
ਪਰਿਵਾਰ, ਸਮਾਜ ਅਤੇ ਸਰਕਾਰ ਦੇ ਸਮੁੱਚੇ ਯਤਨਾਂ ਸਦਕਾ ਹੀ ਖਤਮ ਹੋਵੇਗਾ ਨਸ਼ਾ : ਵਿਨੀਤ ਜੋਸ਼ੀ
ਚੰਡੀਗੜ - ਬੀਤੇ 7 ਸਾਲਾਂ ਤੋਂ ਪੰਜਾਬ ਅਤੇ ਚੰਡੀਗੜ ਨੂੰ ਨਸ਼ਾ ਮੁਕਤ ਬਨਾਉਣ ਦੇ ਅਨਥਕ ਯਤਨਾਂ ਵਿਚ ਜੁੱਟੀ ਚੰਡੀਗੜ ਬੇਸਡ ਐਨਜੀਓ ਜੋਸ਼ੀ ਫਾਉਂਡੇਸ਼ਨ ਨੇ ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਹਾੜੇ ’ਤੇ ਸੈਕਟਰ 15 ਸਥਿੱਤ ਕਮਿਊਨਿਟੀ ਸੈਂਟਰ ਵਿਚ ਅੱਜ ‘ਐਂਟੀ ਡਰਗੱਸ ਜਾਗਰੂਕਤਾ ਪ੍ਰੋਗਰਾਮ’ ਆਯੋਜਿਤ ਕੀਤਾ, ਜਿਸ ਵਿਚ ਸਥਾਨਕ ਲੋਕਾਂ, ਦੁਕਾਨਦਾਰਾਂ ਅਤੇ ਬਜੁਰਗਾਂ ਨੇ ਹਿੱਸਾ ਲਿਆ।
ਇਸ ਮੌਕੇ ਹਾਰਟ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਮੰਨੇ ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਐਚ.ਕੇ. ਬਾਲੀ, ਜੋਸ਼ੀ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਅਤੇ ਨਗਰ ਨਿਗਮ ਕੌਂਸਲਰ ਸੌਰਭ ਜੋਸ਼ੀ ਨੇ ਨਾ ਸਿਰਫ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ, ਬਲਕਿ ਨਸ਼ਿਆਂ ਨੂੰ ਸਖਤ ਨਾ ਕਹਿਣ ਦੇ ਲਈ ਸਹੁੰ ਵੀ ਚੁਕਾਈ।
v Joshi Foundation Organizes Anti Drugs Awareness Program In Sector 15 Community Center
ਵਿਨੀਤ ਜੋਸ਼ੀ ਨੇ ਕੁਦਰਤੀ ਨਸ਼ਿਆਂ ਦੇ ਇਤਿਹਾਸ ਨਾਲ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਕੁਦਰਤੀ ਨਸ਼ਿਆਂ ਤੋਂ ਜਿਆਦਾ ਸਿੰਥੈਟਿਕ ਡਰੱਗਜ ਇਕ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਤੋਂ ਛੁੱਟਕਾਰਾ ਪਾਉਣ ਲਈ ਅਤੇ ਜੜ ਤੋਂ ਖਤਮ ਕਰਨ ਲਈ ਪਰਿਵਾਰ, ਸਮਾਜ ਅਤੇ ਸਰਕਾਰ ਦੇ ਸਮੁੱਚੇ ਯਤਨਾਂ ਦੀ ਜਰੂਰਤ ਹੈ, ਜਿਸ ਵਿਚ ਪਰਿਵਾਰ/ਮਾਂ-ਬਾਪ ਦੀ ਜਿੰਮੇਦਾਰੀ ਸਭ ਤੋਂ ਪਹਿਲਾ ਆਉਂਦੀ ਹੈ, ਉਸ ਤੋਂ ਬਾਅਦ ਸਮਾਜ ਅਤੇ ਸਰਕਾਰ ਦੀ।
ਇਸ ਮੌਕੇ ਦਿਲ ਦੇ ਮਾਹਿਰ ਡਾ. ਐਚ.ਕੇ ਬਾਲੀ ਨੇ ਕਿਹਾ ਕਿ ਨਸ਼ਿਆਂ ਨੂੰ ਇਕ ਬੀਮਾਰੀ ਦੀ ਤਰਾਂ ਸਮਝਣਾ ਬਹੁਤ ਜਰੂਰੀ ਹੈ, ਤਾਂ ਜੋ ਨਸ਼ਾ ਕਰਨ ਵਾਲੇ ਦੇ ਨਾਲ ਅਜਿਹਾ ਵਿਵਹਾਰ ਕਰ ਸਕਣ, ਜਿਵੇਂ ਇਕ ਬੀਮਾਰ ਵਿਅਕਤੀ ਦੇ ਨਾਲ ਕਰਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਪਰਿਵਾਰ ਆਪਣੇ ਬੱਚੇ ਦੀ ਇਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਨਹੀਂ ਸੋਚਦੇ ਕਿ ਲੰਬੇ ਸਮੇਂ ਵਿਚ ਜਾ ਕੇ ਇਹ ਗੱਲ ਹੋਰ ਵੱਡੀ ਬਣ ਜਾਵੇਗੀ।
