ਬਰਫ਼ ਦੇ ਤੋਦੇ ਡਿੱਗਣ ਕਾਰਨ ਪੰਜਾਬ ਰੈਜੀਮੈਂਟ ਦੇ 6 ਜਵਾਨਾਂ ਦੀ ਮੌਤ
Published : Apr 27, 2021, 7:59 am IST
Updated : Apr 27, 2021, 9:24 am IST
SHARE ARTICLE
Six soldiers from Punjab Regiment killed in Siachen
Six soldiers from Punjab Regiment killed in Siachen

ਮਾਨਸਾ ਦੇ ਦੋ ਜਵਾਨਾਂ ਦੀ ਮੌਤ

ਬੁਢਲਾਡਾ/ਬੋਹਾ (ਕੁਲਵਿੰਦਰ ਚਹਿਲ, ਦਰਸ਼ਨ ਹਾਕਮਵਾਲਾ): ਕੇਂਦਰ ਸ਼ਾਸਤ ਪ੍ਰਦੇਸ਼ ਲੇਹ ਲਦਾਖ ਦੇ ਸਿਆਚਿਨ ਖੇਤਰ ਵਿਚ ਬਰਫ਼ ਦੇ ਤੋਦੇ ਗਿਰਨ ਕਾਰਨ 21 ਪੰਜਾਬ ਰੈਜੀਮੈਂਟ ਵੈਬਰੂ ਦੇ ਛੇ ਜਵਾਨ ਬਰਫ਼ ਵਿਚ ਦਬ ਗਏ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਇਹਨਾਂ ਵਿਚ 2 ਜਵਾਨ ਸਿਪਾਹੀ ਪ੍ਰਭਜੀਤ ਸਿੰਘ ਅਤੇ ਅਮਰਦੀਪ ਸਿੰਘ ਪੰਜਾਬ ਤੋਂ ਸਨ।

Six soldiers from Punjab Regiment killed in SiachenSix soldiers from Punjab Regiment killed in Siachen

ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਹਾਕਮਵਾਲਾ ਦਾ ਸੈਨਿਕ ਪ੍ਰਭਜੀਤ ਸਿੰਘ (23) ਅਤੇ ਅਮਰਦੀਪ ਸਿੰਘ (23) ਜੋ ਪਿੰਡ ਕਰਮਗੜ ਬਰਨਾਲਾ ਦਾ ਦਸਿਆ ਜਾ ਰਿਹਾ ਹੈ ਦੀ ਮੌਤ ਦੀ ਸੂਚਨਾ ਇਲਾਕੇ ਵਿਚ ਅੱਗ ਵਾਂਗ ਫੈਲ ਗਈ। ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ  ਤਿੰਨ ਸਾਲ ਪਹਿਲਾਂ ਪਿੰਡ ਵਿਚ ਪੜ੍ਹਾਈ ਮੁਕਮਲ ਕਰਨ ਉਪਰੰਤ 21 ਪੰਜਾਬ ਬਟਾਲੀਅਨ ਵਿਚ ਸੈਨਿਕ ਵਜੋਂ ਭਰਤੀ ਹੋਇਆ ਸੀ ਅਤੇ ਇਸ ਵੇਲੇ ਲੇਹ ਲਦਾਖ ਦੇ ਉਚਾਈ ਵਾਲੇ ਖੇਤਰ ਸਿਆਚਿਨ ਵਿਚ ਤਾਇਨਾਤ ਸੀ।  

Six soldiers from Punjab Regiment killed in SiachenSix soldiers from Punjab Regiment killed in Siachen

ਗ਼ਰੀਬ ਕਿਸਾਨ ਪਰਵਾਰ ਨਾਲ ਸਬੰਧਤ ਉਸ ਦਾ ਪਿਤਾ ਜਗਪਾਲ ਸਿੰਘ ਕੋਲ ਕੇਵਲ ਡੇਢ ਏਕੜ ਜ਼ਮੀਨ ਹੈ ਤੇ ਉਹ ਦੋ ਭਰਾ ਪ੍ਰਿਤਪਾਲ ਸਿੰਘ ਅਤੇ ਪ੍ਰਭਜੀਤ ਸਿੰਘ ਸਨ ਜਿਨ੍ਹਾਂ ਵਿਚ ਇਹ ਸੱਭ ਤੋਂ ਛੋਟਾ ਸੀ। ਉਸ ਦੀ ਮ੍ਰਿਤਕ  ਕਲ  ਦੇਰ ਸ਼ਾਮ ਤਕ ਉਸ ਦੇ ਜੱਦੀ ਪਿੰਡ ਹਾਕਮਵਾਲਾ ਵਿਖੇ ਪਹੁੰਚਣ ਦੀ ਸੰਭਾਵਨਾ ਹੈ। ਸੂਤਰਾ ਮੁਤਾਬਕ ਉਸ ਦਾ ਸਸਕਾਰ ਪੂਰੇ ਸਰਕਾਰੀ ਸਨਾਮਨ ਨਾਲ ਕੀਤਾ ਜਾਵੇਗਾ। 

