
2 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਮਲੋਟ ਦੀ ਅਨਾਜ ਮੰਡੀ ਵਿੱਚ ਇੱਕ ਢਾਬੇ 'ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ ਹੈ। ਬਿਹਾਰ ਦੇ ਰਹਿਣ ਵਾਲੇ 36 ਸਾਲਾ ਵਿਅਕਤੀ 'ਤੇ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਆਪਣੀ ਵੱਖ ਕੇਡਰ ਫੋਰਸ ਬਣਾਏਗੀ ਵਿਜੀਲੈਂਸ ਬਿਊਰੋ, DGP ਤੋਂ 600 ਪੁਲਿਸ ਕਰਮਚਾਰੀ ਦੀ ਕੀਤੀ ਮੰਗ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਪਾਲ ਕੁਮਾਰ ਪੁੱਤਰ ਕਾਮੇਸ਼ਵਰ ਸ਼ਾਹ ਵਾਸੀ ਬਿਹਾਰ ਨੇ ਦੱਸਿਆ ਕਿ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਹਰ ਸਾਲ ਦੀ ਤਰ੍ਹਾਂ ਦਾਣਾ ਮੰਡੀ ਮਲੋਟ ਵਿੱਚ ਕਣਕ ਦਾ ਸੀਜ਼ਨ ਲਾਉਣ ਆਉਂਦਾ ਹੈ। ਉਹ ਮਜ਼ਦੂਰੀ ਕਰਦਾ ਸੀ ਅਤੇ ਉਸ ਦੇ ਚਾਚੇ ਦੇ ਲੜਕੇ ਧਨੰਜੇ ਸ਼ਾਹ ਨੇ ਦੁਕਾਨ ਦੇ ਨਾਲ ਆਰਜ਼ੀ ਢਾਬਾ ਬਣਾਇਆ ਹੋਇਆ ਸੀ, ਜਿੱਥੇ ਉਸ ਦੇ ਨਾਲ ਦੋ ਲੜਕੇ ਵੀ ਕੰਮ ਕਰਦੇ ਸਨ।
ਇਹ ਵੀ ਪੜ੍ਹੋ: ਕਣਕ ਵੱਢਣ ਗਏ ਗਏ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
ਸ਼ਿਕਾਇਤਕਰਤਾ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਧਨੰਜੇ ਸ਼ਾਹ ਆਪਣੇ ਢਾਬੇ 'ਤੇ ਸੌਂ ਰਿਹਾ ਸੀ ਤਾਂ 2 ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨੇ ਧਨੰਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਹੋਣ 'ਤੇ ਧਨੰਜੇ ਨੇ ਰੌਲਾ ਪਾਇਆ ਤਾਂ ਦੋਸ਼ੀ ਫ਼ਰਾਰ ਹੋ ਗਏ। ਜ਼ਖਮੀ ਧਨੰਜੇ ਨੂੰ ਜਦੋਂ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।