Joshi Foundation Organizes Anti Drugs Awareness Program In Sector 15 Community Center
ਇਸ ਲਈ ਅਤਿ ਜਰੂਰੀ ਹੈ ਕਿ ਜਿਵੇਂ ਸ਼ਰਾਬ ਦੇ ਕਾਰਨ ਬੀਮਾਰੀ ਵਿਅਕਤੀ ਦਾ ਇਲਾਜ ਬਿਨਾ ਕਿਸੇ ਝਿੱਜਕ ਨਾਲ ਕਰਵਾਇਆ ਜਾਂਦਾ ਹੈ, ਉਸੇ ਤਰਾਂ ਡਰੱਗਜ ਤੋਂ ਪੀੜਤ ਬੱਚੇ ਦਾ ਬੀਮਾਰ ਸਮਝ ਕੇ ਉਸਦਾ ਤੁਰੰਤ ਇਲਾਜ ਕਰਵਾਉਣ ਵਿਚ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ। ਬਾਲੀ ਨੇ ਅੰਤ ਵਿਚ ਮਾਂ-ਬਾਪ ਨੂੰ ਅਪੀਲ ਕੀਤੀ ਕਿ ਸੰਸਕਾਰ ਦੇਵੋ, ਘਰ ਤੋਂ ਹੀ ਸ਼ੁਰੂਆਤ ਕਰੋ। ਜਿਨਾਂ ਚੰਗੀ ਤਰਾਂ ਬੱਚੇ ਦੀ ਸੰਭਾਲ ਕਰੋਗੇ ਉਨਾਂ ਹੀ ਚੰਗਾ ਦੇਸ਼ ਦਾ ਭਵਿੱਖ ਹੋਵੇਗਾ।
ਕੌਂਸਲਰ ਸੌਰਭ ਜੋਸ਼ੀ ਨੇ ਮਾਂ-ਬਾਪ ਨੂੰ ਨਸ਼ਿਆ ਦੇ ਸ਼ੁਰੂਆਤੀ ਲੱਛਣ ਜਿਵੇਂ ਕਿ ਅੱਖਾਂ ਲਾਲ ਹੁੰਦੀ ਹੋਣ, ਟਕਟਕੀ ਲਗਾ ਕੇ ਦੇਖਦਾ ਰਹੇ, ਚੀਜਾਂ ਭੁੱਲਣ ਲੱਗੇ, ਸ਼ਰੀਰ ਦਾ ਸੰਤੁਲਨ ਖਰਾਬ ਹੋਵੇ, ਚਿੜਚਿੜਾਪਨ ਆ ਜਾਵੇ, ਘਰ ਤੋਂ ਛੋਟੀ ਛੋਟੀ ਚੀਜਾਂ ਗਾਇਬ ਹੋਣ ਲੱਗ ਪੈਣ, ਦੋਸਤ ਬਦਲ ਜਾਣ ਅਤੇ ਨੀਂਦ ਦਾ ਸਮੇਂ ਬਦਲ ਜਾਵੇ ਆਦਿ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਨਾਂ ਲੱਛਣਾਂ ਨੂੰ ਮਾਂ-ਬਾਪ ਸ਼ੁਰੂ ਵਿਚ ਹੀ ਬੱਚਿਆਂ ਵਿਚ ਪਹਿਚਾਣ ਜਾਣ, ਤਾਂ ਬਿਨਾਂ ਦਵਾਈ ਤੋਂ ਉਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ।
Joshi Foundation Organizes Anti Drugs Awareness Program In Sector 15 Community Center
ਅੰਤ ਵਿਚ ਡਾ. ਐਚ.ਕੇ ਬਾਲੀ, ਵਿਨੀਤ ਜੋਸ਼ੀ ਅਤੇ ਸੌਰਭ ਜੋਸ਼ੀ ਨੇ ਨਸ਼ਾ ਵਿਰੋਧੀ ਸਹੰੂ ‘ਮੈਂ ਸਹੰੁ ਚੁੱਕਦਾ ਹਾਂ ਕਿ ਮੈਂ ਨਸ਼ਾ ਰਹਿਤ ਜੀਵਨ ਬਤੀਤ ਕਰਾਂਗਾ। ਆਪਣੇ ਪਰਿਵਾਰ ਤੇ ਸਾਥੀ-ਸੰਗਤ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਹਮੇਸ਼ਾਂ ਜਾਰੀ ਰੱਖਾਂਗਾ। ਮੈਂ ਪ੍ਰਣ ਕਰਦਾ ਹਾਂ ਕਿ ਮੈਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਵਿਚ ਆਪਣਾ ਪੂਰਾ ਯੋਗਦਾਨ ਦੇਵਾਂਗਾ, ਜਿਸ ਤੋਂ ਦੇਸ਼, ਸਮਾਜ ਅਤੇ ਕਾਨੂੰਨ ਦੀ ਮਦਦ ਹੋ ਸਕੇ।’