
Amritpal Singh News : ਵਰਿੰਦਰ ਸਿੰਘ ਫ਼ੌਜੀ ਨੂੰ ਅੱਜ ਅਜਨਾਲਾ ਅਦਾਲਤ ਵਿਚ ਕੀਤਾ ਸੀ ਪੇਸ਼
Amritpal Singh's associate Varinder Singh Fauji on 5-day police remand Latest News in Punjabi : ਅਜਨਾਲਾ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਤਰਨਤਾਰਨ ਤੋਂ ਮੌਜੂਦਾ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫ਼ੌਜੀ ਨੂੰ ਥਾਣਾ ਅਜਨਾਲਾ ਹਿੰਸਾ ਮਾਮਲੇ ਸਬੰਧੀ ਦਰਜ ਮੁਕਦਮਾ ਨੰਬਰ 39 ਵਿਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਕੇ ਡਿਬਰੂਗੜ੍ਹ ਜੇਲ ਤੋਂ ਟਰਾਂਜਿਟ ਰਿਮਾਂਡ ’ਤੇ ਅਜਨਾਲਾ ਲਿਆਂਦਾ ਗਿਆ।
ਜਿੱਥੇ ਉਸ ਨੂੰ ਅੱਜ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਵਰਿੰਦਰ ਸਿੰਘ ਫ਼ੌਜੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਹੈ।