ਨਵਜੋਤ ਸਿੰਘ ਸਿੱਧੂ ਨੇ ਖੋਲ੍ਹੇ ਨਵੇਂ ਭੇਦ
Published : Apr 23, 2020, 2:57 pm IST
Updated : Apr 23, 2020, 3:00 pm IST
SHARE ARTICLE
FILE PHOTO
FILE PHOTO

ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ਜਿੱਤੇਗਾ ਪੰਜਾਬ ਉੱਤੇ ਨਵੀਂ ਵੀਡੀਓ 'ਲੋੜਵੰਦਾਂ ਦੀ ਪਛਾਣ ਨਹੀਂ......

ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ਜਿੱਤੇਗਾ ਪੰਜਾਬ ਉੱਤੇ ਨਵੀਂ ਵੀਡੀਓ 'ਲੋੜਵੰਦਾਂ ਦੀ ਪਛਾਣ ਨਹੀਂ, ਭਲਾ ਕਿਵੇਂ ਕਰੋਗੇ?' ਦੇ ਨਾਮ ਅਪਲੋਡ ਕੀਤੀ ਹੈ। ਉਨ੍ਹਾਂ ਨੇ ਆਪਣੀ ਵੀਡੀਓ ਵਿਚ ਕਿਹਾ ਕਿ 23 ਮਾਰਚ ਨੂੰ ਜਦੋਂ ਕੋਰੋਨਾਵਾਇਰਸ ਵਿਰੁੱਧ ਜੰਗ ਸ਼ੁਰੂ ਹੋਈ ਤਾਂ ਉਸ ਰਾਤ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ।

YouTubePHOTO

ਉਨ੍ਹਾਂ ਕਿਹਾ ਕਿ ਉਸ ਦਿਨ ਉਹਨਾਂ ਦੇ ਕੁੱਝ ਕੌਂਸਲਰਾਂ ਦੇ ਘਰ 200 ਦੇ ਕਰੀਬ ਔਰਤਾਂ ਰੋਟੀ ਲਈ ਪਹੁੰਚੀਆਂ। ਉਹਨਾਂ ਕਿਹਾ ਕਿ ਇਹ ਮੇਰੇ ਲਈ ਚਿਤਾਵਨੀ ਸੀ। ਅਸੀਂ ਉਸੇ ਰਾਤ ਮੀਟਿੰਗ ਕੀਤੀ ਅਤੇ ਸਾਰੇ ਪ੍ਰਬੰਧ ਨੇ ਇਕਮੁੱਠ ਹੋ ਕੇ ਔਰਤਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ।

Navjot Singh Sidhu PHOTO

ਹਲਕੇ ਦੇ ਸਾਰੇ ਕਰਿਆਨਾ ਅਤੇ ਮੈਡੀਕਲ ਸਟੋਰ ਖੋਲ੍ਹ ਦਿੱਤੇ। ਉਹਨਾਂ ਕਿਹਾ ਕਿ ਉਹਨਾਂ ਦੇ ਹਲਕੇ ਵਿਚ 2 ਲੱਖ ਲੋਕ ਜ਼ਰੂਰਤਮੰਦ ਸਨ ਅਤੇ ਅਸੀਂ ਦੋ ਦਿਨਾਂ ਅੰਦਰ 35 ਹਜ਼ਾਰ ਲੋਕਾਂ ਤੱਕ ਰਾਸ਼ਨ ਅਤੇ 23 ਹਜ਼ਾਰ ਬੀਪੀਐੱਲ ਕਾਰਡਧਾਰਾਂ ਤੱਕ 6 ਮਹੀਨੇ ਦੀ ਕਣਕ ਪਹੁੰਚਾਈ, ਅਤੇ ਲਗਭਗ ਇੱਕ ਲੱਖ ਲੋਕਾਂ ਦੀ ਮਦਦ ਕੀਤੀ।

WheatPHOTO

ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਲੋੜਵੰਦ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਸਿੱਧੂ ਨੇ ਕਿਹਾ ਕਿ 10 ਸਾਲ ਪਹਿਲਾਂ ਇਸ ਦੇਸ਼ ਦੀ ਆਬਾਦੀ 120 ਕਰੋੜ ਸੀ ਅਤੇ 80 ਕਰੋੜ ਬੀਪੀਐੱਲ ਕਾਰਡਧਾਰਕ ਸਨ। ਉਨ੍ਹਾਂ ਕਿਹਾ ਕਿ ਅੱਜ ਆਬਾਦੀ ਵਧਣ ਨਾਲ ਨਵੇਂ ਅੰਕੜੇ ਖੋਜਣ ਦੀ ਲੋੜ ਹੈ।

Poor PeoplePHOTO

ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦੇ ਪਰਵਾਸੀ ਮਜ਼ਦੂਰ ਆਪਣੇ ਖੇਤਰਾਂ ਵੱਲ ਪੈਦਲ ਤੁਰ ਪਏ, ਪਰ ਇਹ ਪੰਜਾਬ ਵਿਚ ਨਹੀਂ ਹੋਇਆ ਕਿਉਂਕਿ ਪੰਜਾਬ ਦੀ ਸਰਕਾਰ ਅਤੇ ਇੱਥੋਂ ਦੀ ਧਾਰਮਿਕ ਵਿਚਾਰਧਾਰਾ ਉੱਤਮ ਹੈ। ਉਨ੍ਹਾਂ ਕਿਹਾ ਕਿ ਛੋਟੇ ਰੋਜ਼ਗਾਰਾਂ ਵਾਲਿਆਂ ਇਸ ਮਹਾਂਮਾਰੀ ਵਿਚ ਲੋੜਵੰਦ ਬਣ ਗਏ ਹਨ, ਅਤੇ ਉਨ੍ਹਾਂ ਨੂੰ ਇਸ ਹਾਲਾਤ ਵਿਚ ਅਸਾਧਾਰਨ ਕੰਮ ਕਰਨ ਦੀ ਲੋੜ ਪਈ।

Labour PHOTO

ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਹਾਲਤਾਂ ਨਾਲੋਂ ਹਟਕੇ ਫੈਸਲੇ ਲੈਣੇ ਪਏ ਅਤੇ ਅੱਜ ਦੇ ਸਮੇਂ ਵਿਚ ਸਰਕਾਰ ਜ਼ਰੂਰਤ ਪੈਣ 'ਤੇ ਅਨਾਜ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਗੁਦਾਮ ਖੋਲ੍ਹਣ ਨਾਲ ਕੀਮਤਾਂ ਨੂੰ ਨੱਥ ਪਵੇਗੀ ਅਤੇ ਲੰਬੇ ਸਮੇਂ ਤੱਕ ਸਮੱਸਿਆਵਾਂ ਦੇ ਹੱਲ ਹੋਣਗੇ।

ਉਨ੍ਹਾਂ ਕਿਹਾ ਕਿ ਇੱਕ ਅਜਿਹਾ ਸਿਸਟਮ ਤਿਆਰ ਕੀਤਾ ਜਾਣਾ ਚਾਹੀਦਾ ਹੈ ਜਿਸ ਅਨੁਸਾਰ ਲੋੜਵੰਦਾਂ ਦੀ ਪਛਾਣ ਕਰਕੇ ਨੀਲੇ ਕਾਰਡ ਜਾਰੀ ਕਰੇ ਅਤੇ ਕਿਸੇ ਕੁਦਰਤੀ ਅਤੇ ਗੈਰ-ਕੁਦਰਤੀ ਆਫ਼ਤ ਸਮੇਂ ਉਨ੍ਹਾਂ ਦੀ ਸਹਾਇਤਾ ਹੋਵੇ।

ਇਸ ਤਰੀਕੇ ਨਾਲ ਸਰਕਾਰ ਖਲਬਲੀ ਵਿਚੋਂ ਮਹਾਂਬਲੀ ਹੋ ਕੇ ਉੱਭਰੇਗੀ। ਸਿੱਧੂ ਨੇ ਕਿਹਾ ਕਿ ਸਰਕਾਰ ਨੇ ਖਾਸ ਫੰਡਾਂ ਨੂੰ 3000 ਰੁਪਏ ਹਰੇਕ ਪ੍ਰਤੀ ਮਜ਼ਦੂਰ ਦੇ ਅਨੁਸਾਰ ਪਹੁੰਚਾਏ, ਪਰ ਇਸ ਵਿਚ ਆਉਣ ਵਾਲੀ ਸਮੱਸਿਆ ਕੁੱਝ ਮਜ਼ਦੂਰਾਂ ਦੀ ਰਜ਼ਿਟ੍ਰੇਸ਼ਰਨ ਨਾ ਹੋਣੀ ਹੈ।

ਨਵਜੋਤ ਸਿੱਧੂ ਨੇ ਆਪਣੀ ਇਸ ਵੀਡੀਓ ਦੇ ਅੰਤ ਵਿਚ ਕਿਹਾ ਕਿ ਸਰਕਾਰ ਅਸਲੀ ਲੋੜਵੰਦ ਦੀ ਪਛਾਣ ਕਰੇ ਅਤੇ ਉਨ੍ਹਾਂ ਦੀ ਸਹਾਇਤਾ ਕਰੇ। ਉਨ੍ਹਾਂ ਕਿਹਾ ਕਿ ਸਾਧਾਰਨ ਰੋਜ਼ਗਾਰਾਂ ਵਾਲੇ ਲੋਕ ਅਜਿਹੀ ਔਖੀ ਸਥਿਤੀ ਵਿਚ ਜ਼ਰੂਰਤਮੰਦ ਬਣ ਜਾਂਦੇ ਹਨ ਅਤੇ ਉਨ੍ਹਾਂ ਤੱਕ ਅਜਿਹੀ ਹਾਲਤ ਵਿਚ ਮਦਦ ਪਹੁੰਚਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਬਿਹਤਰੀ ਲਈ ਸਰਕਾਰ ਨੂੰ ਹੋਰ ਲੋੜਵੰਦਾ ਮਜ਼ਦੂਰਾਂ ਦੀ ਰਜਿਟ੍ਰੇਰਸ਼ਨ ਕਰਨੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement