਮੂਸੇਵਾਲਾ ਨੇ ਇਕ ਗਾਣਾ ਲਿਖਿਆ ਹੈ ਜਿਸ ਵਿਚ ਉਹ ਪੰਜਾਬ ਵਿਚ ਕਰੋਨਾ ਵਾਇਰਸ ਦੇ ਪਹਿਲੇ ਮਰੀਜ਼ ਬਲਦੇਵ ਸਿੰਘ, ਜਿਸ ਦੀ 18 ਮਾਰਚ ਨੂੰ ਮੌਤ ਹੋ ਗਈ ਸੀ ਅਤੇ ਜੋ ਸੂਬੇ ਵਿਚ ਸੁਪਰ ਸਪ੍ਰੈਡਰ ਬਣ ਕੇ ਘੁੰਮਿਆ, ਬਾਰੇ ਇਹ ਗਾਣਾ ਲਿਖਿਆ ਗਿਆ ਹੈ। ਇਸ ਗਾਣੇ ਵਿਚ ਸਿੱਧੂ ਮੂਸੇਵਾਲਾ ਨੇ ਸ਼ੋਸਲ ਡਿਸਟੈਨਸਿੰਗ ‘ਤੇ ਜਿਆਦਾ ਜ਼ੋਰ ਦਿੱਤਾ ਹੈ। ‘ਗਵਾਚਿਆ ਗੁਰਬਖਸ’ ਨਾਂ ਦੇ ਇਸ ਗਾਣੇ ਵਿਚ ਦੱਸਿਆ ਗਿਆ ਹੈ
Sidhu Moosewala
ਕਿ 70 ਸਾਲ ਦੇ ਬਜੁਰਗ ਬਲਦੇਵ ਸਿੰਘ ਕਿਵੇਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ 7 ਮਾਰਚ ਨੂੰ ਪੰਜਾਬ ਪੁੱਜਾ ਤੇ ਜਿਸ ਨੂੰ ਡਾਕਟਰਾਂ ਦੇ ਵੱਲੋਂ ਘਰ ਵਿਚ ਇਕਾਂਤਵਸ ਰਹਿਣ ਦੀ ਹਦਾਇਤ ਦਿਤੀ ਗਈ ਸੀ ਪਰ ਇਸ ਹਦਾਇਤ ਦੇ ਬਾਵਜੂਦ ਵੀ ਉਹ ਬਾਹਰ ਘੁੰਮਦਾ ਰਿਹਾ ਅਤੇ ਆਪਣੇ ਆਸੇ-ਪਾਸੇ ਕਰੋਨਾ ਫੈਲਾਉਂਦਾ ਰਿਹਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਬੱਬੂ ਮਾਨ ਨੇ ਵੀ ਕਰੋਨਾ ਵਾਇਰਸ ਤੇ ਇਕ ਗਾਣਾ ਲਿਖ ਕੇ ਉਸ ਦੀ ਇਕ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਲੋਕਾਂ ਨਾਲ ਸਾਂਝਾ ਕੀਤਾ ਸੀ। ਜਿਕਰਯੋਗ ਹੈ ਕਿ ਭਾਰਤ ਵਿਚ ਹੁਣ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਨੂੰ ਦੇਖਦਿਆ ਕੇਂਦਰ ਸਰਕਾਰ ਨੇ 21 ਦਿਨ ਦੇ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।