ਬਿਆਸ ਦਰਿਆ 'ਚ ਸੁਟਿਆ ਜਾ ਰਿਹਾ ਸੀ ਜ਼ਹਿਰੀਲਾ ਪਾਣੀ, ਮਾਮਲਾ ਦਰਜ
Published : Apr 27, 2019, 8:13 pm IST
Updated : Apr 27, 2019, 8:13 pm IST
SHARE ARTICLE
Beas River
Beas River

ਜ਼ਹਿਰੀਲਾ ਪਾਣੀ ਸੁੱਟ ਰਹੇ ਟੈਂਕਰ ਚਾਲਕਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ

ਟਾਂਡਾ ਉੜਮੁੜ: ਬਿਆਸ ਦਰਿਆ ਨਜ਼ਦੀਕ ਖੇਤਾਂ ਵਿਚ ਡਿਸਟਿਲਰੀ ਦਾ ਪ੍ਰਦੂਸ਼ਿਤ ਜ਼ਹਿਰੀਲਾ ਪਾਣੀ ਸੁੱਟ ਰਹੇ ਟੈਂਕਰ ਚਾਲਕਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ, ਜਿਸ ਤੋਂ ਬਾਅਦ ਚਾਲਕਾਂ ਦੇ ਨਾਲ-ਨਾਲ ਟੈਂਕਰਾਂ ਦੇ ਮਾਲਕ ਅਤੇ ਸ਼ੂਗਰ ਮਿੱਲ ਏ. ਬੀ. ਸ਼ੂਗਰ ਡਿਸਟਿਲਰੀ ਦਸੂਹਾ ਦੇ ਸਬੰਧਤ ਅਧਿਕਾਰੀ ਵਿਰੁਧ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੇ. ਈ. ਧਰਮਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਟੈਂਕਰ ਚਾਲਕਾਂ, ਟੈਂਕਰਾਂ ਦੇ ਮਾਲਕ ਤੇ ਏ. ਬੀ. ਸ਼ੂਗਰ ਡਿਸਟਿਲਰੀ ਦਸੂਹਾ ਦੇ ਸਬੰਧਤ ਅਧਿਕਾਰੀ ਵਿਰੁਧ ਦਰਜ ਕੀਤਾ ਹੈ।

ਧਰਮਵੀਰ ਸਿੰਘ ਨੇ ਦੱਸਿਆ ਕਿ 24 ਅਪ੍ਰੈਲ ਨੂੰ ਦੇਰ ਰਾਤ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ. ਸੁਖਵੰਤ ਸਿੰਘ ਨੇ ਸਿਵਲ ਪ੍ਰਸ਼ਾਸਨ ਨਾਇਬ ਤਹਿਸੀਲਦਾਰ ਦਸੂਹਾ ਪ੍ਰਦੀਪ ਕੁਮਾਰ ਨੂੰ ਫ਼ੋਨ ਕਰ ਕੇ ਜਾਣੂ ਕਰਵਾਇਆ ਕਿ ਏ. ਬੀ. ਸ਼ੂਗਰ ਡਿਸਟਿਲਰੀ ਲਿਮਟਿਡ ਦਸੂਹਾ 'ਚੋਂ ਨਿਕਲਿਆ ਗੰਦਾ ਪਾਣੀ  ਅਬਦੁੱਲਾਪੁਰ ਜੰਗਲਾਤ ਵਿਭਾਗ ਦੇ ਜੰਗਲ ਨਜ਼ਦੀਕ ਖੇਤਾਂ ਵਿਚ ਟੋਇਆ ਪੁੱਟ ਕੇ ਸੁੱਟਿਆ ਜਾ ਰਿਹਾ ਹੈ।  ਇਹ ਨਜ਼ਦੀਕ ਵਗਦੇ ਬਿਆਸ ਦਰਿਆ ਵਿਚ ਪੈ ਰਿਹਾ ਸੀ ਜੋ ਕਿ ਜੀਵ-ਜੰਤੂਆਂ ਲਈ ਵੀ ਘਾਤਕ ਸਿੱਧ ਹੋ ਸਕਦਾ ਹੈ।

ਸੂਚਨਾ ਦੇ ਆਧਾਰ 'ਤੇ ਜਦੋਂ ਐਸ ਡੀ ਓ. ਸੁਖਵੰਤ ਸਿੰਘ, ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਅਤੇ ਪੁਲਸ ਦੀ ਸਪੈਸ਼ਲ ਬ੍ਰਾਂਚ ਟੀਮ ਹੁਸ਼ਿਆਰਪੁਰ ਮੌਕੇ 'ਤੇ ਪਹੁੰਚੀ ਤਾਂ ਉਕਤ ਟੈਂਕਰ ਚਾਲਕਾਂ ਨੂੰ ਪ੍ਰਦੂਸ਼ਿਤ ਜ਼ਹਿਰੀਲਾ ਪਾਣੀ ਸੁੱਟਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਬੀਤੀ ਦੇਰ ਰਾਤ ਟਾਂਡਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਤੇ ਟੈਂਕਰਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement