
ਲੋਕ ਸਭਾ ਚੋਣਾਂ ਦੇ ਲਈ ਭਾਜਪਾ ਤੋਂ ਟਿਕਟ ਨਾ ਮਿਲਣ ‘ਤੇ ਨਾਰਾਜ਼ ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ...
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਲਈ ਭਾਜਪਾ ਤੋਂ ਟਿਕਟ ਨਾ ਮਿਲਣ ‘ਤੇ ਨਾਰਾਜ਼ ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਤੋਂ ਬੇਹੱਦ ਦੁਖ ਪਹੁੰਚਾਇਆ ਹੈ। ਜਿਸ ਨੂੰ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਦਿੱਲੀ ‘ਚ ਪ੍ਰੈਸ ਕਾਂਨਫੰਰਸ ਕਰਦੇ ਹੋਏ ਕਵਿਤਾ ਖੰਨਾ ਨੇ ਕਿਹਾ ਕਿ ਮੈਨੂੰ ਭਾਜਪਾ ਨੇ ਇਕੱਲਿਆਂ ਹੀ ਛੱਡ ਦਿੱਤਾ।
Sunny Deol
ਮੈਨੂੰ ਕਿਹਾ ਗਿਆ ਸੀ ਕਿ ਚੋਣਾਂ ਦੀ ਤਿਆਰੀ ਕਰੋ ਪਰ ਪਾਰਟੀ ਨੇ ਇਕ ਵਾਰ ਵੀ ਫੋਨ ਕਰਕੇ ਨਹੀਂ ਦੱਸਿਆ ਕਿ ਕਿਸੇ ਹੋਰ ਨੂੰ ਟਿਕਟ ਦਿੱਤਾ ਗਿਆ ਹੈ। ਸਭ ਤੋਂ ਵੱਡਾ ਦੁਖ ਇਸ ਗੱਲ ਦਾ ਹੈ ਕਿ ਆਖਰੀ ਸਮੇਂ ਤੱਕ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਇਹ ਕਹਿੰਦੀ ਰਹੀ ਕਿ ਗੁਰਦਾਸਪੁਰ ਤੋਂ ਉਹ ਹੀ ਚੋਣ ਲੜਨਗੇ। ਇਥੇ ਤੱਕ ਕਿ ਜਦੋਂ ਸੰਨੀ ਦਿਓਲ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਤਾਂ ਉਸ ਸਮੇਂ ਵੀ ਉਨ੍ਹਾਂ ਨੂੰ ਇਹ ਦੱਸਿਆ ਨਹੀਂ ਸੀ ਗਿਆ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਚੋਣ ਲੜਨਗੇ। ਨਾਲ ਹੀ ਕਵਿਤਾ ਨੇ ਕਿਹਾ ਕਿ ਵਿਨੋਦ ਖੰਨਾ ਤੇ ਉਨ੍ਹਾਂ ਦੇ ਸਾਰੇ ਪਰਵਾਰ ਨੇ ਲਗਪਗ 21 ਸਾਲ ਗੁਰਦਾਸਪੁਰ ਹਲਕੇ ਦੀ ਲਗਾਤਾਰ ਸੇਵਾ ਕੀਤੀ ਹੈ।
Kavita Khanna with Vinod Khanna
ਉਨ੍ਹਾਂ ਨੂੰ ਇਸ ਗੱਲ ਦਾ ਦੁਖ ਹੈ ਕਿ ਪਾਰਟੀ ਨੇ ਉਨ੍ਹਾਂ ਦੀਆਂ ਸਾਰੀਆਂ ਸੇਵਾਵਾਂ, ਇਮਾਨਦਾਰੀ ਤੇ ਹਲਕੇ ‘ਚ ਕਰਵਾਏ ਕੰਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਹ ਵੀ ਜਰੂਰੀ ਨਹੀਂ ਸਮਝਿਆ ਕਿ ਜੇਕਰ ਇਸ ਹਲਕੇ ਵਿਚ ਕਿਸੇ ਹੋਰ ਨੂੰ ਟਿਕਟ ਦੇਣੀ ਹੈ ਤਾਂ ਘੱਟੋ-ਘੱਟ ਉਨ੍ਹਾਂ ਨੂੰ ਆਗਾਮੀ ਜਾਣਕਾਰੀ ਹੀ ਦੇ ਦਿੱਤੀ ਜਾਵੇ। ਹਾਲਾਂਕਿ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਇਸਨੂੰ ਨਿਜੀ ਮੁੱਦਾ ਨਹੀਂ ਬਣਾਉਣਾ ਚਾਹੁੰਦੀ ਤੇ ਅਪਣਾ ਸਮਰਥਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰਤੀ ਦੇ ਰਹੀ ਹਾਂ।