
ਹੁਣ 2 ਜੂਨ ਤੱਕ ਅਪਲਾਈ ਕੀਤਾ ਜਾ ਸਕੇਗਾ
ਚੰਡੀਗੜ੍ਹ, 27 ਮਈ : ਪੰਜਾਬ ਸਰਕਾਰ ਨੇ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ./ਵਲੰਟਰੀਆਂ ਦੀਆਂ ਬਦਲੀਆਂ ਵਾਸਤੇ ਅੰਤਿਮ ਤਰੀਕ ਵਧਾ ਕੇ 2 ਜੂਨ, 2020 ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਦਲੀਆ ਲਈ ਆਨ ਲਾਈਨ ਅਰਜੀਆਂ ਪ੍ਰਾਪਤ ਕਰਨ ਵਾਸਤੇ ਪਹਿਲਾਂ ਤਰੀਕ 27 ਮਈ 2020 ਨਿਰਧਾਰਤ ਕੀਤੀ ਗਈ ਸੀ
Photo
ਪਰ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ./ਵਲੰਟਰੀਆਂ ਵੱਲੋਂ ਆਨ ਲਾਈਨ ਅਪਲਾਈ ਕਰਨ ਵਾਸਤੇ ਲੋੜੀਂਦਾ ਡਾਟਾ ਨਾ ਹੋਣ ਦੀ ਕੀਤੀ ਗਈ ਬੇਨਤੀ ਤੋਂ ਬਾਅਦ ਬਦਲੀਆਂ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਬਿਨੈਕਾਰਾਂ ਨੂੰ ਕੋਈ ਸਮੱਸਿਆ ਨਾ ਆਵੇ।
Punjab cm captain amrinder singh
ਪੰਜਾਬ ਸਰਕਾਰ ਨੇ ਅਧਿਆਪਕਾਂ ਅਤੇ ਪੰਜਾਬ ਆਈ.ਸੀ.ਟੀ. ਐਜੂਕੇਸ਼ਨ ਸੋਸਾਇਟੀ (ਪੀ.ਆਈ.ਸੀ.ਟੀ.ਸੀ.ਈ.) ਹੇਠ ਕੰਮ ਕਰ ਰਹੇ ਕੰਪਿਊਟਰ ਫੈਕਲਟੀ ਨੂੰ 18 ਮਈ 2020 ਅਤੇ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ./ਵਲੰਟਰੀਆਂ ਨੂੰ 23 ਮਈ 2020 ਨੂੰ ਬਦਲੀਆਂ ਕਰਵਾਉਣ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ ਸੀ।
Photo