ਦੜਾ-ਸੱਟਾ ਲਗਾਉਣ ਵਾਲੇ ਗਿਰੋਹ ਖ਼ਿਲਾਫ਼ ਵੱਡੀ ਕਾਰਵਾਈ, ਕਿੰਗਪਿੰਨ ਅੱਛਰੂ ਨੂੰ 9 ਸਾਥੀਆਂ ਸਣੇ ਕੀਤਾ ਗਿਆ ਕਾਬੂ
Published : Apr 27, 2022, 7:58 pm IST
Updated : Apr 27, 2022, 7:58 pm IST
SHARE ARTICLE
Massive action against the betting gang
Massive action against the betting gang

ਇੰਸਪੈਕਟਰ ਜੀ.ਐਸ. ਸਿਕੰਦ ਵੱਲੋ 25 ਲੱਖ ਦੀ ਰਾਸ਼ੀ ਸਮੇਤ ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ

 

ਪਟਿਆਲਾ: ਐੱਸਐੱਸਪੀ ਪਟਿਆਲਾ ਡਾ.ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਪੈਸ਼ਲ ਸੈੱਲ ਦੇ ਇੰਚਾਰਜ  ਇੰਸਪੈਕਟਰ ਜੀ.ਐਸ. ਸਿਕੰਦ ਵੱਲੋਂ ਦੜਾ-ਸੱਟਾ ਲਗਾਉਣ ਵਾਲੇ ਗਿਰੋਹ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸਮਾਣਾ ਦੇ ਵੱਡੇ ਕਿੰਗਪਿੰਨ ਅੱਛਰੂ  ਨੂੰ ਉਸ ਦੇ ਗਿਰੋਹ ਸਮੇਤ ਕਾਬੂ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਕੋਲੋਂ ਵੱਡੀ ਰਕਮ ਬਰਾਮਦ ਕਰਨ ਵਿਚ ਵੀ ਸਫ਼ਲਤਾ ਮਿਲੀ ਹੈ। ਕਾਰਵਾਈ ਦੋਰਾਨ ਇੰਸਪੈਕਟਰ ਸਿਕੰਦ ਵੱਲੋ 25 ਲੱਖ ਦੀ ਨਕਦੀ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

GS SikandGS Sikand

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵਿਚ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਆਈਪੀਐਸ ਡਾ.ਨਾਨਕ ਸਿੰਘ ਵੱਲੋਂ ਮਾੜੇ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਨੂੰ ਉਸ ਵੇਲੇ ਭਰਵਾ ਹੁੰਗਾਰਾ ਮਿਲਿਆ ਜਦੋਂ ਸਪੈਸ਼ਲ ਸੈੱਲ ਦੇ ਇੰਚਾਰਜ ਜੀ.ਐਸ. ਸਿਕੰਦ ਨੇ ਦੜਾ ਸੱਟਾ ਲਗਾਉਣ ਵਾਲੇ ਪਾਤੜਾਂ ਅਤੇ ਸਮਾਣਾ ਦੇ ਦਰਜਨਾਂ ਵਪਾਰੀ ਕਾਬੂ ਕੀਤੇ। ਪਟਿਆਲਾ ਪੁਲਿਸ ਦੀ ਇਸ ਕਾਰਵਾਈ ਨਾਲ ਸੱਟਾ ਗਿਰੋਹ ਦਾ ਲੱਕ ਟੁੱਟਣਾ ਲਾਜ਼ਮੀ ਹੈ।

SSP Nanak SinghSSP Nanak Singh

ਜਾਣਕਾਰੀ ਮੁਤਾਬਕ ਪਾਤੜਾਂ ਤੋ ਚਾਰ, ਸੰਗਰੂਰ ਤੋ ਇਕ ਅਤੇ ਸਮਾਣਾ ਤੋ ਅੱਧੀ ਦਰਜਨ ਦੇ ਲਗਭਗ ਸੱਟਾ ਵਪਾਰੀ ਫੜੇ ਗਏ ਹਨ। ਇਸ ਕਾਰਵਾਈ ਤੋਂ ਬਾਅਦ ਆਮ ਲੋਕਾਂ ਨੂੰ ਵੀ ਲੁੱਟ ਖਸੁੱਟ ਦੀਆਂ ਘਟਨਾਵਾਂ ਤੋਂ ਰਾਹਤ ਮਿਲੇਗੀ। ਜੀ.ਐਸ. ਸਿਕੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਸਮਾਣਾ ਦੇ ਕਿੰਗਪਿੰਨ ਅੱਛਰੂ ਰਾਮ ਕੋਲੋਂ 25 ਲੱਖ ਰੁਪਏ ਬਰਾਮਦ ਕਰਨ ਤੋਂ ਬਾਅਦ ਉਸ ਦੇ 9 ਹੋਰ ਸਾਥੀਆਂ ਨੂੰ ਵੱਖ ਵੱਖ ਥਾਵਾ ਤੋਂ ਕਾਬੂ ਕੀਤਾ ਹੈ।

ArrestArrest

ਉਹਨਾਂ ਦੱਸਿਆ ਕਿ ਸਮਾਣਾ ਤੋ ਅੱਛਰੂ ਰਾਮ, ਕਸ਼ਮੀਰ ਰਾਮ ਉਰਫ਼ ਖੀਰਾ ਸਮਾਣਾ, ਸ਼ਿਵ ਕੁਮਾਰ ਪੁੱਤਰ ਓਮ ਪ੍ਰਕਾਸ਼ ਚੰਦ ਸਮਾਣਾ, ਦਿਨੇਸ਼ ਫਰੂਟ ਸੋਪ ਸਮਾਣਾ, ਰਾਜੇਸ਼ ਕੁਮਾਰ ਪੁੱਤਰ ਰਾਜਿੰਦਰ ਪਾਲ ਪਾਤੜਾਂ, ਸੋਨੂੰ (ਸੁਖਦੇਵ) ਪੁੱਤਰ ਤਾਰਾ ਚੰਦ ਪਾਤੜਾਂ, ਕੁਲਦੀਪ ਪਾਤੜਾਂ ਅਤੇ ਕਾਲਾ ਰਾਮ ਵਾਸੀ ਸੰਗਰੂਰ ਖਿਲਾਫ਼ ਜੂਆ ਐਕਟ ਤਹਿਤ ਮੁਕੱਦਮਾ ਨੰਬਰ 94 ਧਾਰਾ 420 ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਜੀ.ਐਸ. ਸਿਕੰਦ ਨੇ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement