ਪੰਜਾਬ ਸਰਕਾਰ ਦਾ ਜਨਤਾ ਨੂੰ ਝਟਕਾ, ਬਿਜਲੀ ਦਰਾਂ ’ਚ ਹੋਇਆ ਵਾਧਾ
Published : May 27, 2019, 7:01 pm IST
Updated : Apr 10, 2020, 8:32 am IST
SHARE ARTICLE
Electricity rates increased in Punjab
Electricity rates increased in Punjab

ਵਧੀਆਂ ਦਰਾਂ ਪਹਿਲੀ ਜੂਨ ਤੋਂ ਹੋਣਗੀਆਂ ਲਾਗੂ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਚੋਣਾਂ ਖ਼ਤਮ ਹੁੰਦਿਆਂ ਹੀ ਸੂਬੇ ਦੀ ਜਨਤਾ ਨੂੰ ਵੱਡਾ ਝਟਕਾ ਦਿਤਾ ਹੈ। ਦਰਅਸਲ, ਬਿਜਲੀ ਦੀਆਂ ਦਰਾਂ ਵਿਚ ਵਾਧੇ ਨੂੰ ਲੈ ਕੇ ਸਰਕਾਰ ਨੇ ਐਲਾਨ ਕਰ ਦਿਤਾ ਹੈ। ਜਿਸ ਨਾਲ 1 ਜੂਨ ਤੋਂ ਆਉਦੀ 31 ਮਾਰਚ 2020 ਤਕ ਸੂਬੇ ਦੇ ਕੁਲ 96 ਲੱਖ ਖਪਤਕਾਰਾਂ 'ਤੇ 10 ਮਹੀਨੇ ਵਾਸਤੇ 565 ਕਰੋੜ ਦਾ ਵਾਧੂ ਚਾਰ ਪਵੇਗਾ। ਇਨ੍ਹਾਂ 96 ਲੱਖ ਖਪਤਕਾਰਾਂ ਵਿਚ 70 ਲੱਖ ਘਰੇਲੂ ਬਿਜਲੀ 14.5 ਲੱਖ ਟਿਊਬਵੈੱਲਾਂ ਵਾਲੇ, 10 ਲੱਖ ਕਮਰਸ਼ੀਅਲ ਯਾਨੀ ਦੁਕਾਨਦਾਰ ਅਤੇ ਬਾਕੀ ਇੰਡਸਟਰੀ ਵਾਲੇ ਖਪਤਕਾਰ ਹਨ। ਪ੍ਰਤੀ ਯੂਨਿਟ 8 ਤੋਂ 9 ਪੈਸੇ ਵਧਾਏ ਰੇਟ ਐਤਕੀਂ 4 ਦਿਨ ਬਾਅਦ 1 ਜੂਨ ਤੋਂ ਲਾਗੂ ਹੋਣਗੇ ਅਤੇ 31 ਮਈ ਤਕ ਖਪਤਕਾਰਾਂ ਨੂੰ ਬਿਲ ਪੁਰਾਣੇ ਰੇਟ 'ਤੇ ਹੀ ਆਉਣਗੇ।

ਬਿਜਲੀ ਕਾਰਪੋਰੇਸ਼ਨ ਦੇ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਢਾਈ ਸਾਲਾਂ ਦੌਰਾਨ ਪਿਛਲਾ ਚਲਦਾ ਆ ਰਿਹਾ ਸਬਸਿਡੀ ਦਾ ਬਕਾਇਆ ਪਹਿਲਾਂ 4780 ਕਰੋੜ ਦਾ ਸੀ ਜੋ ਵੱਧ ਕੇ 5500 ਕਰੋੜ ਸਮੇਤ ਵਿਆਜ, ਤਕ ਪਹੁੰਚ ਚੁਕਾ ਹੈ। ਅੱਜ ਸ਼ਾਮ ਜਾਰੀ ਕੀਤੇ ਨਵੇਂ ਬਿਜਲੀ ਰੇਟਾਂ ਵਿਚ 6 ਸਫ਼ਿਆਂ ਦੇ ਲੰਬੇ ਚੌੜੇ ਵੇਰਵੇ ਦਿਤੇ ਹਨ ਜਿਸ ਵਿਚ ਘਰੇਲੂ ਬਿਜਲੀ, ਉਦਯੋਗਾਂ ਲਈ ਬਿਜਲੀ ਸਪਲਾਈ ਛੋਟੀ, ਵੱਡੀ, ਮੱਧ ਵਰਗ ਦੀ ਇੰਡਸਟਰੀ, ਕਮਰਸ਼ੀਅਲ, ਲੋਹਾ ਸਟੀਲ ਭੱਠੀਆਂ, ਰਾਤ ਦਿਨ ਦੀ ਸਪਲਾਈ ਦੇ ਰੇਟ ਰੇਲਵੇ, ਹਸਪਤਾਲਾਂ ਅਤੇ ਹੋਰ ਰੇਟ ਸ਼ਾਮਲ ਹਨ। ਇਨ੍ਹਾਂ ਨਵੀਆਂ ਦਰਾਂ ਵਿਚ ਇਸ ਵਾਰ ਵੀ ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਰਾ, ਅੰਮ੍ਰਿਤਸਰ ਵਾਸਤੇ 2000 ਕਿਲੋਵਾਟ ਪਾਵਰ ਤਕ ਬਿਲਕੁਲ ਮੁਫ਼ਤ ਬਿਜਲੀ ਸਪਲਾਈ ਕਰਨ ਦਾ ਜ਼ਿਕਰ ਹੈ।

ਜ਼ਿਕਰਯੋਗ ਹੈ ਕਿ ਬਿਜਲੀ ਦਰਾਂ ਵਿਚ ਵਾਧਾ ਪਹਿਲਾਂ 1 ਅਪ੍ਰੈਲ ਤੋਂ ਹੋਣਾ ਸੀ ਪਰ ਲੋਕ ਸਭਾ ਚੋਣਾਂ ਕਾਰਨ ਸਰਕਾਰ ਵਲੋਂ ਬਿਜਲੀ ਦਰਾਂ ’ਚ ਵਾਧਾ ਕਰਨ ਦੀ ਯੋਜਨਾ ਨੂੰ ਰੋਕ ਦਿਤਾ ਗਿਆ ਸੀ। ਪਰ ਹੁਣ ਜਦੋਂ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਤੇ ਚੋਣ ਜ਼ਾਬਤਾ ਵੀ ਬੀਤੇ ਕੱਲ੍ਹ ਯਾਨੀ ਐਤਵਾਰ ਨੂੰ ਹਟਾ ਦਿਤਾ ਗਿਆ। ਇਸ ਦਰਮਿਆਨ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਵਾਧੇ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement