
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਸ੍ਰੀ ਮੁਕਤਸਰ ਸਾਹਿਬ (ਸੋਨੂੰ ਖੇੜਾ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਫਕਰਸਰ ਵਿਖੇ ਅੱਜ ਸਵੇਰੇ ਭਰਾ ਵਲੋਂ ਅਪਣੀ ਛੋਟੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਬਟਾਲਾ ਗੋਲੀਕਾਂਡ : ਪੁਲਿਸ ਨੇ ਜਾਰੀ ਕੀਤੀਆਂ ਬਦਮਾਸ਼ਾਂ ਦੀਆਂ ਤਸਵੀਰਾਂ
ਜਾਣਕਾਰੀ ਅਨੁਸਾਰ ਗਿੱਦੜਬਾਹਾ ਨੇੜੇ ਮਲੋਟ-ਬਠਿੰਡਾ ਮਾਰਗ 'ਤੇ ਸਥਿਤ ਪਿੰਡ ਫਕਰਸਰ ਵਿਖੇ ਇਕ ਭਰਾ ਵਲੋਂ ਅਪਣੀ ਛੋਟੀ ਭੈਣ ਦਾ ਕਤਲ ਕਰ ਦਿਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀ ਕੁਲਵਿੰਦਰ ਸਿੰਘ ਪੁੱਤਰ ਰਵੀ ਸਿੰਘ ਨੇ ਅਪਣੀ ਭੈਣ ਅੰਜੂ ਦਾ ਅੱਜ ਸਵੇਰੇ ਪੱਠੇ ਕੁਤਰਨ ਵਾਲੇ ਟੋਕੇ ਨਾਲ ਗਲਾ ਵੱਢ ਕੇ ਕਤਲ ਕਰ ਦਿਤਾ। ਮ੍ਰਿਤਕਾ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ ਜਦਕਿ ਕਥਿਤ ਤੌਰ ਤੇ ਕਤਲ ਕਰਨ ਵਾਲੇ ਦੀ ਉਮਰ 19 ਸਾਲ ਹੈ।
ਇਹ ਵੀ ਪੜ੍ਹੋ: ਏਅਰ ਇੰਡੀਆ ਦੇ ਜਹਾਜ਼ 'ਚ ਯਾਤਰੀ ਫਿਰ ਕੀਤਾ ਪਿਸ਼ਾਬ
ਮ੍ਰਿਤਕਾ ਦੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਜਦਕਿ ਘਟਨਾ ਸਮੇਂ ਮਾਤਾ ਝੋਨਾ ਲਾਉਣ ਲਈ ਗਈ ਹੋਈ ਸੀ ਅਤੇ ਘਰ ਵਿਚ ਭੈਣ-ਭਰਾ ਇਕੱਲੇ ਹੀ ਸਨ। ਡੀ.ਐਸ.ਪੀ. ਜਸਵੀਰ ਸਿੰਘ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਮੁੱਢਲੀ ਪੁੱਛਗਿੱਛ ਵਿਚ ਇਹ ਅਣਖ ਖਾਤਰ ਕਤਲ ਦਾ ਮਾਮਲਾ ਦਸਿਆ ਜਾ ਰਿਹਾ ਹੈ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।