
ੜਲੇ ਪਿੰਡ ਜਵਾਹਰਪੁਰ ਲਈ ਰਾਹਤ ਦੀ ਖ਼ਬਰ ਆਈ ਹੈ, ਜਿਥੋਂ ਦੇ ਡੇਢ ਸਾਲਾ ਬੱਚੇ ਸਮੇਤ 8 ਜਣਿਆਂ ਨੇ ਕੋਰੋਨਾ ਮਹਾਂਮਾਰੀ ਨੂੰ ਮਾਤ ਦੇ ਦਿਤੀ ਹੈ। ਇਨ੍ਹਾਂ ਦੇ
ਡੇਰਾਬੱਸੀ/ਬਨੂੜ, 26 ਅਪ੍ਰੈਲ (ਗੁਰਜੀਤ ਸਿੰਘ ਈਸਾਪਰ, ਅਵਤਾਰ ਸਿੰਘ): ਨੇੜਲੇ ਪਿੰਡ ਜਵਾਹਰਪੁਰ ਲਈ ਰਾਹਤ ਦੀ ਖ਼ਬਰ ਆਈ ਹੈ, ਜਿਥੋਂ ਦੇ ਡੇਢ ਸਾਲਾ ਬੱਚੇ ਸਮੇਤ 8 ਜਣਿਆਂ ਨੇ ਕੋਰੋਨਾ ਮਹਾਂਮਾਰੀ ਨੂੰ ਮਾਤ ਦੇ ਦਿਤੀ ਹੈ। ਇਨ੍ਹਾਂ ਦੇ ਨਾਲ ਮੁਹਾਲੀ ਜ਼ਿਲ੍ਹੇ ਵਿਚ ਠੀਕ ਹੋਣ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਐਤਵਾਰ ਨੂੰ ਤੰਦਰੁਸਤ ਹੋਣ ਵਾਲੇ ਅੱਠ ਵਿਅਕਤੀਆਂ ਨੂੰ ਗਿਆਨ ਸਾਗਰ ਹਸਪਤਾਲ 'ਚੋਂ ਡਿਸਚਾਰਜ ਕਰ ਕੇ ਮੁਹਾਲੀ ਵਿਖੇ ਬਣੇ ਇਕਾਂਤਵਾਸ ਕੇਂਦਰ ਵਿਚ ਤਬਦੀਲ ਕੀਤਾ ਗਿਆ ਹੈ।
File photo
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਟਵੀਟ ਕਰ ਕੇ ਦਸਿਆ ਕਿ ਲਗਾਤਾਰ ਦੋ ਵਾਰ ਇਨ੍ਹਾਂ 8 ਮਰੀਜ਼ਾਂ ਦੇ ਟੈਸਟ ਨੈਗੇਟਿਵ ਆਉਣ 'ਤੇ ਇਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿਤੀ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਹੁਣ ਤਕ ਜਵਾਹਰਪੁਰ ਪਿੰਡ ਨਾਲ ਸਬੰਧਤ ਕੁਲ 13 ਮਰੀਜ਼ ਠੀਕ ਹੋ ਚੁਕੇ ਹਨ। ਨਵੇਂ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਮਨੀਸ਼ ਗੁਪਤਾ (32) ਜੋ ਡੇਰਾਬੱਸੀ ਦੇ ਸ਼ਕਤੀ ਨਗਰ ਦਾ ਰਹਿਣ ਵਾਲਾ ਹੈ
ਜਿਸ ਦੀ ਜਵਾਹਰਪੁਰ ਵਿਖੇ ਦੁਕਾਨ ਹੈ। ਗੁਰਜੀਤ ਸਿੰਘ ਪੰਚ (42), ਜਸਪ੍ਰੀਤ ਸਿੰਘ (23), ਰੀਨਾ (30), ਤਰਨਪ੍ਰੀਤ (7), ਸ਼ਰਨਪ੍ਰੀਤ (14), ਗੁਰਫ਼ਤਿਹ ਸਿੰਘ (ਡੇਢ ਸਾਲ) ਅਤੇ ਪ੍ਰੀਤਮ ਸਿੰਘ (80) ਸਾਲ ਸ਼ਾਮਲ ਹਨ। ਜਵਾਹਰਪੁਰ ਨਾਲ ਸਬੰਧਤ ਪੰਜ ਮਰੀਜ਼ 21 ਅਪ੍ਰੈਲ ਨੂੰ ਠੀਕ ਹੋ ਗਏ ਸਨ, ਜਿਹੜੇ ਇਸ ਵੇਲੇ ਮੁਹਾਲੀ ਦੇ 'ਇਕਾਂਤਵਾਸ ਕੇਂਦਰ' ਵਿਚ ਰਹਿ ਰਹੇ ਹਨ। ਉਨ੍ਹਾਂ ਦਸਿਆ ਕਿ ਜ਼ਿਲੇ 'ਚ ਕੁਲ 63 ਪਾਜ਼ੇਟਿਵ ਕੇਸ ਆਏ ਸਨ, ਜਿਸ 'ਚੋਂ 22 ਤੰਦਰੁਸਤ ਹੋ ਗਏ ਹਨ, 39 ਐਕਟਿਵ ਹਨ ਜਦਕਿ 2 ਮਰੀਜ਼ ਕੋਰੋਨਾ ਵਿਰੁਧ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਚਲੇ ਗਏ ਸਨ।