ਹਾਈਵੇ ਦੇ ਨਾਲ ਲੱਗਦੀਆਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ’ਤੇ ਲੱਗਣਗੀਆਂ ਸਨਅਤਾਂ

By : KOMALJEET

Published : Jun 27, 2023, 3:34 pm IST
Updated : Jun 27, 2023, 3:34 pm IST
SHARE ARTICLE
representative image
representative image

ਪਰਲਜ਼ ਗਰੁੱਪ ਸਬੰਧੀ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ

ਪਰਲਜ਼ ਗਰੁੱਪ ਤੋਂ ਪੈਸੇ ਲੈਣ ਵਾਲੇ ਨਿਵੇਸ਼ਕਾਂ ਨੂੰ ਮਿਲੇਗੀ ਰਾਹਤ
ਪਹਿਲੇ ਗੇੜ ’ਚ ਲੁਧਿਆਣਾ-ਚੰਡੀਗੜ੍ਹ ਮਾਰਗ ਨਾਲ ਲਗਦੀ ਜ਼ਮੀਨ ’ਤੇ ਸਨਅਤੀ ਖੇਤਰ ਬਣਾਉਣ ਦਾ ਐਲਾਨ 
ਚੰਡੀਗੜ੍ਹ :
ਪੰਜਾਬ ਸਰਕਾਰ ਵਲੋਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ਸਬੰਧੀ ਵੱਡਾ ਫ਼ੈਸਲਾ ਲੈਂਦਿਆਂ ਇਨ੍ਹਾਂ 'ਤੇ ਸਨਅਤੀ ਖੇਤਰ ਲਗਾਉਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਜ਼ਮੀਨਾਂ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਲਿਮਟਿਡ ਵਲੋਂ ਪ੍ਰਾਪਤ ਕੀਤੀਆਂ ਜਾਣਗੀਆਂ। ਸਰਕਾਰ ਵਲੋਂ ਸਨਅਤੀ ਖੇਤਰ ਬਣਾ ਕੇ ਸਨਅਤਕਾਰਾਂ ਨੂੰ ਪਲਾਂਟ ਦੇਣ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅਣਖ ਖ਼ਾਤਰ ਭਰਾ ਨੇ ਵੱਢਿਆ ਭੈਣ ਦਾ ਗਲ! ਦਿੱਤੀ ਖ਼ੌਫ਼ਨਾਕ ਮੌਤ

ਦਸਿਆ ਜਾ ਰਿਹਾ ਹੈ ਕਿ ਪਹਿਲੇ ਗੇੜ ਵਿਚ ਸਰਕਾਰ ਵਲੋਂ ਲੁਧਿਆਣਾ-ਚੰਡੀਗੜ੍ਹ ਸੜਕ ਦੇ ਨਾਲ ਲੱਗਦੀ ਪਰਲਜ਼ ਗਰੁੱਪ ਦੀ ਜ਼ਮੀਨ ’ਤੇ ਸਨਅਤੀ ਖੇਤਰ ਬਣਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਪਰਲਜ਼ ਗਰੁੱਪ ਦੀ 225 ਏਕੜ ਜ਼ਮੀਨ ਐਕਵਾਇਰ ਕਰ ਕੇ ਸਨਅਤੀ ਖੇਤਰ ਬਣਾਉਣ ਦੀ ਤਿਆਰੀ ਵਿਚ ਹੈ। 

ਇਹ ਵੀ ਪੜ੍ਹੋ: ਬਟਾਲਾ ਗੋਲੀਕਾਂਡ : ਪੁਲਿਸ ਨੇ ਜਾਰੀ ਕੀਤੀਆਂ ਬਦਮਾਸ਼ਾਂ ਦੀਆਂ ਤਸਵੀਰਾਂ

ਸਰਕਾਰ ਦੇ ਇਸ ਫ਼ੈਸਲੇ ਨਾਲ ਜਿਥੇ ਪਰਲਜ਼ ਗਰੁੱਪ 'ਚ ਨਿਵੇਸ਼ ਕਰਨ ਵਾਲਿਆਂ ਨੂੰ ਰਾਹਤ ਮਿਲੇਗੀ ਉਥੇ ਹੀ ਸਨਅਤਕਾਰਾਂ ਦੀ ਜ਼ਮੀਨ ਪ੍ਰਾਪਤ ਕਰਨ ਦੀ ਮੰਗ ਪੂਰੀ ਹੋ ਜਾਵੇਗੀ। ਜਾਣਕਾਰੀ ਅਨੁਸਾਰ ਨਵੇਂ ਬਣਨ ਵਾਲੇ ਸਨਅਤੀ ਖੇਤਰ ਟਚ ਸਨਅਤਕਾਰਾਂ ਵਲੋਂ ਕਾਰਖ਼ਾਨੇ ਲਗਾਉਣ ਦੀ ਵੀ ਸਹਿਮਤੀ ਦੇ ਦਿਤੀ ਗਈ ਹੈ। ਸਰਕਾਰ ਦੀ ਯੋਜਨਾ ਅਨੁਸਾਰ ਪਰਲਜ਼ ਗਰੁੱਪ ਦੀ ਜ਼ਮੀਨ ਵੇਚ ਕੇ ਜੋ ਕਮਾਈ ਹੋਵੇਗੀ ਉਸ ਦੀ ਅਦਾਇਗੀ ਪਰਲਜ਼ ਗਰੱਪ ਤੋਂ ਪੈਸੇ ਲੈਣ ਵਾਲੇ ਪੀੜਤਾਂ ਨੂੰ ਕੀਤੀ ਜਾਵੇਗੀ। 

Location: India, Chandigarh

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement