40 ਤੋਂ ਵੱਧ ਸਵਾਲਾਂ ਦੇ ਜੁਆਬ ਲਏ ਪਰ ਸਿੱਟ ਦੇ ਪੱਲੇ ਅੱਜ ਵੀ ਕੁੱਝ ਜ਼ਿਆਦਾ ਨਾ ਪਿਆ
Published : Jun 27, 2021, 8:38 am IST
Updated : Jun 27, 2021, 8:42 am IST
SHARE ARTICLE
Sukhbir Badal
Sukhbir Badal

ਐਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਤੋਂ ਲਗਾਤਾਰ 4 ਘੰਟੇ ਕੀਤੀ ਪੁੱਛ-ਗਿਛ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਕੋਟਕਪੂਰਾ ਗੋਲੀ ਕਾਂਡ ਦੀ ਮੁੜ ਜਾਂਚ ਲਈ ਏ.ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਵਾਲੀ ਨਵੀਂ ਸਿੱਟ (ਵਿਸ਼ੇਸ਼ ਜਾਂਚ ਟੀਮ) ਵਲੋਂ ਕੱਲ੍ਹ ਉਸ ਸਮੇਂ ਦੇ ਗ੍ਰਹਿ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਗਿਛ ਕੀਤੀ ਗਈ।

Parkash Badal And Sukhbir BadalParkash Badal And Sukhbir Badal

ਇਸ ਤੋਂ ਪਹਿਲਾਂ 22 ਜੂਨ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਗਿੱਛ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਮੇਤ ਹੋਰ ਸਾਬਕਾ ਪੁਲਿਸ ਅਫ਼ਸਰਾਂ ਤੋਂ ਵੀ ਪੁੱਛ ਗਿੱਛ ਹੋ ਚੁੱਕੀ ਹੈ ਪਰ ਹਾਲੇ ਤਕ ਸਿੱਟ ਦੇ ਹੱਥ ਕੋਈ ਸੁਰਾਗ ਲਗਦਾ ਨਹੀਂ ਦਿਸ ਰਿਹਾ ਕਿ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿਤਾ ਸੀ।

SIT SIT

ਇਹ ਵੀ ਪੜ੍ਹੋ - 'ਅਕਾਲੀ ਦਲ ਬਾਦਲ ਦੇ ਆਗੂ ਗੁਰੂ ਦੇ ਗੁਨਾਹਗਾਰ ਹਨ ਅਤੇ ਉਨਾਂ ਨੂੰ ਸਜ਼ਾ ਮਿਲ ਕੇ ਹੀ ਰਹੇਗੀ'

ਸੁਖਬੀਰ ਸਿੰਘ ਬਾਦਲ ਤੋਂ ਸਿੱਟ ਦੀ ਟੀਮ ਨੇ ਚੰਡੀਗੜ੍ਹ ਸਥਿਤ ਸੈਕਟਰ 32 ਦੇ ਪੁਲਿਸ ਇੰਸਟੀਚਿਊਟ ਵਿਚ ਬੁਲਾ ਕੇ ਬੰਦ ਕਮਰੇ ਵਿਚ ਲਗਾਤਾਰ ਚਾਰ ਘੰਟੇ ਤਕ ਪੁੱਛ ਗਿੱਛ ਕੀਤੀ ਹੈ। ਸੁਖਬੀਰ ਬਾਦਲ ਅਪਣੇ ਸਾਥੀ ਆਗੂਆਂ ਨਾਲ ਨਿਰਧਾਰਤ ਸਮੇਂ ਮੁਤਾਬਕ 11 ਵਜੇ ਪਹੁੰਚੇ ਜਦ ਕਿ ਸਿੱਟ ਦੀ ਟੀਮ ਪੌਣੇ ਗਿਆਰਾਂ ਵਜੇ ਪਹੁੰਚ ਗਈ ਸੀ। ਸੁਖਬੀਰ ਬਾਦਲ ਦੇ ਸਾਥੀ ਆਗੂ ਇੰਸਟੀਚਿਊਟ ਦੇ ਕੰਪਲੈਕਸ ਵਿਚ ਮੌਜੂਦ ਰਹੇ। ਇਨ੍ਹਾਂ ’ਚ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ ਇੰਦਰ ਗਰੇਵਾਲ, ਸ਼ਰਨਜੀਤ ਸਿੰਘ ਢਿਲੋਂ ਅਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਦੇ ਨਾ ਵਰਨਣਯੋਗ ਹਨ।

Beadbi Kand Beadbi Kand

ਭਾਵੇਂ ਸਿੱਟ ਅਦਾਲਤੀ ਹੁਕਮਾਂ ਅਨੁਸਾਰ ਅਪਣੀ ਕਾਰਵਾਈ ਪੂਰੀ ਤਰ੍ਰਾਂ ਗੁਪਤ ਰੱਖ ਰਹੀ ਹੈ ਤੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਪਰ ਸੂਤਰਾਂ ਅਨੁਸਾਰ 40 ਤੋਂ ਵੱਧ ਸਵਾਲਾਂ ਦੇ ਜੁਆਬ ਪੁੱਛੇ ਗਏ। ਮੁੱਖ ਤੌਰ ’ਤੇ ਗ੍ਰਹਿ ਮੰਤਰੀ ਹੋਣ ਕਾਰਨ ਉਸ ਸਮੇਂ ਦੇ ਘਟਨਾਕ੍ਰਮ ’ਚ ਨਿਭਾਈ ਭੂਮਿਕਾ ਬਾਰੇ ਸਵਾਲ ਪੁੱਛੇ ਗਏ। ਇਹ ਪੁਛਿਆ ਗਿਆ ਕਿ ਗੋਲੀ ਕਾ ਹੁਕਮ ਕਿਸ ਨੇ ਦਿਤਾ? ਫ਼ੋਨ ਕਾਲਾਂ ਨੂੰ ਆਧਾਰ ਬਣਾ ਕੇ ਹੀ ਬਹੁਤੇ ਸਵਾਲ ਤਿਆਰ ਕੀਤੇ ਹਨ। ਪਰ ਵੱਡੇ ਬਾਦਲ ਵਾਂਗ ਸੁਖਬੀਰ ਨੇ ਵੀ ਸਿੱਟ ਦੇ ਪੱਲੇ ਕੁੱਝ ਨਹੀਂ ਪਾਇਆ ਤੇ ਉਹ ਵੀ ਹੇਠਲੇ ਸਿਵਲ ਤੇ ਪੁਲਿਸ ਅਧਿਕਾਰੀਆਂ ’ਤੇ ਹੀ ਜ਼ਿੰਮੇਵਾਰੀ ਸੁੱਟ ਰਹੇ ਹਨ। ਇਸੇ ਕਰ ਕੇ ਹੁਣ ਸੁਮੇਧ ਸੈਣੀ ਸਮੇਤ ਬਾਦਲਾਂ ਦੀ ਗ੍ਰਿਫ਼ਤਾਰੀ ਕਰ ਕੇ ਹਿਰਾਸਤੀ ਪੁੱਛਗਿੱਛ ਦੀ ਮੰਗ ਉਠ ਰਹੀ ਹੈ।

sukhbir Badalsukhbir Badal

ਇਹ ਵੀ ਪੜ੍ਹੋ :  CM ਨੇ ਪਾਕਿਸਤਾਨ ਤੋਂ ਹੁੰਦੀ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣ ਲਈ ਕੌਮੀ ਡਰੱਗ ਨੀਤੀ ਦੀ ਮੰਗ ਦੁਹਰਾਈ

ਕਾਨੂੰਨੀ ਅਧਿਕਾਰੀ ਸਿੰਗਲਾ ਨੇ ਦਿਤਾ ਅਸਤੀਫ਼ਾ
ਕੱਲ੍ਹ ਦੀ ਪੁਛਗਿੱਛ ਤੋਂ ਪਹਿਲਾਂ ਇਹ ਅਹਿਮ ਗੱਲ ਸਾਹਮਣੇ ਆਈ ਹੈ ਕਿ ਸਿੱਟ ਦੇ ਕਾਨੂੰਨੀ ਅਧਿਕਾਰੀ ਵਿਜੈ ਸਿੰਗਲਾ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਮੁੱਖ ਮੰਤਰੀ ਬਾਦਲ ਦੀ ਪੁੱਛਗਿੱਛ ਸਮੇਂ ਸਿੰਗਲਾ ਦੇ ਤਿੰਨ ਮੈਂਬਰੀ ਟੀਮ ਨਾਲ ਆਉਣ ’ਤੇ ਇਤਰਾਜ ਪ੍ਰਗਟ ਕਰਦੇ ਹੋਏ। ਇਸ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਸਿਆ ਗਿਆ ਸੀ। ਬਿਕਰਮ ਮਜੀਠੀਆ ਨੇ ਬੀਤੇ ਦਿਨੀਂ ਇਸ ਸਬੰਧਤ ’ਚ ਮਾਮਲਾ ਦਰਜ ਕਰਵਾਉਣ ਦਾ ਵੀ ਐਲਾਨ ਕੀਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement