
ਜਦੋਂ ਕੋਈ ਗਰੀਬ ਆਦਮੀ ਸੜਕ ਤੇ ਰੇਹੜੀ ਲਗਾਉਂਦਾ ਹੈ ਤਾਂ ਪੁਲਿਸ ਵੱਲੋਂ...
ਲੁਧਿਆਣਾ: ਗੁਰੂ ਨਾਨਕ ਮੋਦੀਖਾਨਾ ਦੇ ਇਕ ਸੇਵਾਦਾਰ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਅਪਲੋਡ ਕਰ ਕੇ ਲੋਕਾਂ ਨੂੰ ਭੱਖਦੇ ਮੁੱਦਿਆਂ ਤੋਂ ਜਾਣੂ ਕਰਵਾਇਆ ਹੈ। ਉਹਨਾਂ ਕਿਹਾ ਕਿ ਸੜਕਾਂ ਦੇ ਰੇਹੜੀਆਂ ਲਗਾਉਣ ਵਾਲਿਆਂ ਤੋਂ ਖਾਣ-ਪੀਣ ਦਾ ਸਮਾਨ ਖਰੀਦਣ ਤੋਂ ਲੋਕਾਂ ਨੂੰ ਰੋਕਿਆ ਜਾਂਦਾ ਹੈ।
Guru Nanak Modikhana
ਜਦੋਂ ਕੋਈ ਗਰੀਬ ਆਦਮੀ ਸੜਕ ਤੇ ਰੇਹੜੀ ਲਗਾਉਂਦਾ ਹੈ ਤਾਂ ਪੁਲਿਸ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਹ ਕੁੱਟਮਾਰ ਇਸ ਲਈ ਕੀਤੀ ਜਾਂਦੀ ਹੈ ਕਿ ਗਰੀਬ ਆਦਮੀ ਸੜਕ ਤੇ ਖੜ ਕੇ ਰੋਟੀ ਕਿਉਂ ਕਮਾ ਰਿਹਾ ਹੈ। ਉਹਨਾਂ ਨੇ ਇਕ ਸਿਪਲਾਡਾਇਨ ਪਾਊਡਰ ਦਿਖਾਉਂਦੇ ਹੋਏ ਉਸ ਦੀ ਅਸਲ ਕੀਮਤ ਬਾਰੇ ਜਾਣੂ ਕਰਵਾਇਆ।
Medicine
ਇਸ ਪਾਊਡਰ ਦਾ ਅਸਲ ਮੁੱਲ ਸਿਰਫ 8 ਰੁਪਏ ਹੈ ਤੇ ਇਸ ਨੂੰ ਜਨਤਾ ਵਿਚ 56 ਰੁਪਏ ਵਿਚ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਨੇ ਆਈ ਡ੍ਰੋਪਸ ਦੀ ਸ਼ੀਸ਼ੀ ਦਿਖਾਉਂਦੇ ਹੋਏ ਉਸ ਦੀ ਕੀਮਤ ਦੱਸੀ ਜੋ ਕਿ ਸਿਰਫ 8 ਰੁਪਏ ਸੀ ਤੇ ਉਸ ਨੂੰ ਬਜ਼ਾਰ ਵਿਚ 44 ਰੁਪਏ ਵਿਚ ਵੇਚਿਆ ਜਾਂਦਾ ਹੈ। ਉਹਨਾਂ ਨੇ ਰਵਨੀਤ ਬਿੱਟੂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਉਹ ਖਾਲਿਸਤਾਨ ਦੇ ਖਿਲਾਫ ਤਾਂ ਬੋਲੇ ਹਨ ਪਰ ਕੀ ਉਹ ਇਸ ਲੁੱਟ-ਖਸੁੱਟ ਦੇ ਖਿਲਾਫ ਨਹੀਂ ਬੋਲਣਗੇ।
Guru Nanak Modikhana
ਗਰੀਬ ਲੋਕਾਂ ਦੇ ਘਰਾਂ ਤੇ ਦੁਕਾਨਾਂ ਤੇ ਛਾਪੇ ਪੈਂਦੇ ਹਨ ਪਰ ਇਹਨਾਂ ਦਵਾਈਆਂ ਜਾਂ ਹੋਰ ਕੰਪਨੀਆਂ ਤੇ ਛਾਪਾ ਪੈਂਦਾ ਹੈ? ਉਹਨਾਂ ਅੱਗੇ ਦਸਿਆ ਕਿ ਜਦੋਂ ਦਾ ਮੋਦੀਖਾਨਾ ਖੋਲ੍ਹਿਆ ਹੈ ਸਾਰੇ ਲੀਡਰ ਇਸ ਨੂੰ ਬੰਦ ਕਰਾਉਣਾ ਚਾਹੁੰਦੇ ਹਨ ਕਿਉਂ ਕਿ ਉਹ ਹਮੇਸ਼ਾ ਸੱਚ ਦਿਖਾਉਂਦੇ ਹਨ।
Medicine
ਰਵਨੀਤ ਬਿੱਟੂ ਇਹਨਾਂ ਲੁੱਟਾਂ ਖਿਲਾਫ ਇਸ ਲਈ ਨਹੀਂ ਬੋਲਦੇ ਕਿਉਂ ਕਿ ਵੋਟਾਂ ਵੇਲੇ ਇਹ ਲੀਡਰਾਂ ਨੂੰ ਫੰਡ ਦਿੰਦੇ ਹਨ। ਜੇ ਉਹ ਗਾਇਕ ਤੇ ਉਹਨਾਂ ਦੇ ਗਾਣਿਆਂ ਦਾ ਮੁੱਦਾ ਚੁੱਕਦੇ ਹਨ ਤਾਂ ਉਹ ਗਰੀਬਾਂ ਦੀ ਵੀ ਆਵਾਜ਼ ਬਣਨ। ਉਹਨਾਂ ਦਾ ਮੋਦੀਖਾਨਾ ਹਮੇਸ਼ਾ ਸੱਚ ਉਜਾਗਰ ਕਰਦਾ ਰਹੇਗਾ ਕਿਉਂ ਕਿ ਲੋਕਾਂ ਨਾਲ ਲੁੱਟ ਬਹੁਤ ਹੱਦ ਤਕ ਹੋ ਰਹੀ ਹੈ ਤੇ ਗਰੀਬ ਤਾਂ ਇਲਾਜ ਪੱਖੋਂ ਹੀ ਮਰ ਜਾਂਦੇ ਹਨ।
Guru Nanak Modikhana
ਇਸੇ ਤਰ੍ਹਾਂ ਇਕ ਟੀਕੇ ਦਾ ਅਸਲ ਰੇਟ 419 ਰੁਪਏ ਹੈ ਤੇ ਉਸ ਨੂੰ ਬਜ਼ਾਰ ਵਿਚ 2500 ਦਾ ਵੇਚਿਆ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਉਹਨਾਂ ਦਾ ਇਸ ਮੋਰਚੇ ਖਿਲਾਫ ਸਾਥ ਦੇਣ ਤਾਂ ਜੋ ਕਾਲਾ ਬਜ਼ਾਰੀ ਨੂੰ ਰੋਕਿਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।