
'ਜਦੋਂ ਸੁਣਨ ਦਾ ਸਮਾਂ ਆਉਂਦਾ ਹੈ ਤਾਂ ਉਦੋਂ ਵਿਰੋਧੀ ਉੱਠ ਕੇ ਚੱਲੇ ਜਾਂਦੇ ਨੇ'
ਲੁਧਿਆਣਾ: ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਨਸ਼ਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਦੀ ਦਿਸ਼ਾ ਨਿਰਦੇਸ਼ ਹੇਠ ਏਐਸਆਈ ਗੁਰਸੇਵਕ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਇਲਾਕਾ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬੱਸ ਅੱਡਾ ਪਿੰਡ ਮਲਕ ਮੌਜੂਦ ਸੀ ਤਾਂ ਖਾਸ ਮੁੱਖਵਰ ਨੇ ਇਤਲਾਹ ਦਿੱਤੀ ਕਿ ਕੁਲਵੰਤ ਕੌਰ ਜੋ ਕਿ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ।
ਅੱਜ ਵੀ ਹੈਰੋਇਨ ਵੇਚਣ ਲਈ ਬੱਸ ਅੱਡਾ ਪਿੰਡ ਰਾਮਗੜ੍ਹ ਭੁੱਲਰ ਖੜੀ ਆਪਣੇ ਗਾਹਕਾਂ ਦੀ ਉਡੀਕ ਕਰ ਰਹੀ ਹੈ। ਜੇਕਰ ਹੁਣੇ ਹੀ ਬੱਸ ਅੱਡਾ ਭੈਣ ਰਾਮਗੜ੍ਹ ਭੁੱਲਰ ਰੇਡ ਕੀਤੀ ਜਾਵੇ ਤਾਂ ਕੁਲਵੰਤ ਕੌਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਮੁੱਖਵਰ ਦੀ ਭਰੋਸੇਯੋਗ ਇਤਲਾਹ ਉੱਤੇ ਏਐਸਆਈ ਗੁਰਸੇਵਕ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਬੱਸ ਅੱਡਾ ਰਾਮਗੜ੍ਹ ਭੁੱਲਰ ਰੇਡ ਕਰਕੇ ਮੌਕੇ ਤੇ ਹੀ ਕੁਲਵੰਤ ਕੌਰ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਪੁਲਿਸ ਪਾਰਟੀ ਵੱਲੋਂ ਅੱਗੇ ਹੋਰ ਡੁੰਘਾਈ ਨਾਲ ਪੁੱਛ-ਗਿੱਛ ਜਾਰੀ ਹੈ।