
ਪ੍ਰੋਟੋਕੋਲ ਤੋੜਨ ਕਾਰਨ ਕੀਤਾ ਸੀ ਮੁਅੱਤਲ
ਪਟਿਆਲਾ ਸ਼ਹਿਰੀ ਯੂਥ ਕਾਂਗਰਸ ਦੇ ਅਸੈਂਬਲੀ ਪ੍ਰਧਾਨ ਅਭਿਨਵ ਸ਼ਰਮਾ ਨੂੰ ਕਾਂਗਰਸ ਪਾਰਟੀ ਨੇ ਅਹੁਦੇ 'ਤੇ ਬਹਾਲ ਕਰ ਦਿੱਤਾ ਹੈ। ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਰਿਸ਼ਵਿੰਦਰ ਸਿੰਘ ਮਹਾਰ ਅਤੇ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਨੇ ਪ੍ਰੋਟੋਕੋਲ ਤੋੜਨ ਕਾਰਨ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਹੁਣ ਅਭਿਨਵ ਸ਼ਰਮਾ ਨਾਲ ਹੋਈ ਗੱਲਬਾਤ ਤੋਂ ਬਾਅਦ ਇੰਡੀਅਨ ਯੂਥ ਕਾਂਗਰਸ ਦੀ ਇੰਚਾਰਜ ਕ੍ਰਿਸ਼ਨਾ ਅਲਵਾਰੂ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ ਦੇ ਨਿਰਦੇਸ਼ਾਂ 'ਤੇ ਮੁੜ ਪਟਿਆਲਾ ਸ਼ਹਿਰੀ ਯੂਥ ਕਾਂਗਰਸ ਦਾ ਅਸੈਂਬਲੀ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ।
ਨਾਲ ਹੀ ਚੇਤਾਵਨੀ ਦਿੱਤੀ ਕਿ ਤੁਸੀਂ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰੋਟੋਕੋਲ ਨਹੀਂ ਤੋੜੋਗੇ ਅਤੇ ਜੇਕਰ ਤੁਸੀਂ ਇਸ ਨੂੰ ਤੋੜਦੇ ਹੋ ਤਾਂ ਤੁਹਾਡੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।