
ਜਿਹੜੇ ਅਰਥ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ...
ਚੰਡੀਗੜ੍ਹ: ਮਨਜੀਤ ਸਿੰਘ ਜੀ ਕੇ ਗੁਰਦੁਆਰਾ ਕਮੇਟੀ ਤੇ ਹੁਕਮਨਾਮੇ ਨੂੰ ਲੈ ਕੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਪਿਛਲੇ ਮਹੀਨੇ ਭਗਤ ਰਾਮਦੇਵ ਜੀ ਦੀ ਬਾਣੀ ਦੇ ਇਕ ਹੁਕਮਨਾਮੇ ਦੀ ਵਿਆਖਿਆ ਦੇ ਅਰਥ ਗਲਤ ਲਿਖੇ ਸਨ। ਇਹ ਵਿਆਖਿਆ ਇਕ ਬੋਰਡ ਤੇ ਲਿਖੀ ਜਾਂਦੀ ਹੈ। ਜਿਹੜੀ ਗੱਲ ਨੂੰ ਕਦੇ ਭਗਤ ਰਾਮਦੇਵ ਨੇ ਨਹੀਂ ਮੰਨਿਆ ਸੀ ਉਹਨਾਂ ਨੇ ਉਹ ਅਰਥ ਕਰ ਦਿੱਤੇ।
File
ਜਿਹੜੇ ਅਰਥ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਮੰਨਿਆ ਉਹ ਅਰਥ ਕਰ ਦਿੱਤੇ ਗਏ। ਗੁਰੂ ਗ੍ਰੰਥ ਸਾਹਿਬ ਵਿਚ ਮੂਲ ਮੰਤਰ ਦੇ ਜਿਹੜੇ ਅਰਥ ਹਨ ਉਹਨਾਂ ਅਰਥਾਂ ਦੇ ਉਲਟ ਹੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਗੁਰੂ ਅਰਜਨ ਪਾਤਸ਼ਾਹ ਦੀ ਸੰਪਾਦਕੀ ਤੇ ਵੀ ਪ੍ਰਸ਼ਨ ਚਿੰਨ ਲਗਾ ਦਿੱਤਾ ਗਿਆ ਹੈ।
File
ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ ਤਾਂ ਉਹਨਾਂ ਨੇ ਕਈ ਭਗਤਾਂ, ਕਬੀਰਾਂ, ਪੈਗੰਬਰਾਂ ਦੀ ਬਾਣੀ ਇਕੱਠੀ ਕੀਤੀ ਤੇ ਇਕ ਕਸਵੱਟੀ ਬਣਾਈ ਸੀ ਕਿ ਕਿਸ ਕਸਵੱਟੀ ਤੇ ਬਾਣੀ ਦਰਜ ਹੋਵੇਗੀ ਤੇ ਜਿਹੜੀ ਬਾਣੀ ਕਸਵੱਟੀ ਤੇ ਨਹੀਂ ਉਤਰੇਗੀ ਉਹ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਦਰਜ ਨਹੀਂ ਕੀਤੀ ਜਾਵੇਗੀ।
SGPC
ਜਿਹੜੀ ਚੀਜ਼ ਨੂੰ ਗੁਰੂ ਅਰਜਨ ਦੇਵ ਜੀ ਨੇ ਰੱਦ ਕੀਤਾ ਦਿੱਲੀ ਗੁਰਦੁਆਰਾ ਕਮੇਟੀ ਨੇ ਉਹੀ ਅਰਥ ਲਿਖ ਦਿੱਤੇ, ਜੋ ਨਾ ਗੁਰੂ ਗ੍ਰੰਥ ਸਾਹਿਬ ਵਿਚ ਆਉਂਦੇ ਹਨ ਅਤੇ ਗੁਰੂ ਅਰਜਨ ਦੇਵ ਜੀ ਦੀ ਸੰਪਾਦਕੀ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜਿਹਾ ਕਰ ਕੇ ਉਹਨਾਂ ਨੇ ਬਹੁਤ ਵੱਡਾ ਅਨਰਥ ਕੀਤਾ ਹੈ। ਜਦੋਂ ਇਸ ਦਾ ਨੋਟਿਸ ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਇਸ ਤੇ ਖੋਜ ਕੀਤੀ।
File
ਉਹਨਾਂ ਨੇ ਮਿਲ ਕੇ ਹੁਕਮਨਾਮੇ ਦੇ ਅਰਥ ਲੱਭਣੇ ਸ਼ੁਰੂ ਕਰ ਦਿੱਤੇ। ਉਹਨਾਂ ਨੂੰ ਉਹ ਸਾਈਟ ਮਿਲ ਗਈ ਜਿਸ ਵਿਚ ਇਹ ਅਰਥ ਮੌਜੂਦ ਸਨ। ਇਸ ਸਾਇਟ ਤੇ ਸਾਰੇ ਅਰਥ ਉਹੀ ਹਨ ਜਿਹੜੇ ਉਸ ਬੋਰਡ ਤੇ ਲਿਖੇ ਗਏ ਹਨ। ਉਹਨਾਂ ਨੇ ਇਹੋ ਜਿਹੀਆਂ ਸਾਈਟਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਜਾ ਰਹੀਆਂ ਹਨ ਇਹਨਾਂ ਪਿੱਛੇ ਕਿਹੜੀਆਂ ਤਾਕਤਾਂ ਹਨ ਜੋ ਅਜਿਹੇ ਗਲਤ ਅਰਥ ਕੱਢ ਰਹੇ ਹਨ।
SGPC
ਉਹਨਾਂ ਕਿਹਾ ਕਿ ਉਹ ਇਸ ਅਤੇ ਹੋਰਨਾਂ ਸਾਇਟਾਂ ਖਿਲਾਫ ਐਫਆਈਆਰ ਦੇਣਗੇ। ਉਹ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦੇ ਹਨ ਜਿਸ ਨੂੰ ਐਸਜੀਪੀਸੀ ਪ੍ਰਮਾਣਿਤ ਕਰੇ ਉਹ ਅਰਥ ਹੀ ਗੁਰੂ ਘਰ ਦੇ ਬਾਹਰ ਹੁਕਮਨਾਮੇ ਦੀ ਵਿਆਖਿਆ ਵਿਚ ਲਿਖੇ ਜਾਣੇ ਚਾਹੀਦੇ ਹਨ। ਜੇ ਅੱਜ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਬਾਣੀ ਦੇ ਉਹ ਅਰਥ ਲਿਖੇ ਜਾਣਗੇ ਜਿਹਨਾਂ ਦੀ ਗੁਰੂ ਵੱਲੋਂ ਨਿਖੇਧੀ ਕੀਤੀ ਗਈ ਸੀ। ਗੁਰੂ ਗ੍ਰੰਥ ਦੀ ਤਾਬਿਆ ਤੇ ਬੈਠ ਕੇ ਕਿਸੇ ਨੂੰ ਬਾਣੀ ਤੋਂ ਇਲਾਵਾ ਹੋਰ ਕੁੱਝ ਬੋਲਣ ਦਾ ਕੋਈ ਹੱਕ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।