Six soldiers from Punjab Regiment killed in SiachenSix soldiers from Punjab Regiment killed in Siachen

ਮੁੱਖ ਮੰਤਰੀ ਵਲੋਂ ਦੋਵੇਂ ਸ਼ਹੀਦਾਂ ਦੇ ਪਰਵਾਰਕ ਮੈਂਬਰਾਂ ਲਈ ਐਕਸ-ਗ੍ਰੇਸ਼ੀਆ ਅਤੇ ਨੌਕਰੀ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 21 ਪੰਜਾਬ ਰੈਜੀਮੈਂਟ ਦੇ ਸਿਪਾਹੀ ਪ੍ਰਭਜੀਤ ਸਿੰਘ ਅਤੇ ਸਿਪਾਹੀ ਅਮਰਦੀਪ ਸਿੰਘ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਮੁਆਵਜ਼ਾ ਅਤੇ ਇਕ-ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਜੋ ਲੰਘੀ 25 ਅਪ੍ਰੈਲ ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਏ।

captain amarinder singhCaptain amarinder singh

 ਬਹਾਦਰ ਸੈਨਿਕਾਂ ਦੇ ਪਰਵਾਰਾਂ ਨਾਲ ਹਮਦਰਦੀ ਜਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਮੁਲਕ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਉਨ੍ਹਾਂ ਦੀ ਸਮਰਪਤ ਭਾਵਨਾ ਬਾਕੀ ਸੈਨਿਕਾਂ ਨੂੰ ਅਪਣੀ ਡਿਊਟੀ ਹੋਰ ਵੀ ਸਮਰਪਣ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ। 

armyArmy

ਦੱਸਣਯੋਗ ਹੈ ਕਿ ਸਿਆਚਿਨ ਗਲੇਸ਼ੀਅਰ ਵਿਚ ਬਰਫੀਲੇ ਤੂਫਾਨ ਕਾਰਨ ਦੋਵੇਂ ਸੈਨਿਕਾਂ ਦੀ ਮੌਤ ਹੋ ਗਈ।  ਸਿਪਾਹੀ ਪ੍ਰਭਜੀਤ ਸਿੰਘ, ਮਾਨਸਾ ਜਿਲ੍ਹੇ ਦੇ ਪਿੰਡ ਹਾਕਮਵਾਲਾ ਦਾ ਵਸਨੀਕ ਹੈ ਜੋ ਆਪਣੇ ਪਿੱਛੇ ਮਾਪੇ ਅਤੇ ਇਕ ਵੱਡਾ ਭਰਾ ਛੱਡ ਗਿਆ। ਇਸੇ ਤਰ੍ਹਾਂ ਸਿਪਾਹੀ ਅਮਰਦੀਪ ਸਿੰਘ, ਬਰਨਾਲਾ ਜਿਲ੍ਹੇ ਦੇ ਪਿੰਡ ਕਰਮਗੜ੍ਹ ਦਾ ਵਸਨੀਕ ਸੀ, ਜੋ ਆਪਣੇ ਪਿੱਛੇ ਪਿਤਾ ਅਤੇ ਇਕ ਛੋਟੀ ਭੈਣ ਛੱਡ ਗਿਆ। ਬੁਲਾਰੇ ਨੇ ਦੱਸਿਆ ਕਿ ਸ਼ਹੀਦਾਂ ਦੀਆਂ ਦੇਹਾਂ ਲੇਹ ਤੋਂ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ 27 ਅਪ੍ਰੈਲ (ਮੰਗਲਵਾਰ) ਨੂੰ ਪਹੁੰਚ ਰਹੀਆਂ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement