ਡਰਾ ਧਮਕਾ ਕੇ ਜੀਜਾ ਸਾਲੀ ਨਾਲ ਕਰਦਾ ਰਿਹਾ ਮੂੰਹ ਕਾਲਾ
Published : May 27, 2018, 11:30 am IST
Updated : May 27, 2018, 11:30 am IST
SHARE ARTICLE
Brother in law Forced to Sister in law for Physical Relation
Brother in law Forced to Sister in law for Physical Relation

ਹਵਸ ਵਿਅਕਤੀ ਨੂੰ ਅੰਨ੍ਹਾ ਕਰ ਦਿੰਦੀ ਹੈ ਤੇ ਹਵਸ 'ਚ ਅੰਨ੍ਹਾ ਹੋਇਆ ਵਿਅਕਤੀ ਕੋਈ ਰਿਸ਼ਤਾ ਨਹੀਂ ਦੇਖਦਾ।

ਲੁਧਿਆਣਾ, 27 ਮਈ (ਸਸਸ): ਹਵਸ ਵਿਅਕਤੀ ਨੂੰ ਅੰਨ੍ਹਾ ਕਰ ਦਿੰਦੀ ਹੈ ਤੇ ਹਵਸ 'ਚ ਅੰਨ੍ਹਾ ਹੋਇਆ ਵਿਅਕਤੀ ਕੋਈ ਰਿਸ਼ਤਾ ਨਹੀਂ ਦੇਖਦਾ। ਇਸ ਤਰ੍ਹਾਂ ਦੀ ਆਪ ਬੀਤੀ ਇਕ ਨੌਜਵਾਨ ਕੁੜੀ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸੁਣਾਈ ਹੈ। ਪੀੜਤਾ ਨੇ ਰੋ ਰੋ ਕੇ ਦਸਿਆ ਕਿ ਇਕ ਸਾਲ ਤੱਕ ਮੇਰੀ ਵੱਡੀ ਭੈਣ ਦਾ ਪਤੀ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ।

Sexual AssaultSexual Assaultਭੈਣ ਦਾ ਘਰ ਨਾ ਉਜੜੇ, ਇਸ ਲਈ ਮੈਂ ਉਸ ਦੀਆਂ ਇਹ ਅਸ਼ਲੀਲ ਹਰਕਤਾਂ ਨਾ ਚਾਹੁੰਦੇ ਹੋਏ ਵੀ ਬਰਦਾਸ਼ਤ ਕਰਦੀ ਰਹੀ। ਕਰੀਬ 6 ਮਹੀਨੇ ਪਹਿਲਾਂ ਉਸ ਦੇ ਮੋਬਾਈਲ 'ਤੇ ਜੀਜੇ ਦਾ ਧਮਕੀ ਭਰਿਆ ਫੋਨ ਆਇਆ ਕਿ ਜੇਕਰ ਉਹ ਉਸ ਕੋਲ ਘਰ ਨਹੀਂ ਆਈ ਤਾਂ ਉਹ ਉਸ ਦੀ ਭੈਣ ਤੇ ਦੋਵੇਂ ਬੱਚਿਆਂ ਨੂੰ ਮਾਰ ਦੇਵੇਗਾ, ਜਿਸ 'ਤੇ ਉਹ ਸਹਿਮ ਗਈ ਅਤੇ ਜੀਜੇ ਦੇ ਘਰ ਚਲੀ ਗਈ। ਜਿਥੇ ਉਸ ਦੇ ਜੀਜੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਸ ਦੀ ਚੁੱਪ ਦਾ ਜੀਜੇ ਨੇ ਕਈ ਵਾਰ ਫ਼ਾਇਦਾ ਉਠਾਉਂਦਿਆਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

Sexual AssaultSexual Assaultਪੀੜਤਾ ਨੇ ਦਸਿਆ ਕਿ ਦੁਖੀ ਹੋ ਕੇ ਉਸ ਨੇ  ਅੰਤ ਵਿਚ ਆਪਣਾ ਦੁਖੜਾ ਆਪਣੀ ਭੈਣ ਅੱਗੇ ਰੋਇਆ। ਭੈਣ ਤੇ ਪਰਿਵਾਰ ਵੱਲੋਂ ਹਿੰਮਤ ਦੇਣ 'ਤੇ ਉਸ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ। ਜਿਸ ਦੀ ਸ਼ਿਕਾਇਤ 'ਤੇ ਸਲੇਮ ਟਾਬਰੀ ਪੁਲਿਸ ਨੇ ਸਤਵਿੰਦਰ ਸਿੰਘ ਵਾਸੀ ਗਗਨਦੀਪ ਕਾਲੋਨੀ ਭੱਟੀਆਂ ਬੇਟ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੌਜ਼ਰੀ 'ਚ ਕੰਮ ਕਰਦਾ ਹੈ ਤੇ ਉਸ ਨੇ ਪੁਲਿਸ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement