ਪੰਜਾਬ 'ਚ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ ਹੋਈ 2100 ਤੋਂ ਪਾਰ
Published : May 27, 2020, 7:54 am IST
Updated : May 27, 2020, 8:34 am IST
SHARE ARTICLE
File
File

ਕੁੱਲ ਪਾਜ਼ੇਟਿਵ ਕੇਸਾਂ 'ਚੋਂ 1918 ਹੋ ਚੁੱਕੇ ਹਨ ਠੀਕ, ਇਸ ਸਮੇਂ 6 ਜ਼ਿਲ੍ਹੇ ਕੋਰੋਨਾ ਮੁਕਤ ਅਤੇ 6 ਜ਼ਿਲ੍ਹਿਆਂ 'ਚ 1-1 ਪੀੜਤ ਇਲਾਜ ਅਧੀਨ

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਸ਼ਾਮ ਤਕ ਬੀਤੇ 24 ਘੰਟਿਆਂ ਵਿਚ 25 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਇਸ ਤਰ੍ਹਾਂ ਹੁਣ ਸੂਬੇ ਵਿਚ ਕੋਰੋਨਾ ਵਾਇਰਸ ਵਾਲੇ ਕੇਸਾਂ ਦਾ ਕੁੱਲ ਅੰਕੜਾ 2100 ਤੋਂ ਪਾਰ ਹੋ ਚੁੱਕਾ ਹੈ। ਕੁੱਲ ਪਾਜ਼ੇਟਿਵ ਕੇਸਾਂ 'ਚੋਂ 1918 ਠੀਕ ਹੋ ਚੁੱਕੇ ਹਨ। ਅੱਜ 5 ਹੋਰ ਮਰੀਜ਼ ਠੀਕ ਹੋਏ ਹਨ। ਇਸ ਸਮੇਂ 148 ਮਰੀਜ਼ ਹਸਪਤਾਲ ਵਿਚ ਇਲਾਜ ਅਧੀਨ ਹਨ। 24 ਘੰਟਿਆਂ ਦੌਰਾਨ ਜਲੰਧਰ, ਫ਼ਰੀਦਕੋਟ, ਪਠਾਨਕੋਟ, ਲੁਧਿਆਣਾ, ਨਵਾਂ ਸ਼ਹਿਰ ਅਤੇ ਅੰਮ੍ਰਿਤਸਰ ਤੋਂ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਲੁਧਿਆਣਾ 'ਚ 10 ਤੋਂ ਵੱਧ ਮਾਮਲੇ ਰੇਲਵੇ ਪੁਲਿਸ ਮੁਲਾਜ਼ਮਾਂ ਦੇ ਹੀ ਆਏ ਹਨ ਜੋ ਬਾਹਰੋਂ ਰੇਲਵੇ ਡਿਊਟੀ 'ਤੇ ਆਏ ਸਨ।

Corona VirusCorona Virus

ਲੁਧਿਆਣਾ 'ਚ 100 ਦੇ ਕਰੀਬ ਰੇਲਵੇ ਪੁਲਿਸ ਜਵਾਨਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਲਾਜ ਅਧੀਨ ਕੋਰੋਨਾ ਪੀੜਤਾਂ 'ਚੋਂ 2 ਆਕਸੀਜਨ ਅਤੇ 1 ਵੈਂਟੀਲੇਟਰ 'ਤੇ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸਮੇਂ 6 ਜ਼ਿਲ੍ਹੇ ਰੋਪੜ, ਮੋਗਾ, ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਮਾਨਸਾ ਕੋਰੋਨਾ ਮੁਕਤ ਹੋ ਚੁੱਕੇ ਹਨ। 6 ਜ਼ਿਲ੍ਹਿਆਂ ਮੋਹਾਲੀ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਬਠਿੰਡਾ ਅਤੇ ਬਰਨਾਲਾ ਵਿਚ ਇਸ ਸਮੇਂ 1-1 ਪਾਜ਼ੇਟਿਵ ਕੇਸ ਇਲਾਜ ਅਧੀਨ ਬਚਿਆ ਹੈ। ਕੁੱਲ ਮੌਤਾਂ ਦਾ ਅੰਕੜਾ 40 ਹੈ। ਇਸ ਸਮੇਂ ਸੱਭ ਤੋਂ ਵੱਧ ਇਲਾਜ ਅਧੀਨ ਪਾਜ਼ੇਟਿਵ ਕੇਸ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿਚ ਹਨ।

Corona VirusCorona Virus

ਜਲੰਧਰ- ਜਲੰਧਰ ਵਿਚ ਸੋਮਵਾਰ ਨੂੰ ਇਕ ਹੀ ਦਿਨ ਵਿਚ ਦੂਜਾ ਵੱਡਾ ਕੋਰੋਨਾ ਧਮਾਕਾ ਹੋਇਆ ਸੀ। ਸੋਮਵਾਰ ਸਵੇਰੇ 6 ਨਵੇਂ ਕੇਸ ਆਉਣ ਤੋਂ ਬਾਅਦ, ਇਕ ਵਾਰ ਫਿਰ ਕੋਰੋਨਾ ਦੇ ਵੱਡੀ ਗਿਣਤੀ ਵਿਚ ਮਰੀਜ਼ ਆਏ ਹਨ। ਦੇਰ ਰਾਤ ਜਲੰਧਰ ਤੋਂ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਲਾਜਪਤ ਨਗਰ ਤੋਂ 3, ਨਿਊ ਜਵਾਹਰ ਨਗਰ ਦੇ 2, ਧੀਨਾ ਤੋਂ 2, ਕੰਨਿਆਵਾਲੀ ਦੇ 1, ਹਰਦਿਆਲਾ ਨਗਰ-ਗੜ੍ਹਾ ਤੋਂ 1, ਅਮਨ ਨਗਰ ਤੋਂ 1 ਕੇਸ ਆਏ ਹਨ। ਇਨ੍ਹਾਂ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵਧ ਕੇ 238 ਹੋ ਗਈ ਹੈ।

