
ਦੱਸ ਦਈਏ ਕਿ ਰਸ਼ਪਾਲ ਸਿੰਘ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਹਨ
ਗੜ੍ਹਸ਼ੰਕਰ- ਬਹੁਜਨ ਸਮਾਜ ਪਾਰਟੀ ਨੇ ਸਾਬਕਾ ਪਾਰਟੀ ਸੂਬਾਈ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੂੰ ਪਾਰਟੀ 'ਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਰਸ਼ਪਾਲ ਸਿੰਘ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਹਨ। ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਸਤਖਤਾਂ ਹੇਠ ਜਾਰੀ ਪੱਤਰ 'ਚ ਰਸ਼ਪਾਲ ਸਿੰਘ ਰਾਜੂ ਵੱਲੋਂ ਪਾਰਟੀ ਵੱਲੋਂ ਦਿੱਤੀ ਮਾਝੇ 'ਚ ਸੰਗਠਨ ਢਾਂਚਾ ਬਣਾਉਣ ਦੀ ਡਿਊਟੀ ਨੂੰ ਨਾ ਨਿਭਾਉਣ, ਪਾਰਟੀ 'ਚ ਤੋੜ-ਭੰਨ ਕਰਨ, ਧੜੇਬੰਦੀ ਪੈਦਾ ਕਰਨ, ਝੂਠੀ ਬਿਆਨਬਾਜ਼ੀ ,ਪਾਰਟੀ ਨੂੰ ਗੁੰਮਰਾਹ ਕਰਨ, ਗੜ੍ਹਸ਼ੰਕਰ ਸੀਟ 'ਤੇ ਅਕਾਲੀ ਬਸਪਾ ਸਮਝੌਤੇ ਨੂੰ ਲੈ ਕੇ ਵਰਕਰਾਂ ਨੂੰ ਗੁੰਮਰਾਹ ਕਰਨ, ਪਾਰਟੀ ਹਾਈ ਕਮਾਂਡ ਤੱਕ ਪੰਜਾਬ ਲੀਡਰਸ਼ਿਪ ਤੱਕ ਗ਼ਲਤ ਸੂਚਨਾ ਭੇਜਣ ਵਿਰੋਧੀ ਪਾਰਟੀਆਂ ਨਾਲ ਗੰਢ-ਤੁੱਪ ਦੇ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ-ਜਾਪਾਨ ਏਸ਼ੀਆ ਭਰ 'ਚ ਦੇਵੇਗਾ ਐਸਟ੍ਰਾਜ਼ੇਨੇਕਾ ਦੀਆਂ 12.4 ਲੱਖ ਵਾਧੂ ਖੁਰਾਕਾਂ
ਜਦੋਂ ਇਸ ਸਬੰਧੀ ਰਸ਼ਪਾਲ ਸਿੰਘ ਰਾਜੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੂਬਾਈ ਲੀਡਰਸ਼ਿਪ ਵੱਲੋਂ ਮੇਰੇ ਵਿਰੁੱਧ ਗ਼ਲਤ ਸੂਚਨਾਵਾਂ ਹਾਈ ਕਮਾਨ ਨੂੰ ਭੇਜੀਆਂ ਗਈਆਂ। ਉਨ੍ਹਾਂ ਦੀ ਕੌਂਸਲਰ ਪਤਨੀ ਦੇ ਬਾਹਰ ਗਏ ਹੋਣ ਕਾਰਨ ਨਗਰ ਕੌਂਸਲ ਗੜ੍ਹਸ਼ੰਕਰ ਦੀ ਮੀਟਿੰਗ 'ਚ ਸ਼ਾਮਲ ਹੋਣ ਕਾਰਨ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਕਿਉਂਕਿ ਕਾਂਗਰਸ ਦੇ ਹਲਕਾ ਇੰਚਾਰਜ ਨੇ ਉਥੇ ਗ੍ਰਾਂਟ ਦੀ ਵੰਡ ਕਰਨੀ ਸੀ ਤੇ ਉਹ ਆਪਣੇ ਵਾਰਡ ਦੇ ਕੰਮਾਂ ਖਾਤਰ ਵਰਤੇ ਗਏ ਸਨ।
ਇਹ ਵੀ ਪੜ੍ਹੋ-ਪੰਜਾਬ ਤੋਂ ਬਾਅਦ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਚੰਡੀਗੜ੍ਹ 'ਚ ਵੀ ਦਿੱਤੀ ਦਸਤਕ
ਰਾਜੂ ਨੇ ਕਿਹਾ ਕਿ ਉਹ ਬਾਬਾ ਸਾਹਿਬ ਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਦਾ ਮਿਸ਼ਨ ਲੈ ਕੇ ਚੱਲੇ ਹਨ ਤੇ ਇਸ ਮਿਸ਼ਨ 'ਤੇ ਕੰਮ ਕਰਦੇ ਰਹਿਣਗੇ। ਪਾਰਟੀ ਨੇ ਉਨ੍ਹਾਂ ਨੂੰ ਕੱਢਿਆ ਹੈ ਉਨ੍ਹਾਂ ਨੂੰ ਕੰਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਇਸ ਲਈ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਰਹਿਣਗੇ ਅਤੇ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਨਗੇ।