
ਮਾਮਲਾ ਲੁੱਟ-ਖੋਹ ਦੀ ਨੀਯਤ ਨਾਲ ਕਤਲ ਕਰਨ ਦਾ
ਮਾਲੇਰਕੋਟਲਾ, 26 ਮਈ (ਇਸਮਾਈਲ ਏਸ਼ੀਆ): ਈਦ-ਉਲ-ਫ਼ਿਤਰ ਦੇ ਪਵਿੱਤਰ ਤਿਉਹਾਰ ਮੌਕੇ ਮੁਹੰਮਦ ਸਮਸਾਦ ਪੁੱੱਤਰ ਬੂਟਾ ਵਾਸੀ ਰਮਜਾਨ ਵਾਸੀ ਰਮਜਾਨ ਬਸਤੀ ਨੇੜੇ ਸਰਕਾਰੀ ਸਕੂਲ ਜਮਾਲਪੁਰਾ ਮਾਲੇਰਕੋਟਲਾ ਦਾ ਛੁਰੀਆ ਮਾਰ ਕੇ ਕੀਤੇ ਕਤਲ ਦੇ ਤਿੰਨੇ ਦੋਸ਼ੀਆਨ ਨੂੰ ਵਾਰਦਾਤ ਤੋਂ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ ਵਿਚ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ।
ਅੱਜ ਇਥੇ ਮਨਜੀਤ ਸਿੰਘ ਬਰਾੜ, ਪੀ.ਪੀ.ਐਸ, ਐਸ.ਪੀ ਮਲੇਰਕੋਟਲਾ ਵਲੋ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਗਿਆ ਕਿ ਮੁਹੰਮਦ ਦਿਲਸਾਦ ਪੁੱਤਰ ਬੂਟਾ ਵਾਸੀ ਰਮਜਾਨ ਬਸਤੀ ਨੇੜੇ ਸਰਕਾਰੀ ਸਕੂਲ ਜਮਲਾਪੁਰਾ ਮਾਲੇਰਕੋਟਲਾ ਨੇ ਇਤਲਾਹ ਦਿਤੀ ਕਿ ਉਹ ਅਤੇ ਉਸ ਦਾ ਛੋਟਾ ਭਰਾ ਮੁਹੰਮਦ ਸਮਸਾਦ (27) ਅਤੇ ਮੁਹੰਮਦ ਅਸਲਮ ਅਪਣੇ ਦੋਸਤ ਅਸਰਫ਼ ਦੇ ਘਰ ਈਦ ਦੀ ਦਾਅਵਤ ਵਾਸਤੇ ਜਾ ਰਹੇ ਸੀ। ਜਦੋਂ ਮੁਦਈ ਮੁਕੱਦਮਾ ਕੋਲਡ ਡਰਿੰਕ ਦੀ ਬੋਤਲ ਖਰੀਦਣ ਲਈ ਜਮਾਲਪੁਰਾ ਪੱਕਾ ਦਰਵਾਜਾ ਦੇ ਪਾਸ ਮਸਜਿਦ ਵਲ ਨੂੰ ਜਾ ਰਹੇ ਸੀ ਤਾਂ ਮੁਦਈ ਨੇ ਦੇਖਿਆ ਕਿ ਸਹਿਬਾਜ ਉਰਫ਼ ਗੋਮਾ, ਰਹਿਮਾਨ ਪੁੱਤਰਾਨ ਅਬਦੁਲ ਸਤਾਰ ਅਤੇ ਸੁਹੇਲ ਦੋ ਮੋਟਰਸਾਈਕਲਾਂ ਪਰ ਸਵਾਰ ਹੋ ਕੇ ਆਏ।
File photo
ਜਿੰਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੁਹੰਮਦ ਸਮਸਾਦ ਉਕਤ ਦਾ ਕਤਲ ਕਰ ਦਿਤਾ ਅਤੇ ਉਸ ਦੇ ਨਾਲ ਆਏ ਅਸਲਮ ਨੂੰ ਵੀ ਜ਼ਖ਼ਮੀ ਕਰ ਦਿਤਾ। ਜਿਸ ਉਤੇ ਮੁਕੱਦਮਾ ਉਕਤ ਦਰਜ ਰਜਿਸਟਰ ਕਰ ਕੇ ਬਿਨਾਂ ਦੇਰੀ ਕਰਦਿਆਂ ਸੁਮਿੱਤ ਸੂਦ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜਨ ਮਾਲੇਰਕੋਟਲਾ, ਐਸ.ਆਈ ਹਰਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-1 ਮਾਲੇਰਕੋਟਲਾ ਅਤੇ ਇੰਸ: ਦੀਪਇੰਦਰਪਾਲ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-2 ਮਾਲੇਰਕੋਟਲਾ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਉਨ੍ਹਾਂ ਨੂੰ ਉਚਿੱਤ ਦਿਸਾਂ-ਨਿਰਦੇਸ਼ ਦੇ ਕੇ ਵਿਉਤਬੰਦੀ ਮੁਕੱਦਮਾ ਦੀ ਤਫ਼ਤੀਸ ਸਾਇਟੀਫ਼ਿਕ ਢੰਗ ਨਾਲ ਕਰਵਾਈ ਕਰਦਿਆਂ ਲੋੜੀਂਦੇ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਨ ਲਈ ਬਣਾਈਆ ਸਾਂਝੀਆਂ ਟੀਮਾਂ ਜਿੰਨ੍ਹਾਂ ਦੀ ਅਗਵਾਈ ਐਸ.ਆਈ ਹਰਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-1 ਮਾਲੇਰਕੋਟਲਾ ਅਤੇ ਐਸ.ਆਈ ਬਲਜੀਤ ਸਿੰਘ ਥਾਣਾ ਸਿਟੀ-1 ਮਾਲੇਰਕੋਟਲਾ ਵਲੋਂ ਕੀਤੀ ਗਈ। ਜਿੰਨਾਂ ਨੇ ਕੁੱੱਝ ਹੀ ਘੰਟਿਆਂ ਵਿਚ ਬੜੀ ਮਿਹਨਤ ਅਤੇ ਲਗਨ ਦੇ ਨਾਲ ਕੰਮ ਕਰਦੇ ਹੋਏ ਰਹਿਮਾਨ, ਸਹਿਬਾਜ ਅਤੇ ਸੁਹੇਲ ਨੂੰ ਹਥਿਆਰਾਂ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