Ludhiana News: ਲੁਧਿਆਣਾ 'ਚ ਬੁਟੀਕ ਸੰਚਾਲਕ ਨੇ ਕੀਤੀ ਖੁਦਕੁਸ਼ੀ; ਫਾਈਨਾਂਸਰਾਂ ’ਤੇ ਲਗਾਏ ਤੰਗ ਕਰਨ ਦੇ ਇਲਜ਼ਾਮ
Published : May 27, 2024, 4:20 pm IST
Updated : May 27, 2024, 4:20 pm IST
SHARE ARTICLE
Boutique manager committed suicide in Ludhiana
Boutique manager committed suicide in Ludhiana

ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਵੀਡੀਉ

Ludhiana News: ਬੀਤੀ ਰਾਤ ਲੁਧਿਆਣਾ ਦੀ ਜਨਕਪੁਰੀ ਗਲੀ ਨੇੜੇ ਬੁਟੀਕ ਚਲਾ ਰਹੇ ਵਿਅਕਤੀ ਨੇ ਫਾਹਾ ਲੈ ਲਿਆ। ਉਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਬੁਟੀਕ ਸੰਚਾਲਕ ਨੇ ਅਪਣੀ ਇਕ ਵੀਡੀਉ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਵੀਡੀਉ 'ਚ ਮ੍ਰਿਤਕ ਗਗਨਦੀਪ ਲਵਲੀ ਨੇ ਕੁੱਝ ਫਾਈਨਾਂਸਰਾਂ ਦੇ ਨਾਂ ਵੀ ਲਏ, ਜਿਨ੍ਹਾਂ ਨੂੰ ਉਸ ਨੇ ਪੈਸੇ ਦੇਣੇ ਸੀ।

ਵੀਡੀਉ 'ਚ ਲਵਲੀ ਨੇ ਕਿਹਾ, “ਮੈਂ ਅੱਜ ਖੁਦਕੁਸ਼ੀ ਕਰ ਰਿਹਾ ਹਾਂ, ਮੇਰੀ ਮੌਤ ਦਾ ਕਾਰਨ ਦੋ-ਤਿੰਨ ਲੋਕ ਹਨ, ਜਿਨ੍ਹਾਂ ਨੂੰ ਮੈਂ ਪੈਸੇ ਦੇਣੇ ਸਨ। ਭਾਵੇਂ ਮੈਂ ਉਨ੍ਹਾਂ ਨੂੰ ਪੈਸੇ ਦੇ ਦਿਤੇ ਹਨ, ਫਿਰ ਵੀ ਉਹ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਲਈ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਬਾਬਾ ਸੁਖਵਿੰਦਰ ਫਾਈਨਾਂਸ ਵਾਲੇ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਅਤੇ ਬਾੱਬਾ। ਦੀਪਕ ਵੈਸਟਰਨ ਯੂਨੀਅਨ ਪੈਟਰੋਲ ਪੰਪ ਦੇ ਸਾਹਮਣੇ ਵਾਲੇ ਨੇ ਮੇਰਾ ਬੁਰਾ ਹਾਲ ਕਰ ਦਿਤਾ ਹੈ। 1 ਲੱਖ 36 ਹਜ਼ਾਰ ਰੁਪਏ ਦੇ ਦਿਤੇ। ਸਿਰਫ਼ ਚਾਰ ਹਜ਼ਾਰ ਬਚੇ ਸਨ”।

ਮ੍ਰਿਤਕ ਨੇ ਕਿਹਾ, “ਇਹ ਲੋਕ ਮੇਰੀ ਮੌਤ ਦਾ ਕਾਰਨ ਹਨ। ਫਾਈਨਾਂਸਰ ਸਹਿਜ ਨੇ ਮੈਨੂੰ ਆਪਣੇ ਦਫਤਰ ਬੁਲਾ ਕੇ ਬਹੁਤ ਜ਼ਲੀਲ ਕੀਤਾ ਹੈ। ਕਾਨੂੰਨ ਕੋਲ ਮੰਗ ਹੈ ਕਿ ਦੋਸ਼ੀਆਂ ਨੂੰ ਸਜ਼ਾ ਦੇਦਿਤੀ ਜਾਵੇ।। ਮੰਮੀ, ਡੈਡੀ, ਮੇਰੇ ਬੱਚੇ ਅਤੇ ਭੈਣ, ਕਿਰਪਾ ਕਰਕੇ ਮੈਨੂੰ ਮਾਫ਼ ਕਰਨਾ”।

ਇਲਾਕਾ ਨਿਵਾਸੀ ਸੋਨੂੰ ਤਲਵਾੜ ਨੇ ਦਸਿਆ ਕਿ ਲੋਕ ਗਗਨਦੀਪ ਨੂੰ ਕਾਫੀ ਤੰਗ ਕਰਦੇ ਸਨ। ਉਹ ਅਕਸਰ ਲੋਕਾਂ ਤੋਂ ਜੁਰਮਾਨਾ ਭਰਨ ਲਈ ਪੈਸੇ ਮੰਗਦਾ ਰਹਿੰਦਾ ਸੀ। ਇਹ ਲੋਕ ਉਸ ਨੂੰ ਇਲਾਕੇ ਵਿਚ ਤੰਗ ਪ੍ਰੇਸ਼ਾਨ ਕਰਦੇ ਸਨ। ਇਨ੍ਹਾਂ ਲੋਕਾਂ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਗਗਨਦੀਪ ਨੇ ਕੁੱਝ ਲੋਕਾਂ ਤੋਂ ਪੈਸੇ ਲਏ ਸਨ ਪਰ ਵਾਪਸ ਕਰ ਦਿਤੇ। ਬੀਤੀ ਰਾਤ ਵੀ ਕੁੱਝ ਵਿਅਕਤੀਆਂ ਨੇ ਗਗਨਦੀਪ ਨਾਲ ਝਗੜਾ ਕੀਤਾ ਸੀ। ਗਗਨਦੀਪ ਦੀਆਂ ਤਿੰਨ ਧੀਆਂ ਹਨ। ਗਗਨਦੀਪ ਦਾ ਬਾਕੀ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ। ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰੱਖਿਆ ਜਾ ਰਿਹਾ ਹੈ।

 (For more Punjabi news apart from Boutique manager committed suicide in Ludhiana, stay tuned to Rozana Spokesman)

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement