
ਜਾਪਾਨ ਨੇ ਵੀ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਂਸ ਅਤੇ ਥਾਈਲੈਂਡ ਨੂੰ ਐਸਟ੍ਰਾਜ਼ੇਨੇਕਾ ਟੀਕੇ ਦੀਆਂ 12.4 ਲੱਖ ਵਾਧੂ ਖੁਰਾਕਾਂ ਦੇਣ ਦਾ ਐਲਾਨ ਕੀਤਾ
ਟੋਕੀਓ-ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਹੁਣ ਤੱਕ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ ਅਤੇ ਇਹ ਕਰੀਬ 85 ਦੇਸ਼ਾਂ 'ਚ ਫੈਲ ਚੁੱਕਿਆ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮਾਮਲੇ ਬੇਸ਼ੱਕ ਘੱਟਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ। ਉਥੇ ਹੀ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੇ ਵੀ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਕੋਰੋਨਾ ਦੀ ਤੀਸਰੀ ਲਹਿਰ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ-ਪੰਜਾਬ ਤੋਂ ਬਾਅਦ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਚੰਡੀਗੜ੍ਹ 'ਚ ਵੀ ਦਿੱਤੀ ਦਸਤਕ
Astrazeneca
ਇਸ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਦੇਖਣ ਨੂੰ ਮਿਲੇ ਹਨ। ਉਥੇ ਹੀ ਕਈ ਦੇਸ਼ ਦੂਜਿਆਂ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇ ਕੇ ਸਹਾਇਤਾ ਕਰ ਰਹੇ ਹਨ ਤਾਂ ਜੋ ਇਸ ਬੀਮਾਰੀ ਨਾਲ ਜਲਦ ਤੋਂ ਜਲਦ ਨਜਿੱਠਿਆ ਜਾ ਸਕੇ। ਜਾਪਾਨ ਨੇ ਵੀ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਂਸ ਅਤੇ ਥਾਈਲੈਂਡ ਨੂੰ ਐਸਟ੍ਰਾਜ਼ੇਨੇਕਾ ਟੀਕੇ ਦੀਆਂ 12.4 ਲੱਖ ਵਾਧੂ ਖੁਰਾਕਾਂ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ-ਕੋਰੋਨਾ ਦੀ ਇਹ ਵੈਕਸੀਨ ਹਰ ਵੈਰੀਐਂਟ ਵਿਰੁੱਧ ਹੇਵੇਗੀ ਅਸਰਦਾਰ
Coronavirus
ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਤੇਗੀ ਨੇ ਦੱਸਿਆ ਕਿ ਇਨ੍ਹਾਂ ਖੁਰਾਕਾਂ ਦੀ ਸਪਲਾਈ ਅਗਲੇ ਹਫਤੇ ਵੀਰਵਾਰ ਤੋਂ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਤਾਈਵਾਨ ਅਤੇ ਵੀਅਤਨਾਮ ਨੂੰ 10-10 ਲੱਖ ਖੁਰਾਕਾਂ ਵੀ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ
ਮੋਤੇਗੀ ਨੇ ਕਿਹਾ ਕਿ ਅਸੀਂ ਇਸ ਵਿਵਸਥਾ 'ਤੇ ਫੈਸਲਾ ਲੈਣ ਤੋਂ ਪਹਿਲਾਂ ਹਰੇਕ ਇਨਫੈਕਸ਼ਨ ਦੀ ਸਥਿਤੀ, ਉਥੇ ਵੈਕਸੀਨ ਦੀ ਕਮੀ ਦੀ ਹੱਦ ਅਤੇ ਜਾਪਾਨ ਨਾਲ ਉਨ੍ਹਾਂ ਦੇ ਸੰਬੰਧਾਂ ਦੀ ਪ੍ਰਕਿਰਤੀ ਨੂੰ ਧਿਆਨ 'ਚ ਰੱਖਿਆ। ਇਨ੍ਹਾਂ ਦਰਮਿਆਨ ਜਾਪਾਨ ਕੋਵਾਕਸ ਰਾਹੀਂ ਦੱਖਣੀ ਪੂਰਬੀ ਏਸ਼ੀਆ, ਦੱਖਣੀ ਏਸ਼ੀਆ ਅਤੇ ਪ੍ਰਸ਼ਾਂਤ ਲਈ ਕੁੱਲ 10.1 ਲੱਖ ਖੁਰਾਕਾਂ ਦੇਵੇਗਾ।