Corona VirusCorona Virus

ਲੁਧਿਆਣਾ- ਲੁਧਿਆਣਾ ਵਿਚ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ਼) ਦੇ 7 ਹੋਰ ਜਵਾਨ ਕੋਰੋਨਾ ਪਾਜ਼ੇਟਿਵ ਆਏ ਹਨ। ਇਹ ਜਵਾਨਾਂ ਦੇ ਸੰਪਰਕ ਵਿਚ ਆਉਣ ਵਾਲੇ 100 ਮੁਲਾਜ਼ਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਪਹਿਲਾ ਵੀ ਕਈ ਜਵਾਨ ਪਾਜ਼ੇਟਿਵ ਆਏ ਸਨ। ਪੰਜਾਬ ਵਿਚ ਹੁਣ ਕੋਰੋਨਾ ਵਾਇਰਸ 2100 ਦੇ ਕਰੀਬ ਮਰੀਜ਼ ਹਨ। ਹੁਣ ਤਕ ਪੰਜਾਬ ਵਿਚ 1913 ਮਰੀਜ਼ ਠੀਕ ਹੋ ਗਏ ਹਨ ਅਤੇ 40 ਮਰੀਜ਼ਾਂ ਦੀ ਮੌਤ ਹੋਈ ਹੈ। ਪੰਜਾਬ ਵਿਚ 151 ਕੇਸ ਐਕਟਿਵ ਹਨ।

Corona VirusCorona Virus

ਹੁਸ਼ਿਆਰਪੁਰ- ਜ਼ਿਲ੍ਹੇ 'ਚ ਚਾਰ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁਲ ਗਿਣਤੀ 111 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦਸਿਆ ਕਿ ਕੋਵਿਡ-19 ਦੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ 'ਚੋਂ 127 ਵਿਅਕਤੀਆਂ ਦੇ ਲਏ ਗਏ ਸੈਂਪਲਾਂ ਦੀ ਆਈ ਰੀਪੋਰਟ ਤੋਂ ਬਾਅਦ 4 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਤਿੰਨ ਮਰੀਜ਼ ਪਿੰਡ ਨੰਗਲੀ ਜਲਾਲਪੁਰ, 1 ਪਿੰਡ ਪੁਰੀਕਾ ਦੇ ਕਿਡਨੀ ਤੋਂ ਪ੍ਰਭਾਵਤ ਵਿਅਕਤੀ, ਜਿਸ ਦੀ ਕੁੱਝ ਦਿਨ ਪਹਿਲਾਂ ਜਲੰਧਰ ਵਿਖੇ ਮੌਤ ਹੋ ਗਈ ਸੀ, ਦੇ ਨਜ਼ਦੀਕੀ ਹਨ।

Corona VirusCorona Virus

ਨਵਾਂਸ਼ਹਿਰ- ਜ਼ਿਲ੍ਹੇ 'ਚ ਪੰਜਾਬ ਤੋਂ ਬਾਹਰੋਂ ਆਏ ਇਕ ਪ੍ਰਵਾਸੀ ਪਰਿਵਾਰ ਦੇ ਇਕਾਂਤਵਾਸ ਕੀਤੇ ਚਾਰ ਮੈਂਬਰਾਂ ਦੇ ਲਏ ਗਏ ਕੋਵਿਡ ਸੈਂਪਲਾਂ 'ਚੋਂ ਇਕ ਮਹਿਲਾ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ ਜਦਕਿ ਬਾਕੀ ਤਿੰਨ ਮੈਂਬਰਾਂ ਦੇ ਟੈਸਟ ਨੈਗੇਟਿਵ ਪਾਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦਸਿਆ ਕਿ ਨਵਾਂਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ 'ਚ ਰਹਿੰਦਾ ਇਹ ਪਰਵਾਰ ਲਾਕਡਾਊਨ ਤੋਂ ਪਹਿਲਾਂ ਅਪਣੇ ਜੱਦੀ ਸ਼ਹਿਰ ਫ਼ਿਰੋਜ਼ਾਬਾਦ ਚਲਾ ਗਿਆ ਸੀ ਅਤੇ ਵਾਪਸ ਨਵਾਂਸ਼ਹਿਰ ਆਉਣ 'ਤੇ ਇਨ੍ਹਾਂ ਚਾਰ ਪਰਵਾਰਕ ਮੈਂਬਰਾਂ ਦੇ ਸੈਂਪਲ ਸਿਹਤ ਵਿਭਾਗ ਦੀ ਟੀਮ ਵਲੋਂ ਲਏ ਗਏ ਸਨ। ਇਨ੍ਹਾਂ 'ਚੋਂ 38 ਸਾਲ ਦੀ ਮਹਿਲਾ ਦਾ ਟੈਸਟ ਪਾਜ਼ੇਟਿਵ ਆਇਆ ਜਦਕਿ ਬਾਕੀ ਤਿੰਨਾਂ ਦੇ ਨੈਗੇਟਿਵ ਪਾਏ ਗਏ ਹਨ।

Corona VirusCorona Virus

ਪੰਜਾਬ ਕੋਰੋਨਾ ਅਪਡੇਟ
ਕੁੱਲ ਸੈਂਪਲ : 69818
ਨੈਵੇਟਿਵ : 64160
ਕੁੱਲ ਪਾਜ਼ੇਟਿਵ : 2106
ਲੰਬਿਤ ਸੈਂਪਲ : 3552
ਠੀਕ ਹੋਏ : 1918
ਇਲਾਜ ਅਧੀਨ : 148

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement