
ਅਪਣੀ ਹੀ ਮਾਸੀ ਦੀ ਲੜਕੀ ਨਾਲ ਬਲਾਤਕਾਰ ਕਰ ਫ਼ਰਾਰ ਦੋਸ਼ੀ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ ਤਾਰ ਕੀਤਾ। ਥਾਣਾ ਸਲੇਮ ਟਾਵਰੀ ਦੇ ਸਬ ਇੰਸਪੈਕਟਰ ਤੰਮਨਾ
ਲੁਧਿਆਣਾ, 26 ਅਪ੍ਰੈਲ (ਕਿਰਨਵੀਰ ਸਿੰਘ ਮਾਂਗਟ): ਅਪਣੀ ਹੀ ਮਾਸੀ ਦੀ ਲੜਕੀ ਨਾਲ ਬਲਾਤਕਾਰ ਕਰ ਫ਼ਰਾਰ ਦੋਸ਼ੀ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ ਤਾਰ ਕੀਤਾ। ਥਾਣਾ ਸਲੇਮ ਟਾਵਰੀ ਦੇ ਸਬ ਇੰਸਪੈਕਟਰ ਤੰਮਨਾ ਦੇਵੀ ਨੇ ਲੜਕੀ ਦੇ ਪਿਤਾ ਦੇ ਬਿਆਨ ਉਤੇ ਲੜਕੀ ਦਾ ਡਾਕਟਰੀ ਮੁਆਇਨਾ ਕਰਵਾ ਦੋਸ਼ੀ ਭਰਾ ਸ਼ਾਲੂ ਕੁਮਾਰ ਵਾਸੀ ਨਿਊ ਜਨਕਪੁਰੀ ਦੇ ਵਿਰੁਧ ਮਾਮਲਾ ਦਰਜ ਕਰ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਨਿਊ ਜਨਕਪੁਰੀ ਦੇ ਰਹਿਣ ਵਾਲੇ ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਉਹ ਰੇਣਕੀ ਰਾਮ ਵੇਹੜਾ ਵਿਚ ਅਪਣੇ ਪਰਵਾਰ ਸਮੇਤ ਕਿਰਾਏ ਉਤੇ ਰਹਿੰਦਾ ਹੈ।
ਪਿਛਲੇ ਸਾਲ ਉਸ ਦੀ ਸਾਲੀ ਮੰਜੂ ਦਾ ਲੜਕਾ ਸ਼ਾਲੂ ਕੁਮਾਰ ਵੀ ਉਨ੍ਹਾਂ ਕੋਲ ਰਹਿ ਕੇ ਸਲਾਈ ਦਾ ਕੰਮ ਸਿਖ ਰਿਹਾ ਸੀ। 24 ਅਪ੍ਰੈਲ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਅਪਣੇ ਕੰਮ ਤੋਂ ਘਰ ਆਇਆ ਤਾਂ ਉਸ ਦੀ 15 ਸਾਲ ਦੀ ਲੜਕੀ ਨੇ ਦਸਿਆ ਕਿ ਉਸ ਦੇ ਪੇਟ ਵਿਚ ਦਰਦ ਹੋ ਰਿਹਾ ਹੈ ਜਿਸ ਨੂੰ ਇਲਾਜ ਲਈ ਉਹ ਅਪਣੀ ਪਤਨੀ ਨਾਲ ਅਪਣੀ ਲੜਕੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ ਜਿਥੇ ਡਾਕਟਰਾਂ ਨੇ ਇਲਾਜ ਦੌਰਾਨ ਦਸਿਆ ਕਿ ਉਨ੍ਹਾਂ ਦੀ ਲੜਕੀ 17 ਹਫ਼ਤਿਆਂ ਦੀ ਗਰਭਵਤੀ ਹੈ।